6 ਦਿਨ ਪਹਿਲਾਂ ਪਰਤਿਆ ਸੀ ਹਨੀਮੂਨ ਤੋਂ, ਪਤਨੀ ਦੇ ਸਬੰਧਾਂ ਤੋਂ ਤੰਗ ਆ ਚੁੱਕਿਆ ਖ਼ੌਫ਼ਨਾਕ ਕਦਮ
Published : Feb 24, 2019, 6:44 pm IST
Updated : Feb 24, 2019, 6:44 pm IST
SHARE ARTICLE
Suicide Case
Suicide Case

ਇੱਥੋਂ ਦੇ ਪਿੰਡ ਗਾਜ਼ੀਪੁਰ ਦੇ ਨੌਜਵਾਨ ਕਾਰੋਬਾਰੀ ਵਲੋਂ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਸ਼ਨਾਖ਼ਤ ਹਰਕਮਲਜੀਤ ਵਜੋਂ ਹੋਈ...

ਜਲੰਧਰ : ਇੱਥੋਂ ਦੇ ਪਿੰਡ ਗਾਜ਼ੀਪੁਰ ਦੇ ਨੌਜਵਾਨ ਕਾਰੋਬਾਰੀ ਵਲੋਂ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਸ਼ਨਾਖ਼ਤ ਹਰਕਮਲਜੀਤ ਵਜੋਂ ਹੋਈ ਹੈ ਜੋ ਕਿ ਰੰਗ-ਰੋਗਨ ਦਾ ਕਾਰੋਬਾਰੀ ਹੈ। ਸ਼ਨਿਚਰਵਾਰ ਨੂੰ ਨੌਜਵਾਨ ਦੀ ਲਾਸ਼ ਘਰ ਦੇ ਗੁਸਲਖਾਨੇ ਵਿਚ ਲਟਕਦੀ ਮਿਲੀ। ਹਰਕਮਲਜੀਤ ਦੇ ਵਿਆਹ ਨੂੰ ਅਜੇ ਮਹੀਨਾ ਵੀ ਨਹੀਂ ਹੋਇਆ ਅਤੇ ਉਹ ਪਿਛਲੇ ਹਫ਼ਤੇ ਹੀ ਅਪਣੀ ਪਤਨੀ ਨਾਲ ਹਨੀਮੂਨ ਮਨਾ ਕੇ ਮਲੇਸ਼ੀਆ ਤੋਂ ਪਰਤਿਆ ਸੀ।

Harkamaljeet SinghHarkamaljeet Singh

ਹਰਕਮਲਜੀਤ ਵਲੋਂ ਲਿਖਿਆ ਗਿਆ ਇਕ ਸੁਸਾਇਡ ਨੋਟ ਮਿਲਿਆ ਹੈ ਜਿਸ ਵਿਚ ਉਸ ਨੇ ਖ਼ੁਦਕੁਸ਼ੀ ਕਰਨ ਦੇ ਪਿੱਛੇ ਅਪਣੇ ਪਤਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਦੇ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਹਰਕਮਲਜੀਤ ਦਾ ਵਿਆਹ ਬੀਤੀ 20 ਜਨਵਰੀ ਨੂੰ ਨੀਰੂ ਭੰਵਰਾ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਵੀ ਉਹ ਰੋਜ਼ ਦੀ ਤਰ੍ਹਾਂ ਸਵੇਰੇ ਸਾਢੇ ਕੁ ਛੇ ਵਜੇ ਉੱਠਿਆ ਅਤੇ ਦੁੱਧ ਲੈਣ ਜਾਣ ਸਮੇਂ ਹਰਕਮਲਜੀਤ ਜ਼ਿੰਦਾ ਸੀ ਪਰ ਅੱਠ ਕੁ ਵਜੇ ਵਾਪਸ ਆਏ ਤਾਂ ਉਹ ਅਪਣੇ ਕਮਰੇ ਵਿਚ ਨਹੀਂ ਸੀ।

