ਪੰਜਾਬ 'ਚ 1.53 ਲੱਖ ਵੋਟਰਾਂ ਨੇ ਦੱਬਿਆ NOTA ਦਾ ਬਟਨ
Published : May 24, 2019, 4:50 pm IST
Updated : May 24, 2019, 4:50 pm IST
SHARE ARTICLE
NOTA
NOTA

ਫ਼ਰੀਦਕੋਟ ਲੋਕ ਸਭਾ ਸੀਟ 'ਤੇ ਸੱਭ ਤੋਂ ਵੱਧ 19,053 ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ

ਚੰਡੀਗੜ੍ਹ : ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਵਿਰੁੱਧ ਨਾਰਾਜ਼ਗੀ ਜਤਾਉਣ ਲਈ ਨੋਟਾ (NOTA) ਇਕ ਖ਼ਾਸ ਵਿਕਲਪ ਬਣਦਾ ਜਾ ਰਿਹਾ ਹੈ। ਜੇ ਕਿਸੇ ਵੋਟਰ ਨੂੰ ਚੋਣ ਦੌਰਾਨ ਕੋਈ ਉਮੀਦਵਾਰ ਪਸੰਦ ਨਹੀਂ ਤਾਂ ਉਹ ਨੋਟਾ ਦਾ ਬਟਨ ਦੱਬ ਸਕਦਾ ਹੈ। ਇਸ ਵਾਰ ਪੰਜਾਬ ਦੇ ਵੋਟਰਾਂ ਨੇ ਨੋਟਾ ਦੀ ਖੂਬ ਵਰਤੋਂ ਕੀਤੀ। ਜਾਣਕਾਰੀ ਮੁਤਾਬਕ ਪੰਜਾਬ ਦੇ 1,53,913 ਵੋਟਰਾਂ ਨੇ ਕਿਸੇ ਵੀ ਉਮੀਦਵਾਰ 'ਤੇ ਭਰੋਸਾ ਨਾ ਪ੍ਰਗਟਾਉਂਦਿਆਂ ਨੋਟਾ ਦੀ ਵਰਤੋਂ ਕੀਤੀ ਹੈ।

NOTANOTA

ਇਕ ਪਾਸੇ ਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਿਚਕਾਰ ਜਿੱਥੇ ਸੱਪ-ਸੀੜੀ ਦਾ ਖੇਡ ਚੱਲ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਕਈ ਵੋਟਰਾਂ ਨੇ ਸਾਰੇ ਉਮੀਦਵਾਰਾਂ ਨੂੰ ਨਕਾਰਦਿਆਂ ਨੋਟਾ ਦਾ ਬਟਨ ਦਬਾ ਕੇ ਆਪਣਾ ਰੋਸ ਪ੍ਰਗਟਾਇਆ। ਨੋਟਾ ਦੀ ਸੱਭ ਤੋਂ ਵੱਧ ਵਰਤੋਂ ਫ਼ਰੀਦਕੋਟ ਲੋਕ ਸਭਾ ਸੀਟ 'ਤੇ ਕੀਤੀ ਗਈ, ਜਿੱਥੇ 19,053 ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ। ਖਡੂਰ ਸਾਹਿਬ ਸੀਟ 'ਤੇ ਸੱਭ ਤੋਂ ਘੱਟ 5082 ਵਾਰ ਨੋਟਾ ਦੀ ਵਰਤੋਂ ਕੀਤੀ ਗਈ।

NOTANOTA

ਫ਼ਰੀਦਕੋਟ 'ਚ 19053, ਸ੍ਰੀ ਅਨੰਦਪੁਰ ਸਾਹਿਬ 'ਚ 17135, ਫ਼ਿਰੋਜ਼ਪੁਰ 'ਚ 14891, ਬਠਿੰਡਾ 'ਚ 13323, ਫ਼ਤਿਹਗੜ੍ਹ ਸਾਹਿਬ 'ਚ 12976, ਹੁਸ਼ਿਆਰਪੁਰ 'ਚ 12868, ਜਲੰਧਰ 'ਚ 12324, ਪਟਿਆਲਾ 'ਚ 11110, ਲੁਧਿਆਣਾ 'ਚ 10538, ਗੁਰਦਾਸਪੁਰ 'ਚ 9474, ਅੰਮ੍ਰਿਤਸਰ 'ਚ 8713, ਸੰਗਰੂਰ 'ਚ 6426 ਅਤੇ ਖਡੂਰ ਸਾਹਿਬ 'ਚ 5082 ਲੋਕਾਂ ਨੇ ਨੋਟਾ ਦਾ ਬਟਨ ਦੱਬਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement