
ਹੰਝੂਆਂ ਨਾਲ ਅੱਖਾਂ ਭਰ ਕੇ ਖੜੇ ਇਹ ਅਲਵਰ ਦੇ ਰਹਿਣ ਵਾਲੇ ਉਹ ਮਾਪੇ ਨੇ ਜੋ ਪਿਛਲੇ 3 ਮਹੀਨਿਆਂ ਤੋਂ ਆਪਣੇ ਪੁੱਤਰ ਦੀ ਕਿਸੇ ਵੀ ਸੂਹ ਤੋਂ ਪੂਰੀ ਤਰਾਂ ਨਾਲ ਬੇਖ਼ਬਰ ਹਨ।
ਫਰੀਦਕੋਟ : ਮਾਂਵਾਂ ਹਮੇਸ਼ਾ ਆਪਣੇ ਬੱਚਿਆਂ ਦੀ ਸੁੱਖ ਮੰਗਦੀਆਂ ਹਨ। ਭਾਵੇਂ ਬੱਚੇ ਕਿੰਨੇ ਮਾਪਿਆਂ ਦਾ ਕਰਨ ਜਾਂ ਨਾ ਅਤੇ ਮਾਪਿਆਂ ਤੋਂ ਕਿੰਨੀ ਵੀ ਦੂਰ ਹੋਣ ਪਰ ਮਾਂ ਦੀ ਮਮਤਾ ਕਦੇ ਨਹੀਂ ਮਰਦੀ। ਮਾਂ ਹਮੇਸ਼ਾ ਬੱਚਿਆਂ ਨੂੰ ਦੁਆਵਾਂ ਹੀ ਦਿੰਦੀ ਹੈ। ਹੰਝੂਆਂ ਨਾਲ ਅੱਖਾਂ ਭਰ ਕੇ ਖੜੇ ਇਹ ਅਲਵਰ ਦੇ ਰਹਿਣ ਵਾਲੇ ਉਹ ਮਾਪੇ ਨੇ ਜੋ ਪਿਛਲੇ 3 ਮਹੀਨਿਆਂ ਤੋਂ ਆਪਣੇ ਪੁੱਤਰ ਦੀ ਕਿਸੇ ਵੀ ਸੂਹ ਤੋਂ ਪੂਰੀ ਤਰਾਂ ਨਾਲ ਬੇਖ਼ਬਰ ਹਨ।
Parents waiting for their son
ਇਨ੍ਹਾਂ ਦਾ ਪੁੱਤਰ ਪਿਛਲੇ 10 ਸਾਲਾਂ ਤੋਂ ਬੀਐਸਐਫ 'ਚ ਤਾਇਨਾਤ ਸੀ। ਪੀੜਤ ਮਾਂ ਦਾ ਕਹਿਣਾ ਕਿ ਉਸ ਨੂੰ ਆਪਣੀ ਨੂੰਹ 'ਤੇ ਪੂਰਾ-ਪੂਰਾ ਸ਼ੱਕ ਹੈ ਕਿ ਉਸ ਦੇ ਪੁੱਤਰ ਰਣਧੀਰ ਸਿੰਘ ਨੂੰ ਉਸ ਨੇ ਹੀ ਅਗਵਾਹ ਕਰਵਾਇਆ ਹੈ। ਉਧਰ ਰਣਧੀਰ ਦੇ ਮਾਮਾ ਦਾ ਕਹਿਣਾ ਕਿ ਰਣਧੀਰ ਦੀ ਪਤਨੀ ਅਪਣੇ ਪੇਕੇ ਘਰ ਰਹਿੰਦੀ ਸੀ ਤੇ ਜਦੋਂ ਵੀ ਰਣਧੀਰ ਛੁੱਟੀ 'ਤੇ ਆਉਂਦਾ ਤਾਂ ਉਹ ਰਣਧੀਰ ਨੂੰ ਉਸ ਦੇ ਮਾਂ-ਬਾਪ ਨਾਲ ਮਿਲਣ ਨਹੀਂ ਦਿੰਦੀ ਸੀ।
Parents waiting for their son
ਇਸ ਪੂਰੇ ਮਾਮਲੇ 'ਤੇ ਫਰੀਦਕੋਟ ਦੇ ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਗਾਇਬ ਰਣਧੀਰ ਦੀ ਭਾਲ ਲਈ ਦਰਜ ਮਾਮਲੇ ਮੁਤਾਬਕ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
Parents waiting for their son
ਦਸਦੀਏ ਕਿ ਰਣਧੀਰ ਦੀ ਆਖ਼ਿਰੀ ਵਾਰ 22 ਜਨਵਰੀ ਨੂੰ ਆਪਣੀ ਮਾਂ ਨਾਲ ਗੱਲ ਹੋਈ ਸੀ, ਜਿਸ ਤੋਂ ਬਾਅਦ ਉਸ ਨੂੰ ਰਣਧੀਰ ਦਾ ਕੁਝ ਅਤਾ-ਪਤਾ ਨਹੀਂ ਹੈ। ਰਣਧੀਰ ਦੀ ਮਾਂ ਨੂੰ ਸਿਰਫ਼ ਉਸਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਇਸ ਤੋਂ ਇਲਾਵਾ ਉਸ ਕੋਲ ਕੋਈ ਵੀ ਜਾਣਕਾਰੀ ਨਹੀਂ ਹੈ। ਫਿਲਹਾਲ ਪੁਲਿਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਪੜਤਾਲ ਕੀਤੀ ਜਾ ਰਹੀ ਹੈ ਤੇ ਪੂਰੀ ਪੜਤਾਲ ਤੋਂ ਬਾਅਦ ਹੀ ਪੂਰਾ ਸੱਚ ਸਾਹਮਣੇ ਆਵੇਗਾ।