ਪਿਤਾ ਨੇ ਉਸ ਦੀ ਭਾਲ ਕੀਤੀ ਅਤੇ ਅਚਾਨਕ ਬਾਥਰੂਮ ਵਿਚ ਗਏ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਹਰਕਮਲਜੀਤ ਦੀ ਲਾਸ਼ ਰੱਸੀ ਨਾਲ ਲਮਕ ਰਹੀ ਸੀ। । ਪੁਲਿਸ ਨੂੰ ਮ੍ਰਿਤਕ ਦੀ ਜੇਬ ਵਿਚੋਂ ਸੁਸਾਇਡ ਨੋਟ ਬਰਾਮਦ ਹੋਇਆ ਹੈ। ਹਰਕਮਲਜੀਤ ਨੇ ਪੰਜਾਬੀ ਵਿਚ ਲਿਖੇ ਅਪਣੇ ਸੁਸਾਇਡ ਨੋਟ 'ਚ ਦੱਸਿਆ ਹੈ ਕਿ ਮੈਂ ਅਪਣੇ ਪੂਰੇ ਹੋਸ਼-ਹਵਾਸ ਵਿਚ ਇਹ ਸੁਸਾਇਡ ਨੋਟ ਲਿਖ ਰਿਹਾ ਹਾਂ। ਵਜ੍ਹਾ ਨੀਰੂ ਭੰਵਰਾ ਹੈ, ਜੋ ਮੈਨੂੰ ਬਹੁਤ ਹੀ ਤੰਗ ਪ੍ਰੇਸ਼ਾਨ ਕਰਦੀ ਹੈ।

ਮੈਨੂੰ ਧਮਕੀਆਂ ਦਿੰਦੀ ਹੈ ਕਿ ਮੈਂ ਤੇਰੇ ਪਿਓ ਨੂੰ ਅੱਗ ਲਾ ਦੇਣੀ ਤੇ ਤੇਰੇ ਖ਼ਾਨਦਾਨ ਨੂੰ ਤਬਾਹ ਕਰ ਦੇਣਾ ਹੈ। ਇਸ ਨੂੰ ਘਰ ਦਾ ਕੰਮ ਵੀ ਨਹੀਂ ਆਉਂਦਾ। ਜੇ ਇਸ ਨੂੰ ਕਹਿੰਦੇ ਹਾਂ ਤਾਂ ਸਾਨੂੰ ਧਮਕੀਆਂ ਦਿੰਦੀ ਹੈ ਕਿ ਮੈਂ ਤੁਹਾਡੀ ਨੌਕਰ ਲੱਗੀ ਹੋਈ ਆਂ..? ਓ ਅਪਣੇ ਪੁਰਾਣੇ ਯਾਰਾਂ ਨਾਲ ਗੱਲ ਕਰਦੀ ਹੈ, ਜਿਸ ਵਿਚ ਦਿਲਬਾਗ਼ ਨਾਂਅ ਦਾ ਮੁੰਡਾ ਹੈ, ਜੋ ਕੈਨੇਡਾ ਰਹਿੰਦਾ ਹੈ। ਦੂਜਾ ਹੁਣ ਜੇਲ੍ਹ ਗਿਆ ਹੋਇਆ ਹੈ ਗੋਪੀ ਬਾਜਵਾ, ਓਸ ਨਾਲ ਵੀ ਗੱਲਬਾਤ ਹੈ।

ਇਹ ਮੈਨੂੰ ਕਹਿੰਦੀ ਕਿ ਮੈਂ ਤੁਹਾਨੂੰ ਤਬਾਹ ਕਰ ਦੇਣਾ ਹੈ। ਇਸ ਕਰਕੇ ਮੈਂ ਇਹ ਸਟੈਪ ਚੁੱਕ ਲਿਆ ਹੈ। ਪਿਛਲੇ ਹਫ਼ਤੇ ਜਦੋਂ ਅਸੀਂ ਮਲੇਸ਼ੀਆ ਗਏ ਸੀ, ਉਦੋਂ ਵੀ ਉਸ ਨੇ ਮੈਨੂੰ ਬਹੁਤ ਦੁਖੀ ਕੀਤਾ ਸੀ। ਹਰ ਗੱਲ 'ਤੇ ਮੈਨੂੰ ਤਲਾਕ ਦੇਣ ਤੇ ਹਰ ਗੱਲ 'ਤੇ ਮੈਨੂੰ ਧਮਕੀਆਂ ਦਿੰਦੀ ਹੈ। ਮੈਂ ਮਹਿਲਾ ਮੰਡਲ 'ਚ ਪਰਚਾ ਦੇ ਕੇ ਤੁਹਾਡਾ ਜਲੂਸ ਕਢਾਉਣੈ। ਇਸ ਲਈ ਮੈਂ ਮਜਬੂਰ ਹੋ ਕੇ ਇਹ ਕਦਮ ਚੁੱਕ ਲਿਆ। ਮੰਮੀ ਤੇ ਪਾਪਾ ਤੁਸੀਂ ਅਪਣਾ ਖ਼ਿਆਲ ਰੱਖਿਓ..! ਪੁਲਿਸ ਨੇ ਮ੍ਰਿਤਕ ਦੀ ਪਤਨੀ ਨੀਰੂ ਭੰਵਰਾ ਵਿਰੁਧ ਮਾਮਲਾ ਦਰਜ ਕਰ ਲਿਆ ਹੈ, ਪਰ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement