ਹਾਦਸੇ ਵਿਚ ਦੋਵੇਂ ਪੈਰ ਅਤੇ ਇਕ ਹੱਥ ਗਵਾਉਣ ਮਗਰੋਂ ਵੀ ਨਹੀਂ ਹਾਰੀ ਹਿੰਮਤ, UPSC ’ਚ ਹਾਸਲ ਕੀਤਾ 917ਵਾਂ ਰੈਂਕ
Published : May 24, 2023, 12:08 pm IST
Updated : May 24, 2023, 12:08 pm IST
SHARE ARTICLE
Suraj Tiwari who lost his legs in accident clears UPSC Civil Services
Suraj Tiwari who lost his legs in accident clears UPSC Civil Services

ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਵੀ ਉਨ੍ਹਾਂ ਦੀ ਇਸ ਸਫ਼ਲਤਾ 'ਤੇ ਵਧਾਈ ਦਿਤੀ।

 

ਮੈਨਪੁਰੀ: ਉੱਤਰ ਪ੍ਰਦੇਸ਼ ਦੇ ਮੈਨਪੁਰੀ ਦੇ ਰਹਿਣ ਵਾਲੇ ਦਿਵਿਆਂਗ ਸੂਰਜ ਤਿਵਾੜੀ ਨੇ ਯੂਪੀਐਸਸੀ ਦੀ ਪ੍ਰੀਖਿਆ ਵਿਚ ਸਫ਼ਲਤਾ ਹਾਸਲ ਕਰ ਕੇ ਨੌਜੁਆਨਾਂ ਲਈ ਮਿਸਾਲ ਕਾਇਮ ਕੀਤੀ ਹੈ। ਦਰਅਸਲ ਸੂਰਜ ਰੇਲ ਹਾਦਸੇ ਵਿਚ ਅਪਣੀਆਂ ਦੋਵੇਂ ਲੱਤਾਂ ਅਤੇ ਇਕ ਹੱਥ ਗੁਆ ਚੁਕਾ ਸੀ। ਇਸ ਦੇ ਬਾਵਜੂਦ ਸੂਰਜ ਨੇ ਹਿੰਮਤ ਨਹੀਂ ਹਾਰੀ ਅਤੇ ਯੂਪੀਐਸਸੀ ਦੀ ਪ੍ਰੀਖਿਆ ਵਿਚ 917ਵਾਂ ਰੈਂਕ ਹਾਸਲ ਕੀਤਾ। ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਵੀ ਉਨ੍ਹਾਂ ਦੀ ਇਸ ਸਫ਼ਲਤਾ 'ਤੇ ਵਧਾਈ ਦਿਤੀ।

ਇਹ ਵੀ ਪੜ੍ਹੋ: ਟੀਵੀ ਅਦਾਕਾਰ ਨਿਤੇਸ਼ ਪਾਂਡੇ ਦਾ 51 ਸਾਲ ਦੀ ਉਮਰ ’ਚ ਦਿਹਾਂਤ 

ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਵੀਟ ਕੀਤਾ, “ਮੈਨਪੁਰੀ ਦੇ ਦਿਵਿਆਂਗ ਸੂਰਜ ਤਿਵਾੜੀ ਨੇ ਪਹਿਲੀ ਹੀ ਕੋਸ਼ਿਸ਼ 'ਚ ਆਈ.ਏ.ਐਸ. ਦੀ ਪ੍ਰੀਖਿਆ ਪਾਸ ਕਰਕੇ ਸਾਬਤ ਕਰ ਦਿਤਾ ਕਿ ਦ੍ਰਿੜਤਾ ਦੀ ਸ਼ਕਤੀ ਬਾਕੀ ਸਾਰੀਆਂ ਸ਼ਕਤੀਆਂ ਤੋਂ ਵਧ ਹੈ। ਸੂਰਜ ਦੀ 'ਸੂਰਜ' ਵਰਗੀ ਪ੍ਰਾਪਤੀ ਲਈ ਦਿਲੋਂ ਵਧਾਈਆਂ ਅਤੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ”।

ਇਹ ਵੀ ਪੜ੍ਹੋ: 20 ਰੁਪਏ ਦੇ ਗੋਲ ਗੱਪਿਆਂ ਨੇ ਕਰਵਾਇਆ ਹੋਮਗਾਰਡ ਜਵਾਨ ਨੂੰ ਲਾਈਨ ਹਾਜ਼ਰ 

ਦੱਸ ਦੇਈਏ ਕਿ ਸੂਰਜ ਇਕ ਮੱਧ ਵਰਗੀ ਪ੍ਰਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਦਰਜੀ ਹਨ ਅਤੇ ਉਸ ਨੇ ਬਿਨਾਂ ਕਿਸੇ ਕੋਚਿੰਗ ਦੇ ਪ੍ਰੀਖਿਆ ਪਾਸ ਕੀਤੀ ਹੈ। ਸੂਰਜ ਨੇ ਕਦੇ ਵੀ ਅਪਣੀ ਆਰਥਕ ਸਥਿਤੀ ਨੂੰ ਮੰਜ਼ਲ ਦੇ ਰਾਹ ਵਿਚ ਅੜਿੱਕਾ ਨਹੀਂ ਬਣਨ ਦਿਤਾ, ਇਹੀ ਕਾਰਨ ਹੈ ਕਿ ਅੱਜ ਉਸ ਨੇ ਅਪਣਾ ਟੀਚਾ ਹਾਸਲ ਕਰ ਲਿਆ ਹੈ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਮਹਿਲਾ ਦੀਆਂ ਇਤਰਾਜ਼ਯੋਗ ਤਸਵੀਰਾਂ ਅਪਲੋਡ ਕਰਨ ਵਾਲਾ ਵਿਅਕਤੀ ਪੰਜਾਬ ਤੋਂ ਗ੍ਰਿਫਤਾਰ: ਦਿੱਲੀ ਪੁਲਿਸ

ਜ਼ਿਕਰਯੋਗ ਹੈ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਬੀਤੇ ਦਿਨ ਸਿਵਲ ਸਰਵਿਸਿਜ਼ ਪ੍ਰੀਖਿਆ ਅਤੇ ਇੰਟਰਵਿਊ ਦਾ ਅੰਤਿਮ ਨਤੀਜਾ ਜਾਰੀ ਕੀਤਾ ਹੈ। ਇਸ਼ਿਤਾ ਕਿਸ਼ੋਰ ਨੇ ਪ੍ਰੀਖਿਆ ਵਿਚ ਟਾਪ ਕੀਤਾ ਹੈ। ਯੂਪੀਐਸਸੀ ਮੁਤਾਬਕ ਇਸ ਵਾਰ ਇਸ ਪ੍ਰੀਖਿਆ ਰਾਹੀਂ ਕੁੱਲ 933 ਅਫ਼ਸਰਾਂ ਦੀ ਚੋਣ ਕੀਤੀ ਗਈ ਹੈ। ਕੁੱਲ 933 ਸਫਲ ਉਮੀਦਵਾਰਾਂ ਵਿਚੋਂ ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਨੇ ਔਖੇ ਹਾਲਾਤਾਂ ਨਾਲ ਲੜ ਕੇ ਸਫ਼ਲਤਾ ਹਾਸਲ ਕੀਤੀ ਹੈ ਅਤੇ ਹਿੰਮਤ ਹਾਰਨ ਵਾਲਿਆਂ ਲਈ ਮਿਸਾਲ ਬਣ ਗਏ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement