
ਟ੍ਰੈਫ਼ਿਕ ਪੁਲਿਸ ਨੇ ਬੀਤੇ ਦਿਨ 25 ਚਲਾਨ ਕੱਟੇ ਹਨ ਤਾਂ ਕਿ ਇੱਥੇ ਲਗਦੇ ਜਾਮ ਤੋਂ ਸ਼ਹਿਰ ਵਾਸੀਆ ਨੂੰ ਨਿਜਾਤ ਦਿਵਾਈ ਜਾ ਸਕੇ।
Punjab News: ਡੇਰਾਬੱਸੀ ਟ੍ਰੈਫ਼ਿਕ ਪੁਲਿਸ ਨੇ ਤਹਿਸੀਲ ਰੋਡ ’ਤੇ ਗ਼ਲਤ ਪਾਰਕਿੰਗ ਕਰਨ ’ਤੇ ਅਪਣੇ ਪੁਲਿਸ ਮੁਲਾਜ਼ਮ ਦਾ ਚਲਾਨ ਕੱਟ ਦੇ ਹੱਥ ਵਿਚ ਫ਼ੜਾ ਦਿਤਾ। ਟ੍ਰੈਫ਼ਿਕ ਪੁਲਿਸ ਨੇ ਬੀਤੇ ਦਿਨ 25 ਚਲਾਨ ਕੱਟੇ ਹਨ ਤਾਂ ਕਿ ਇਥੇ ਲਗਦੇ ਜਾਮ ਤੋਂ ਸ਼ਹਿਰ ਵਾਸੀਆ ਨੂੰ ਨਿਜਾਤ ਦਿਵਾਈ ਜਾ ਸਕੇ। ਟ੍ਰੈਫ਼ਿਕ ਪੁਲਿਸ ਦੀ ਇਸ ਕਾਰਵਾਈ ਦੀ ਸ਼ਹਿਰ ਵਾਸੀ ਸ਼ਲਾਘਾ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜਿਆਦਾਤਰ ਲੋਕ ਇਥੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਇਥੇ ਸੜਕ’ਤੇ ਹੀ ਅਪਣੇ ਵਾਹਨ ਖੜ੍ਹੇ ਕਰਕੇ ਚਲੇ ਜਾਂਦੇ ਹਨ। ਜਿਨ੍ਹਾਂ ਖ਼ਿਲਾਫ਼ ਪੁਲਿਸ ਵਲੋਂ ਕਾਰਵਾਈ ਵਿੱਢੀ ਹੋਈ ਹੈ। ਟ੍ਰੈਫ਼ਿਕ ਇੰਚਾਰਜ ਜਸਪਾਲ ਸਿੰਘ ਨੇ ਦਸਿਆ ਕਿ ਟ੍ਰੈਫ਼ਿਕ ਪੁਲਿਸ ਸਮੇਂ-ਸਮੇਂ ’ਤੇ ਇਸ ਮਾਰਗ ’ਤੇ ਗਲਤ ਵਾਹਨ ਪਾਰਕਿੰਗ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਦੀ ਆ ਰਹੀ ਹੈ।
ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਆ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਵਾਹਨ ਪੀਲੀ ਪੱਟੀ ਦੇ ਅੰਦਰ ਹੀ ਪਾਰਕ ਕਰਨ। ਉਨ੍ਹਾਂ ਦਸਿਆ ਕਿ ਗ਼ਲਤ ਵਾਹਨ ਪਾਰਕਿੰਗ ਕਰਨ ’ਤੇ ਇਕ ਪੁਲਿਸ ਮੁਲਾਜ਼ਮ ਦੀ ਕਾਰ ਦੀ ਵੀ ਚਲਾਨ ਕੱਟਿਆ ਗਿਆ ਹੈ। ਉਨ੍ਹਾਂ ਟਿੱਪਰਾਂ, ਟਰੱਕਾਂ ਅਤੇ ਮਿਕਸਰ ਟਰੱਕਾਂ ਦੇ ਮਾਲਕਾਂ ਨੂੰ ਅਪਣੇ ਡਰਾਈਵਰਾਂ ਨੂੰ ਫ਼ੋਨ ਨਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਜਿਆਦਾਤਰ ਹਾਦਸੇ ਡਰਾਈਵਿੰਗ ਦੌਰਾਨ ਫ਼ੋਨ ਚਲਾਉਣ ਨਾਲ ਵਾਪਰਦੇ ਹਨ।
(For more Punjabi news apart from Punjab News traffic police fined policeman for wrong parking, stay tuned to Rozana Spokesman)