ਸ਼ਿਵ ਸੈਨਿਕ 'ਤੇ ਹਮਲਾ: ਸੋਸ਼ਲ ਮੀਡੀਆ 'ਤੇ ਸਿੰਘਾਂ ਵਲੋਂ ਸੋਧਾ ਲਾਉਣ ਦਾ ਦਾਅਵਾ 
Published : May 24, 2018, 4:15 am IST
Updated : May 24, 2018, 4:17 am IST
SHARE ARTICLE
Nishan Singh
Nishan Singh

ਸੋਸ਼ਲ ਮੀਡੀਆ ਰਾਹੀਂ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ. ਨਿਸ਼ਾਨ ਸਿੰਘ ਠੇਠੀ 'ਤੇ ਐਤਵਾਰ ਨੂੰ ਹਮਲਾ ਹੋਣ ਦੀ ਚਰਚਾ ਹੈ। ਚਰਚਾ ਇਹ ਵੀ ...

ਜੈਤੋ,  ਸੋਸ਼ਲ ਮੀਡੀਆ ਰਾਹੀਂ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ. ਨਿਸ਼ਾਨ ਸਿੰਘ ਠੇਠੀ 'ਤੇ ਐਤਵਾਰ ਨੂੰ ਹਮਲਾ ਹੋਣ ਦੀ ਚਰਚਾ ਹੈ। ਚਰਚਾ ਇਹ ਵੀ ਹੈ ਕਿ ਆਗੂ ਨੇ ਪੁਲਿਸ ਸੁਰੱਖਿਆ ਲੈਣ ਲਈ ਘਟਨਾ ਦੀ ਕਹਾਣੀ ਬਣਾਈ। ਨਿਸ਼ਾਨ ਸਿੰਘ ਨੇ ਦਸਿਆ ਕਿ 8-9 ਹਮਲਾਵਰ ਉਦੋਂ ਉਸ ਦੇ ਘਰ ਵਿਚ ਦਾਖ਼ਲ ਹੋਏ ਜਦ ਉਹ ਰਾਤ ਦਾ ਖਾਣਾ ਖਾ ਰਹੇ ਸਨ।

ਉਨ੍ਹਾਂ ਕਿਹਾ ਕਿ ਅਪਣੇ ਬਚਾਉ ਲਈ ਉਹ ਬੈੱਡ ਰੂਮ ਵਿਚ ਚਲੇ ਗਏ ਅਤੇ ਅੰਦਰੋਂ ਕੁੰਡੀ ਲਾ ਲਈ। ਉਸ ਨੇ ਅੰਮ੍ਰਿਤਧਾਰੀ ਹੋਣ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਮਲਾਵਰਾਂ ਨੇ ਉਸ ਦਾ ਗਾਤਰਾ ਲਾਹਿਆ ਅਤੇ ਕੇਸ ਪੁੱਟ ਕੇ ਧਾਰਮਕ ਬੇਅਦਬੀ ਕੀਤੀ। ਉਨ੍ਹਾਂ ਕਿਹਾ ਕਿ ਉਹ ਤਿੰਨ ਹਮਲਾਵਰਾਂ ਨੂੰ ਉਹ ਜਾਣਦੇ ਸਨ। ਮੌਕੇ 'ਤੇ ਹਾਜ਼ਰ ਉਸ ਦੀ ਪਤਨੀ ਐਡਵੋਕੇਟ ਹਰਜੀਤ ਕੌਰ ਅਤੇ ਦੋਸਤ ਸੰਤੋਸ਼ ਕੁਮਾਰ ਦੇ ਰੌਲਾ ਪਾਉਣ 'ਤੇ ਹਮਲਾਵਰ ਫ਼ਰਾਰ ਹੋ ਗਏ।

ਰਾਜੂ ਸਿੱਧੂ ਨਾਂ ਦੇ ਇਕ ਵਿਅਕਤੀ ਨੇ ਫ਼ੇਸਬੁਕ 'ਤੇ ਇਹ ਹਮਲਾ ਗਰਮ ਖਿਆਲੀਆਂ ਵਲੋਂ ਕੀਤੇ ਜਾਣ ਦਾ ਦਾਅਵਾ ਕਰਦਿਆਂ ਕਿਹਾ ਕਿ ਨਿਸ਼ਾਨ ਸਿੰਘ ਭਿੰਡਰਾਂਵਾਲੇ ਅਤੇ ਹੋਰ ਗਰਮ ਖਿਆਲੀ ਆਗੂਆਂ ਬਾਰੇ ਮਾੜਾ ਬੋਲਦਾ ਸੀ। ਇਸੇ ਕਰ ਕੇ ਉਸ ਨੂੰ ਸੋਧਾ ਲਾਇਆ ਗਿਆ ਹੈ। ਐਸਐਸਪੀ ਡਾ. ਨਾਨਕ ਸਿੰਘ ਨੇ ਇਸ ਘਟਨਾ ਨੂੰ ਨਿਜੀ ਰੰਜਸ਼ ਦਾ ਨਤੀਜਾ ਦਸਦਿਆਂ ਕਿਹਾ ਕਿ ਘਰੇਲੂ ਮਾਮਲਾ ਨੂੰ ਮੁਕਾਉਣ ਲਈ ਕੁੱਝ ਜਾਣਕਾਰ ਨਿਸ਼ਾਨ ਸਿੰਘ ਦੇ ਘਰ ਬੈਠੇ ਸਨ ਕਿ ਗੱਲਾਂ-ਗੱਲਾਂ ਵਿਚ ਹੱਥੋਪਾਈ ਹੋ ਗਏ। ਉਨ੍ਹਾਂ ਕਿਹਾ ਕਿ ਫ਼ੇਸਬੁਕ 'ਤੇ ਦਾਅਵੇਦਾਰੀ ਕਰ ਕੇ ਤਣਾਅ ਪੈਦਾ ਕਰਨ ਵਾਲੇ ਰਾਜੂ ਸਿੱਧੂ ਦਾ ਪਤਾ ਕੀਤਾ ਜਾ ਰਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement