ਸਿਵਲ ਸਰਵਿਸਜ਼ ਪ੍ਰੀਖਿਆ: ਸੰਗਰੂਰ ਦੀ ਕ੍ਰਿਤੀਕਾ ਗੋਇਲ ਨੇ ਹਾਸਲ ਕੀਤਾ 14ਵਾਂ ਰੈਂਕ
Published : May 24, 2023, 12:40 pm IST
Updated : May 24, 2023, 12:40 pm IST
SHARE ARTICLE
Kritika Goyal
Kritika Goyal

ਪ੍ਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲਗਨ ਨਾਲ ਕੀਤੀ ਮਿਹਨਤ ਸਦਕਾ ਹੀ ਕ੍ਰਿਤੀਕਾ ਨੂੰ ਇਹ ਸਫ਼ਲਤਾ ਮਿਲੀ ਹੈ।


ਸੰਗਰੂਰ: ਯੂ.ਪੀ.ਐਸ.ਸੀ. ਵਲੋਂ ਐਲਾਨੇ ਗਏ ਸਿਵਲ ਸਰਵਿਸਜ਼ ਪ੍ਰੀਖਿਆ ਦੇ ਨਤੀਜਿਆਂ ਵਿਚ ਸੰਗਰੂਰ ਦੀ ਕ੍ਰਿਤੀਕਾ ਗੋਇਲ ਨੇ ਪੰਜਾਬ ਦਾ ਮਾਣ ਵਧਾਇਆ ਹੈ। ਕ੍ਰਿਤੀਕਾ ਗੋਇਲ ਨੇ ਦੇਸ਼ ਭਰ ਵਿਚ 14ਵਾਂ ਰੈਂਕ ਹਾਸਲ ਕੀਤਾ ਹੈ। ਸਰਵਿਸਜ਼ ਪ੍ਰੀਖਿਆ ਦਾ ਆਉਣ ਤੋਂ ਬਾਅਦ ਕ੍ਰਿਤੀਕਾ ਦੇ ਘਰ ਵਿਚ ਖੁਸ਼ੀ ਦਾ ਮਾਹੌਲ ਹੈ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲਗਿਆ ਹੋਇਆ ਹੈ।

ਇਹ ਵੀ ਪੜ੍ਹੋ: 20 ਰੁਪਏ ਦੇ ਗੋਲ ਗੱਪਿਆਂ ਨੇ ਕਰਵਾਇਆ ਹੋਮਗਾਰਡ ਜਵਾਨ ਨੂੰ ਲਾਈਨ ਹਾਜ਼ਰ

ਕ੍ਰਿਤੀਕਾ ਗੋਇਲ ਦੇ ਪ੍ਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲਗਨ ਨਾਲ ਕੀਤੀ ਮਿਹਨਤ ਸਦਕਾ ਹੀ ਕ੍ਰਿਤੀਕਾ ਨੂੰ ਇਹ ਸਫ਼ਲਤਾ ਮਿਲੀ ਹੈ। ਉਨ੍ਹਾਂ ਦਸਿਆ ਕਿ ਕ੍ਰਿਤੀਕਾ ਪਿਛਲੇ ਸਾਲ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਦਿੱਲੀ ਐਮ.ਸੀ.ਡੀ. ਵਿਖੇ ਬਤੌਰ ਅਧਿਕਾਰੀ ਸੇਵਾਵਾਂ ਨਿਭਾ ਰਹੀ ਹੈ।

ਇਹ ਵੀ ਪੜ੍ਹੋ: ਹਾਦਸੇ ਵਿਚ ਦੋਵੇਂ ਪੈਰ ਅਤੇ ਇਕ ਹੱਥ ਗਵਾਉਣ ਮਗਰੋਂ ਵੀ ਨਹੀਂ ਹਾਰੀ ਹਿੰਮਤ, UPSC ’ਚ ਹਾਸਲ ਕੀਤਾ 917ਵਾਂ ਰੈਂਕ

ਉਸ ਦਾ ਭਰਾ ਗੌਤਮ ਗੋਇਲ ਵੀ ਤਾਮਿਲਨਾਡੂ ਵਿਖੇ ਬਤੌਰ ਆਈ.ਪੀ.ਐਸ. ਅਧਿਕਾਰੀ ਤੈਨਾਤ ਹੈ। ਕ੍ਰਿਤੀਕਾ ਦੇ ਪਿਤਾ ਰਾਜਦਿੰਰਪਾਲ ਗੋਇਲ ਸੋਨੀਪਤ ਵਿਖੇ ਵਧੀਕ ਸੈਸ਼ਨ ਜੱਜ ਵਜੋਂ ਸੇਵਾਵਾਂ ਨਿਭਾ ਰਹੇ ਹਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਇਕ ਨਰਿੰਦਰ ਕੌਰ ਭਰਾਜ ਸਣੇ ਕਈ ਆਗੂਆਂ ਨੇ ਕ੍ਰਿਤੀਕਾ ਅਤੇ ਉਸ ਦੇ ਪ੍ਰਵਾਰ ਨੂੰ ਵਧਾਈ ਦਿਤੀ ਹੈ।

 

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement