
ਸਰਕਾਰ ਦੇ ਇੱਕਦਮ ਲਏ ਇਸ ਫੈਸਲੇ ਦਾ ਵਿਰੋਧ ਕਰਾਂਗੇ...
ਸੰਗਰੂਰ: 19 ਮਾਰਚ ਨੂੰ ਕੈਪਟਨ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਗੈਰ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਨਾਦਿਰਸ਼ਾਹੀ ਫਰਮਾਨ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਸੰਗਰੂਰ ਦੇ ਲਹਿਰਾਗਾਗਾ ਵਿੱਚ ਅੱਜ ਸੁਨਾਮ , ਸੰਗਰੁਰ, ਲਹਿਰਾਗਾਗਾ, ਮੂਨਕ, ਖਨੋਰੀ, ਜਾਖਲ ਏਰੀਆ ਦੇ ਸੈਂਕੜੇ ਪ੍ਰਬੰਧਕਾਂ ਨੇ ਇਸ ਫੈਸਲੇ ਦੇ ਪ੍ਰਤੀ ਆਪਣਾ ਰੋਸ਼ ਸਾਫ਼ ਕੀਤਾ ਅਤੇ ਸੁਣਵਾਈ ਨਾ ਹੋਣ ‘ਤੇ ਸਟੂਡੇਂਟਸ , ਸਕੂਲ ਸਟਾਫ , ਟ੍ਰਾਂਸਪੋਟਰਾਂ ਨੂੰ ਨਾਲ ਲੈ ਕੇ ਸੰਘਰਸ਼ ਤੀਖਾ ਕੀਤਾ ਜਾਵੇਗਾ।
ਰੈਲੀਆਂ ਵੀ ਹੋਣਗੀਆਂ, ਸਿੱਖਿਆ ਮੰਤਰੀ ਦਾ ਘਿਰਾਉ ਵੀ ਹੋਵੇਗਾ ਕੈਪਟਨ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਵੀ ਹੋਵੇਗਾ ਇਹ ਮਤਾ ਪਾਸ ਹੋਇਆ ਹੈ ਅੱਜ ਸੁਨਾਮ , ਸੰਗਰੁਰ , ਲਹਿਰਾਗਾਗਾ, ਮੂਨਕ , ਖਨੋਰੀ, ਜਾਖਲ ਏਰਿਆ ਵਲੋਂ ਸੇਂਕੜੇ ਪ੍ਰਬੰਧਕਾਂ ਨੇ ਲਹਿਰਾਗਾਗਾ ਵਿੱਚ ਇੱਕਠੇ ਹੋਕੇ ਆਪਸੀ ਵਿਚਾਰ ਕਰਣ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਹੈ ਕਿ 19 ਮਾਰਚ ਤੋਂ ਗੈਰ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਨਾਦਿਰਸ਼ਾਹੀ ਫਰਮਾਨ ਕੈਪਟਨ ਸਰਕਾਰ ਦੇ ਨਾਦਰਸ਼ਾਹੀ ਫਰਮਾਨ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਦੂਰ ਕਰੇਗੀ।
ਇਸ ਫੈਸਲੇ ਤੋਂ ਸਕੂਲ ਟਰਾਂਸਪੋਟਰ ਅਧਿਆਪਕ , ਵਿਦਿਆਰਥੀਆਂ ਨੂੰ ਵੱਡੇ ਪੈਮਾਨੇ ਨੁਕਸਾਨ ਹੋਵੇਗਾ। ਪ੍ਰਬੰਧਕਾਂ ਦਾ ਕਹਿਣਾ ਸੀ ਕਿ ਪਿਛਲੇ ਸਾਲ ਸਕੂਲ ਖੁੱਲ ਨਹੀ ਅਤੇ ਜਦੋਂ ਨਗਰ ਕੌਂਸਲ ਚੋਣ ਆਏ ਤਾਂ ਸਰਕਾਰ ਨੇ ਜਨਤਾ ਵਿੱਚ ਆਪਣੀ ਛਵੀ ਚੰਗੀ ਬਣਾਉਣ ਲਈ ਸਕੂਲ ਖੋਲ੍ਹੇ ਪਰ ਤੁਰੰਤ ਬਾਅਦ ਸਕੂਲਾਂ ਨੂੰ ਬੰਦ ਕਰ ਸਕੂਲ ਨਾਲ ਜੁੜੇ ਹਰ ਵਿਅਕਤੀ ਦੇ ਢਿੱਡ ਉੱਤੇ ਤਾਂ ਲੱਤ ਮਾਰੀ ਹੀ ਰਾਜ ਦੇ ਵਿਦਿਆਰਥੀਆਂ ਨੂੰ ਵੀ ਸਿੱਖਿਆ ਤੋਂ ਦੂਰ ਕਰ ਦਿੱਤਾ।
ਗ਼ੁੱਸੇ ਦਾ ਇਜਹਾਰ ਕਰਦੇ ਪਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ 30 ਮਾਰਚ ਤੱਕ ਸਕੂਲ ਨਹੀ ਖੋਲ੍ਹੇ ਗਏ ਤਾਂ ਉਨ੍ਹਾਂ ਦੀ ਯੂਨੀਅਨ ਸਟੂਡੇਂਟਸ , ਸਕੂਲ ਸਟਾਫ , ਟ੍ਰਾਂਸਪੋਟਰਾਂ ਨੂੰ ਨਾਲ ਲੈ ਕੇ ਸੰਘਰਸ਼ ਤੀਖਾ ਕੀਤਾ ਜਾਵੇਗਾ। ਹੁਣ ਹਾਲਾਤ ਏ ਮੰਜਰ ਇਹ ਹੈ ਕੈਪਟਨ ਸਰਕਾਰ ਲਈ ਹਾਲਾਤ ਮੂੰਹ ਵਿੱਚ ਕੋਹੜਕਿਰਲੀ ਵਾਲੀ ਹੋਣ ਵਾਲੀ ਹੈ ਕਿਉਂਕਿ ਕਰੋਨਾ ਦਾ ਬਹੁਤ ਜ਼ਿਆਦਾ ਡਰ ਵਿਖਾਉਣ ਦੇ ਬਾਅਦ ਹੁਣ ਸਕੂਲ ਨਹੀਂ ਖੋਲ ਸਕਦੀ ਅਤੇ ਸਕੂਲ ਨਹੀਂ ਖੋਲ੍ਹਦੀ ਤਾਂ ਵੱਡੇ ਰੋਸ਼ ਦਾ ਸਾਮਣਾ ਕਰਣਾ ਪਵੇਗਾ।