ਲਾਕਡਾਊਨ ਖੋਲਣ ਦਾ ਫੈਸਲਾ ਕਮੇਟੀ ਦੀ ਸਲਾਹ ਅਤੇ ਸਥਿਤੀ ਮੁਤਾਬਕ ਹੋਵੇਗਾ: ਕੈਪਟਨ ਅਮਰਿੰਦਰ ਸਿੰਘ
Published : Apr 24, 2020, 6:46 pm IST
Updated : Apr 24, 2020, 6:47 pm IST
SHARE ARTICLE
file photo
file photo

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਲਾਕਡਾਊਨ ਖੋਲਣ ਦਾ ਫੈਸਲਾ ਸੂਬੇ ਨੂੰ ਇਸ ਸਥਿਤੀ 'ਚੋਂ ਬਾਹਰ

ਪੰਜਾਬ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਲਾਕਡਾਊਨ ਖੋਲਣ ਦਾ ਫੈਸਲਾ ਸੂਬੇ ਨੂੰ ਇਸ ਸਥਿਤੀ 'ਚੋਂ ਬਾਹਰ ਕੱਢਣ ਲਈ ਰਣਨੀਤੀ ਘੜਨ ਵਾਸਤੇ ਬਣਾਈ ਮਾਹਿਰ ਕਮੇਟੀ ਦੀ ਸਲਾਹ ਦੇ ਨਾਲ ਹੀ ਕਰਨਗੇ।

file photophoto

ਉਘੇ ਉਦਯੋਗਪਤੀਆਂ, ਮਾਹਿਰ ਅਰਥ ਸਾਸ਼ਤਰੀਆਂ ਅਤੇ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਨਾਲ ਵੈਬ ਉਤੇ ਵਿਚਾਰ ਚਰਚਾ (ਵੈਬੀਨਾਰ) ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਲੌਕਡਾਊਨ ਨੂੰ ਖੋਲਣ ਦਾ ਫੈਸਲਾ 20 ਮੈਂਬਰੀ ਮਾਹਿਰ ਕਮੇਟੀ ਦੀਆਂ ਸਿਫਾਰਸ਼ਾਂ ਉਤੇ ਆਧਾਰਿਤ ਹੋਵੇਗੀ। ਉਨ੍ਹਾਂ ਕਿਹਾ ਕਿ ਸੰਭਾਵਨਾ ਹੈ ਕਿ ਇਹ ਕਮੇਟੀ ਸ਼ਨਿਚਰਵਾਰ ਨੂੰ ਆਪਣੀ ਰਿਪੋਰਟ ਸੌਂਪ ਦੇਵੇਗੀ।

Captain Amarinder singhphoto

ਪੰਜਾਬੀਆਂ ਦੀਆਂ ਜਾਨਾਂ ਬਚਾਉਣ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ, ''ਮੇਰੇ ਪੰਜਾਬੀਆਂ ਦੀ ਜਾਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਫੈਕਟਰੀਆਂ ਮੁੜ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ ਪਰ ਅਸੀਂ ਲੋਕਾਂ ਨੂੰ ਨਹੀਂ ਵਾਪਸ ਨਹੀਂ ਲਿਆ ਸਕਦੇ।

Captain amarinder singhphoto

ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੇ ਮਾਹਿਰ ਕਮੇਟੀ ਜਿਸ ਵਿੱਚ ਮੈਡੀਕਲ ਮਾਹਿਰ ਤੇ ਡਾਕਟਰ ਵੀ ਸ਼ਾਮਲ ਹਨ, ਅੰਸ਼ਿਕ ਰੂਪ ਜਾਂ ਪੂਰਾ ਖੋਲਣ ਦੀ ਸਿਫਾਰਸ਼ ਕਰਨਗੇ ਤਾਂ ਅਸੀ ਅਜਿਹਾ ਹੀ ਕਰਾਂਗੇ। ਉਹਨਾਂ ਐਲਾਨ ਕੀਤਾ, ''ਮੈਂ ਉਹਨਾਂ ਦੀ ਸਲਾਹ ਦੇ ਨਾਲ ਜਾਵਾਂਗਾ।

