ਹਲਕਾ ਵਾਸੀ ਜੋ ਵੀ ਜ਼ਿੰਮੇਵਾਰੀਆਂ ਦੇਣਗੇ, ਬਾਖ਼ੂਬੀ ਨਿਭਾਵਾਂਗਾ: ਸ਼ੇਰੋਵਾਲੀਆ
Published : May 24, 2018, 2:59 am IST
Updated : May 24, 2018, 2:59 am IST
SHARE ARTICLE
Hardev Singh Laddi
Hardev Singh Laddi

ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਜ਼ੋਨ ਚੋਣ ਇੰਚਾਰਜ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ...

ਸ਼ਾਹਕੋਟ/ਮਲਸੀਆਂ, 23 ਮਈ (ਏ.ਐੱਸ. ਅਰੋੜਾ) : ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਜ਼ੋਨ ਚੋਣ ਇੰਚਾਰਜ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਹਰਪ੍ਰਤਾਪ ਸਿੰਘ ਅਜਨਾਲਾ ਵਿਧਾਇਕ ਤੇ ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਦਿਹਾਤੀ ਅੰਮ੍ਰਿਤਸਰ ਦੀ ਅਗਵਾਈ 'ਚ ਜ਼ੋਨ ਨੰਬਰ 8 ਦੇ ਵੱਖ-ਵੱਖ ਪਿੰਡਾਂ ਬਿੱਲੀ ਚਹਾਰਮੀ, ਨਵਾਂ ਕਿਲਾ, ਕਾਕੜ ਕਲਾਂ, ਸਾਦਕਪੁਰ, ਤਲਵੰਡੀ ਸੰਘੇੜਾਂ,

ਸੋਹਲ ਜਗੀਰ, ਸਲੇਮਾ, ਟੁੱਟਸ਼ੇਰ ਸਿੰਘ, ਕੋਟਲਾ ਸੂਰਜ ਮੱਲ, ਢੰਡੋਵਾਲ, ਨੰਗਲ ਅੰਬੀਆਂ, ਕੰਨੀਆ ਕਲਾਂ, ਕੰਨੀਆ ²ਖ਼ੁਰਦ ਵਿਖੇ ਲੋਕਾਂ ਦੀਆਂ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਲਾਡੀ ਸ਼ੇਰੋਵਾਲੀਆ ਨੇ ਵੋਟਰਾਂ ਨੂੰ ਅਪਣੇ ਹੱਕ ਵਿਚ ਲਾਮਬੰਦ ਕਰਦਿਆਂ ਕਿਹਾ ਕਿ ਤੁਹਾਡੇ ਸਹਿਯੋਗ ਨਾਲ ਜਿੱਤਣ ਉਪਰੰਤ ਹਲਕਾ ਸ਼ਾਹਕੋਟ ਦੇ ਵਿਕਾਸ ਕਾਰਜਾਂ ਵਿਚ ਅਤੇ ਲੋਕਾਂ ਨੂੰ ਹਲਕੇ 'ਚ ਹਰ ਸਹੂਲਤ ਮੁਹਈਆ ਕਰਾਉਣ ਵਿਚ ਕੋਈ ਕਸਰ ਨਹੀਂ ਰਹਿਣ ਦਿਤੀ ਜਾਵੇਗੀ। 

ਉਨਾਂ ਕਿਹਾ ਕਿ ਹਲਕਾ ਵਾਸੀ ਜੋ ਵੀ ਜ਼ਿੰਮੇਵਾਰੀਆਂ ਦੇਣਗੇ ਉਸ ਨੂੰ ਬਾਖ਼ੂਬੀ ਨਾਲ ਨਿਭਾਇਆ ਜਾਵੇਗਾ। ਚੋਣ ਮੀਟਿੰਗਾਂ ਦੌਰਾਨ ਹਰਪ੍ਰਤਾਪ ਸਿੰਘ ਅਜਨਾਲਾ ਵਿਧਾਇਕ ਤੇ ਭਗਵੰਤਪਾਲ ਸਿੰਘ ਸੱਚਰ ਨੇ ਵੀ ਸੰਬੋਧਨ ਕਰਦਿਆਂ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਲਾਡੀ ਸ਼ੇਰੋਵਾਲੀਆ ਨੂੰ ਜਿਤਾਉਣ ਦੀ ਅਪੀਲ ਕੀਤੀ। 
ਇਸ ਮੌਕੇ ਮਲਕੀਤ ਸਿੰਘ ਦਾਖਾ, ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ ਅੰਮ੍ਰਿਤਸਰ, ਯੂਨਿਸ ਕੁਮਾਰ ਡਿਪਟੀ ਮੇਅਰ, ਦਿਨੇਸ਼ ਬੱਸੀ, ਸੈਲਿੰਦਰਜੀਤ ਸਿੰਘ

ਸ਼ੈਲੀ, ਭੁਪਿੰਦਰ ਸਿੰਘ ਰੰਧਾਵਾ, ਕਸ਼ਮੀਰ ਸਿੰਘ ਖਿਆਲਾ, ਮਹਾਬੀਰ ਸਿੰਘ ਰਾਮਪੁਰਾ, ਡਾ: ਸੁਖਵਿੰਦਰ ਸੋਖਲ, ਸੁਖਪਾਲ ਗਿੱਲ, ਸੋਨੀ ਕੱਥੂ ਨੰਗਲ, ਰਵਿੰਦਰਪਾਲ ਸਿੰਘ ਗਿੱਲ, ਗੁਰਬੀਰ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ ਗਿੱਲ, ਗੁਰਮੀਤ ਸਿੰਘ ਭੀਲੋਵਾਲ, ਜਗਦੇਵ ਸਿੰਘ ਬੱਗਾ, ਦਲਜੀਤ ਸਿੰਘ ਪਾਖਰਪੁਰਾ, ਹਰਭਜਨ ਸਿੰਘ ਚੰਨਣਕੇ, ਅਮਨ ਕੱਕੜ, ਸੁਰਿੰਦਰਜੀਤ ਸਿੰਘ ਚੱਠਾ, ਰਾਜਿੰਦਰ ਕੁਮਾਰ ਸੇਰਾ ਕੰਨੀਆ ਆਦਿ ਹਾਜ਼ਰ ਸਨ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement