
2009 ਵਿਚ ਕਾਂਗਰਸ ਵੱਲੋਂ ਪ੍ਰਤਾਪ ਬਾਜਵਾ ਨੇ ਭਾਜਪਾ ਦੇ ਵਿਨੋਦ ਖੰਨਾ ਨੂੰ ਹਰਾਇਆ
Lok Sabha Election: ਗੁਰਦਾਸਪੁਰ - ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਨਜ਼ਦੀਕ ਆ ਗਈਆਂ ਹਨ ਤੇ ਹਰ ਲੋਕ ਸਭਾ ਹਲਕੇ ਵਿਚ ਚੋਣਾਂ ਨੂੰ ਲੈ ਕੇ ਫੁੱਲ ਤਿਆਰੀ ਕੀਤੀ ਜਾ ਰਹੀ ਹੈ। ਕਈ ਪਾਰਟੀਆਂ ਨੇ ਅਪਣੇ ਉਮੀਦਵਾਰ ਐਲਾਨ ਦਿੱਤੇ ਹਨ ਪਰ ਕਈਆਂ ਦੀ ਅਜੇ ਵਿਚਾਰ-ਚਰਚਾ ਹੀ ਹੋ ਰਹੀ ਹੈ। ਇਸ ਸਭ ਦੇ ਚੱਲਦਿਆਂ ਅੱਜ ਅਸੀਂ ਪੰਜਾਬ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਗੱਲ ਕਰ ਰਹੇ ਹਾਂ ਕਿ ਇਸ ਸੀਟ 'ਤੇ ਪਿਛਲੀਆਂ 3 ਚੋਣਾਂ ਵੇਲੇ ਦਾ ਹਾਲ ਕੀ ਸੀ।
ਗੱਲ ਪਿਛਲੀਆਂ 3 ਚੋਣਾਂ ਦੀ ਕੀਤੀ ਜਾਵੇ ਤਾਂ ਇਸ ਸੀਟ 'ਤੇ 2 ਵਾਰ ਭਾਜਪਾ ਹੀ ਜਿੱਤੀ ਹੈ। ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੇ ਵਿਨੋਦ ਖੰਨਾ ਨੇ ਭਾਜਪਾ ਨੂੰ ਇਸ ਸੀਟ 'ਤੇ 2 ਵਾਰ ਜਿੱਤ ਦਿਵਾਈ। ਸਾਲ 2019 ਵਿਚ ਭਾਜਪਾ ਵੱਲੋਂ ਸੰਨੀ ਦਿਓਲ ਤੇ ਕਾਂਗਰਸ ਵੱਲੋਂ ਸੁਨੀਲ ਜਾਖੜ ਚੋਣ ਮੈਦਾਨ ਵਿਚ ਉੱਤਰੇ ਸਨ ਪਰ ਇਸ ਸਾਲ ਸੰਨੀ ਦਿਓਲ 50. 61 ਫ਼ੀਸਦੀ ਵੋਟਾਂ ਨਾਲ ਜਿੱਤ ਗਏ ਸਨ ਤੇ ਕਾਂਗਰਸ ਦੇ ਸੁਨੀਲ ਜਾਖੜ ਨੂੰ 43 ਫ਼ੀਸਦੀ ਵੋਟਾਂ ਹੀ ਮਿਲੀਆਂ ਸਨ।
ਸਾਲ 2014 ਵਿਚ ਵੀ ਭਾਜਪਾ ਹੀ ਜਿੱਤੀ ਸੀ ਪਰ ਇਸ ਸਾਲ ਭਾਜਪਾ ਨੇ ਗੁਰਦਾਸਪੁਰ ਸੀਟ ਤੋਂ ਵਿਨੋਦ ਖੰਨਾ ਨੂੰ ਉਤਾਰਿਆ ਸੀ ਤੇ ਵਿਨੋਦ ਖੰਨਾ ਨੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੂੰ ਹਰਾਇਆ ਸੀ। ਵਿਨੋਦ ਖੰਨਾ ਨੂੰ 46.25 ਫ਼ੀਸਦੀ ਵੋਟਾਂ ਮਿਲੀਆਂ ਸਨ ਤੇ ਪ੍ਰਤਾਪ ਸਿੰਘ ਬਾਜਵਾ ਨੂੰ 33.20 ਫ਼ੀਸਦੀ ਵੋਟਾਂ ਮਿਲੀਆਂ ਸਨ।
ਸਾਲ 2009 ਵਿਚ ਕਾਂਗਰਸ ਨੇ ਗੁਰਦਾਸਪੁਰ ਸੀਟ ਜਿੱਤੀ ਸੀ। ਇਸ ਸਾਲ ਦੋਨੋਂ ਪਾਰਟੀਆਂ ਦੇ ਉਮੀਦਵਾਰ ਉਹੀ ਸਨ ਪਰ ਇਸ ਸਾਲ ਭਾਜਪਾ ਦਾ ਜ਼ੋਰ ਨਹੀਂ ਚੱਲਿਆ ਤੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਦੇ ਵਿਨੋਦ ਖੰਨਾ ਨੂੰ ਹਰਾ ਦਿੱਤਾ। ਪ੍ਰਤਾਪ ਬਾਜਵਾ ਨੂੰ 48 ਫ਼ੀਸਦੀ ਵੋਟਾਂ ਮਿਲੀਆਂ ਸਨ ਵਿਨੋਦ ਖੰਨਾ ਨੂੰ 47 ਫ਼ੀਸਦੀ ਵੋਟਾਂ ਮਿਲੀਆਂ ਸਨ।
ਪੜ੍ਹੋ ਬਾਕੀ ਹਲਕਿਆਂ ਦਾ ਹਾਲ
ਬਠਿੰਡਾ ਸੀਟ - Lok Sabha Elections: ਬਠਿੰਡਾ ਸੀਟ ’ਤੇ ਪਿਛਲੀਆਂ 3 ਚੋਣਾਂ ਵਿਚ ਲਗਾਤਾਰ ਜਿੱਤਿਆ ਸ਼੍ਰੋਮਣੀ ਅਕਾਲੀ ਦਲ
ਸ੍ਰੀ ਅਨੰਦਪੁਰ ਸਾਹਿਬ ਸੀਟ - Lok Sabha Elections: ਸ੍ਰੀ ਅਨੰਦਪੁਰ ਸਾਹਿਬ ਸੀਟ ’ਤੇ ਪਿਛਲੀਆਂ 3 ਚੋਣਾਂ ’ਚ 2 ਵਾਰ ਜਿੱਤੀ ਕਾਂਗਰਸ
ਪਟਿਆਲਾ ਸੀਟ - lok Sabha Election 2024: ਹਲਕਾ ਪਟਿਆਲਾ ਦਾ ਲੇਖਾ ਜੋਖਾ: ਕਾਂਗਰਸ ਨੇ 7 ਵਾਰ ਜਿੱਤੀ ਚੋਣ
ਅੰਮ੍ਰਿਤਸਰ ਸੀਟ - Lok Sabha Election 2024: ਪਿਛਲੀਆਂ 3 ਚੋਣਾਂ ਦੌਰਾਨ ਅੰਮ੍ਰਿਤਸਰ ਸੀਟ ਦਾ ਹਾਲ, 3 ਵਾਰ ਕਾਂਗਰਸ ਜਿੱਤੀ
ਸੰਗਰੂਰ ਸੀਟ - Lok Sabha Election 2024: ਲੋਕ ਸਭਾ ਹਲਕਾ ਸੰਗਰੂਰ ਦਾ ਹਾਲ, ਪਿਛਲੀਆਂ 4 ਚੋਣਾਂ 'ਚ 2 ਵਾਰ AAP ਜਿੱਤੀ
ਲੁਧਿਆਣਾ ਸੀਟ- Lok Sabha Elections: ਪੰਜਾਬ ਦੀ ਵਿੱਤੀ ਰਾਜਧਾਨੀ ਲੁਧਿਆਣਾ 'ਤੇ 15 ਸਾਲ ਤੋਂ ਕਾਂਗਰਸ ਦਾ ਕਬਜ਼ਾ