Doctorphoto

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ ਹਾਲਾਂਕਿ ਸੂਬਾ ਸਰਕਾਰ ਇਸ ਗੱਲ ਤੋਂ ਜਾਣੂੰ ਹੈ ਕਿ ਲੌਕਡਾਊਨ ਨੂੰ ਅਣਮਿੱਥੇ ਸਮੇਂ ਲਈ ਨਹੀਂ ਰੱਖਿਆ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਪਿਛਲੇ 40 ਦਿਨਾਂ ਵਿੱਚ ਕੋਵਿਡ ਦੀਆਂ ਤਿੰਨ ਸਿਖਰਾਂ ਦੇਖੀਆਂ ਹਨ।

file photophoto

ਉਨ੍ਹਾਂ ਕਿਹਾ ਕਿ ਸ਼ਾਇਦ ਇਹ ਸੰਭਵ ਨਹੀਂ ਹੈ ਕਿ ਮੁਕੰਮਲ ਲੌਕਡਊਨ ਨੂੰ ਕੁਝ ਹੋਰ ਸਮੇਂ ਲਈ ਹਟਾ ਲਿਆ ਜਾਵੇ ਪਰ ਫੇਰ ਵੀ ਸੂਬਾ ਸਰਕਾਰ ਮਾਹਿਰ ਕਮੇਟੀ ਦੀਆਂ ਸਿਫਾਰਸ਼ਾਂ ਅਤੇ ਜ਼ਮੀਨੀ ਹਕੀਕਤਾਂ ਦੇਖ ਕੇ ਪੜਤਾਲ ਕਰੇਗੀ। ਪੰਜਾਬ ਵਿੱਚ 22 ਜ਼ਿਲਿ•ਆਂ ਵਿੱਚੋਂ 5 ਜ਼ਿਲੇ ਗਰੀਨ ਜ਼ੋਨ ਵਿੱਚ ਹਨ।

ਪ੍ਰਧਾਨ ਮੰਤਰੀ ਨੇ ਵੀ ਸੋਮਵਾਰ ਨੂੰ ਵੀਡਿਓ ਕਾਨਫਰੰਸਿੰਗ ਰਾਹੀਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਲੌਕਡਾਊਨ ਖੋਲਣ ਦੇ ਮੁੱਦੇ ਬਾਰੇ ਵਿਚਾਰ ਵਟਾਂਦਰਾ ਕਰਨਾ ਹੈ।ਵੈਬੀਨਾਰ ਦੌਰਾਨ ਮੁੱਖ ਮੰਤਰੀ ਨੇ ਇਤਾਲਵੀ ਰਾਜੂਦਤ ਵਿਨਸੈਂਜੋ ਡੀ ਲੂਕਡਾਊ ਨਾਲ ਉਹਨਾਂ ਦੇ ਮੁਲਕ ਵਿੱਚ ਕੋਵਿਡ ਦੀ ਮਹਾਮਾਰੀ ਕਾਰਨ ਵੱਡੀ ਗਿਣਤੀ ਵਿੱਚ ਮੌਤਾਂ ਹੋ ਜਾਣ 'ਤੇ ਦੁੱਖ ਸਾਂਝਾ ਵੀ ਕੀਤਾ।

ਰਾਜਦੂਤ ਨੇ ਵੀ ਕੋਰੋਨਾਵਾਇਰਸ ਵਿਰੁੱਧ ਲੜਾਈ ਵਿੱਚ ਪੰਜਾਬ ਦੇ ਲੋਕਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ। ਰਾਜਦੂਤ ਨੇ ਇਹ ਦੱਸਦਿਆਂ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਿਤ ਮੁਲਕਾਂ ਵਿੱਚ ਸ਼ਾਮਲ ਇਟਲੀ ਵਿੱਚ ਇਕ ਲੱਖ ਪੰਜਾਬੀ ਰਹਿ ਰਹੇ ਹਨ, ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਤਾਲਵੀ ਕੰਪਨੀਆਂ ਵੱਲੋਂ ਸੂਬੇ ਵਿੱਚ ਨਿਵੇਸ਼ ਲਈ ਖਾਸ ਤੌਰ 'ਤੇ ਫੂਡ ਪ੍ਰੋਸੈਸਿੰਗ ਅਤੇ ਖੇਤੀ ਮਸ਼ੀਨਰੀ ਦੇ ਨਿਰਮਾਣ ਲਈ ਨਿਵੇਸ਼ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣ।

ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਨਿਵੇਸ਼ ਪੰਜਾਬ ਨੂੰ ਇਸ ਬਾਰੇ ਇਤਾਲਵੀ ਟੀਮ ਨਾਲ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਲਈ ਨਿਵੇਸ਼ ਦੇ ਮੌਕੇ ਲੱਭੇ ਜਾਣ ਦੇ ਹੁਕਮ ਦਿੱਤੇ। ਇੱਥੋਂ ਤੱਕ ਕਿ ਡੈਨਮਾਰਕ ਦੇ ਰਾਜਦੂਤ ਫਰੈਡੀ ਸਵਾਨੇ ਨੇ ਵੀ ਪੰਜਾਬ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਤਲਾਸ਼ਣ ਵਿੱਚ ਦਿਲਚਸਪੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੂੰ ਭਾਰਤ ਸਰਕਾਰ ਕੋਲ ਲੰਬਿਤ ਪਈਆਂ ਕੁਝ ਪ੍ਰਵਾਨਗੀਆਂ ਦਾ ਮੁੱਦਾ ਉਠਾਉਣ ਦੀ ਅਪੀਲ ਕੀਤੀ।

ਇਸ ਤੋਂ ਇਲਾਵਾ ਵੈਬੀਨਾਰ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਕੋਕਾ ਕੋਲਾ ਇੰਡੀਆ ਦੇ ਜਨਤਕ ਮਾਮਲੇ ਅਤੇ ਸੰਚਾਰ ਵਿੰਗ ਦੇ ਉਪ ਮੁਖੀ ਇਸ਼ਤਿਯਾਕ ਅਮਜਦ, ਜੁਬੀਲੈਂਟ ਲਾਈਫ ਸਾਇਸੰਜ਼ ਲਿਮਟਡ ਦੇ ਰਣਨੀਤੀਕਾਰ ਅਤੇ ਜਨਤਕ ਮਾਮਲੇ ਤੇ ਗਰੁੱਪ ਅੰਬਡਸਮੈਨ ਦੇ ਗਰੁੱਪ ਮੁਖੀ ਅਜੇ ਖੰਨਾ, ਯੂਨਾਈਟਡ ਬਰੈਵੈਰੀਜ਼ ਲਿਮਟਡ ਦੇ ਕਾਰਪੋਰੇਟ ਮਾਮਲਿਆਂ ਦੇ ਮੁੱਖ ਅਫਸਰ ਅਮਰਦੀਪ ਸਿੰਘ ਆਹਲੂਵਾਲੀਆ।

ਅਤੇ ਪੀ.ਏ.ਐਫ.ਆਈ. ਦੇ ਸਾਬਕਾ ਪ੍ਰਧਾਨ ਅਤੇ ਬਾਨੀ ਮੈਂਬਰ ਰਮਨ ਸਿੱਧੂ ਤੋਂ ਇਲਾਵਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ ਉਦਯੋਗ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਅਤੇ ਨਿਵੇਸ਼ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ ਵਿੱਚ ਸ਼ਾਮਲ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement