ਫ਼ੌਜ ਦੇ ਬ੍ਰਿਗੇਡੀਅਰ ਤੇ ਉਸ ਤੋਂ ਉੱਪਰ ਦੇ ਰੈਂਕ ਦੇ ਸਾਰੇ ਅਧਿਕਾਰੀਆਂ ਦੀ ਵਰਦੀ ਹੁਣ ਹੋਵੇਗੀ ਇਕੋ ਜਿਹੀ
Published : May 10, 2023, 12:12 pm IST
Updated : May 10, 2023, 12:12 pm IST
SHARE ARTICLE
Army to adopt common uniform for officers of Brigadier rank and above
Army to adopt common uniform for officers of Brigadier rank and above

ਇਕ ਅਗਸਤ ਤੋਂ ਲਾਗੂ ਹੋਵੇਗਾ ਨਿਯਮ

 

ਨਵੀਂ ਦਿੱਲੀ: ਫ਼ੌਜ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਕਿਹਾ ਹੈ ਕਿ ਇਕ ਅਗੱਸਤ ਤੋਂ ਬ੍ਰਿਗੇਡੀਅਰ ਅਤੇ ਉਸ ਤੋਂ ਉੱਪਰ ਦੇ ਰੈਂਕ ਦੇ ਸਾਰੇ ਅਧਿਕਾਰੀਆਂ ਦੀ ਵਰਦੀ ਇਕੋ ਜਿਹੀ ਸਮਾਨ ਰਹੇਗੀ, ਭਾਵੇਂ ਉਹ ਕਿਸੇ ਵੀ ਰੈਜੀਮੈਂਟ ਤੋਂ ਹੋਵੇ।  ਫ਼ੌਜੀ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਸੂਤਰਾਂ ਅਨੁਸਾਰ ਪਿਛਲੇ ਮਹੀਨੇ ਸੰਪੰਨ ਹੋਏ ਫ਼ੌਜ ਦੇ ਸੀਨੀਅਰ ਕਮਾਂਡਰਾਂ ਦੇ ਸੰਮੇਲਨ ’ਚ ਕਾਫੀ ਵਿਚਾਰ-ਵਟਾਂਦਰੇ ਅਤੇ ਸਾਰੇ ਪੱਖਧਾਰਕਾਂ ਨਾਲ ਵਿਸਥਾਰ ਨਾਲ ਗੱਲਬਾਤ ਦੇ ਆਧਾਰ ’ਤੇ ਇਹ ਫ਼ੈਸਲਾ ਲਿਆ ਗਿਆ। ਇਹ ਨਿਯਮ ਇਕ ਅਗੱਸਤ ਤੋਂ ਲਾਗੂ ਹੋਵੇਗਾ।

ਇਹ ਵੀ ਪੜ੍ਹੋ: ਅਡਾਨੀ ਗਰੁੱਪ ਦੀਆਂ 3 ਕੰਪਨੀਆਂ ਨੂੰ ਝਟਕਾ, ਦੁਨੀਆ ਦੇ ਦਿੱਗਜ਼ ਕਲਾਈਮੋਟ ਗਰੁਪ ਨੇ ਛੱਡਿਆ ਸਾਥ

ਹਾਲਾਂਕਿ ਸੂਤਰਾਂ ਨੇ ਸਪੱਸ਼ਟ ਕੀਤਾ ਕਿ ਇਹ ਤਬਦੀਲੀ ਸਿਰਫ਼ ਬ੍ਰਿਗੇਡੀਅਰ ਅਤੇ ਉਸ ਤੋਂ ਉੱਪਰ ਦੇ ਅਧਿਕਾਰੀਆਂ ਦੇ ਮਾਮਲੇ ’ਚ ਕੀਤੀ ਗਈ ਹੈ ਅਤੇ ਕਰਨਲ ਤੇ ਉਸ ਤੋਂ ਹੇਠਾਂ ਦੇ ਰੈਂਕਾਂ ਦੀ ਵਰਦੀ ਪਹਿਲੇ ਦੀ ਤਰ੍ਹਾਂ ਹੀ ਰੈਜੀਮੈਂਟਾਂ ਦੇ ਅਨੁਰੂਪ ਵੱਖ-ਵੱਖ ਹੀ ਰਹੇਗੀ। ਸੂਤਰਾਂ ਨੇ ਕਿਹਾ ਕਿ ਫ਼ੌਜ ’ਚ ਉੱਚ ਅਗਵਾਈ ‘ਚ ਰੈਜੀਮੈਂਟ ਦੇ ਪੱਧਰ ਤੋਂ ਉੱਪਰ ਉੱਠ ਕੇ ਸਮਾਨ ਪਛਾਣ ਅਤੇ ਦਿ੍ਰਸ਼ਟੀਕੋਣ ਨੂੰ ਉਤਸ਼ਾਹ ਦੇਣ ਅਤੇ ਇਸ ਨੂੰ ਮਜਬੂਤ ਬਣਾਉਣ ਲਈ ਫ਼ੌਜ ਨੇ ਬ੍ਰਿਗੇਡੀਅਰ ਅਤੇ ਉਸ ਤੋਂ ਉੱਪਰ ਦੇ ਰੈਂਕਾਂ ਲਈ ਵਰਦੀ ਨੂੰ ਸਮਾਨ ਰੱਖਣ ਦਾ ਫ਼ੈਸਲਾ ਲਿਆ ਹੈ ਭਾਵੇਂ ਹੀ ਕਿਸੇ ਵੀ ਅਧਿਕਾਰੀ ਦੀ ਨਿਯੁਕਤੀ ਕਿਸੇ ਵੀ ਕੈਡਰ ’ਚ ਅਤੇ ਰੈਜੀਮੈਂਟ ਵਿਚ ਹੋਈ ਹੋਵੇ।

ਇਹ ਵੀ ਪੜ੍ਹੋ: ਔਰਤਾਂ ਮਸਰਾਂ ਦੀ ਦਾਲ ਦੇ ਬਣੇ ਫ਼ੇਸਪੈਕ ਤੋਂ ਪਾ ਸਕਦੀਆਂ ਹਨ ਖ਼ੂਬਸੂਰਤ ਚਮੜੀ 

ਇਸ ਫ਼ੈਸਲੇ ਦੇ ਲਾਗੂ ਹੋਣ ਤੋਂ ਬਾਅਦ ਬ੍ਰਿਗੇਡੀਅਰ ਅਤੇ ਉਸ ਤੋਂ ਉੱਪਰ ਰੈਂਕ ਦੇ ਅਧਿਕਾਰੀ ਰੈਜੀਮੈਂਟ ਦੇ ਅਨੁਰੂਪ ਵੱਖ-ਵੱਖ ਟੋਪੀ, ਬੈਲਟ, ਬੂਟ, ਸ਼ੋਲਡਰ ਬੈਜ ਅਤੇ ਜਾਰਜਟ ਪੈਚ ਨਹੀਂ ਪਹਿਨਣਗੇ। ਇਨ੍ਹਾਂ ਸਾਰੇ ਚੀਜ਼ਾਂ ਦਾ ਮਿਆਰੀਕਰਨ ਕਰ ਕੇ ਇਨ੍ਹਾਂ ਨੂੰ ਸਾਰਿਆਂ ਲਈ ਸਮਾਨ ਬਣਾਇਆ ਜਾਵੇਗਾ। ਨਵੇਂ ਨਿਯਮ ਅਨੁਸਾਰ ਫ਼ਲੈਗ ਰੈਂਕ ਦੇ ਅਧਿਕਾਰੀ ਹੁਣ ਲੇਨਯਾਰਡ ਯਾਨੀ ਕਮਰਬੰਦ ਡੋਰੀ ਨਹੀਂ ਪਹਿਨਣਗੇ। ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਫ਼ੌਜ ਦੇ ਨਿਰਪੱਖ ਅਤੇ ਸਮਾਨ ਭਾਅ ਵਾਲੇ ਸੰਗਠਨ ਦੇ ਚਰਿੱਤਰ ਅਤੇ ਸਵਰੂਪ ਨੂੰ ਮਜਬੂਤੀ ਮਿਲੇਗੀ।

ਇਹ ਵੀ ਪੜ੍ਹੋ: ਕੋਰਟ ਨੇ ਪੱਤਰਕਾਰ ਭਾਵਨਾ ਦੀ ਅੰਤਰਿਮ ਜ਼ਮਾਨਤ ਰੱਖੀ ਜਾਰੀ, ਮਾਮਲੇ ਦੀ ਅਗਲੀ ਸੁਣਵਾਈ 22 ਮਈ ਨੂੰ ਤੈਅ 

ਇਸ ਫ਼ੈਸਲੇ ਦੇ ਪਿੱਛੇ ਇਕ ਹੋਰ ਤਰਕ ਇਹ ਦਿਤਾ ਜਾ ਰਿਹਾ ਹੈ ਕਿ ਫ਼ੌਜ ’ਚ ਬ੍ਰਿਗੇਡੀਅਰ ਅਤੇ ਉਸ ਤੋਂ ਉੱਪਰ ਦੇ ਰੈਂਕ ਦੇ ਅਧਿਕਾਰੀ ਯੂਨਿਟ ਅਤੇ ਬਟਾਲੀਅਨਾਂ ਨੂੰ ਕਮਾਨ ਕਰ ਚੁੱਕੇ ਹੁੰਦੇ ਹਨ। ਮਾਨਕ ਵਰਦੀ ਹੋਣ ਨਾਲ ਸੀਨੀਅਰ ਰੈਂਕਾਂ ਦੇ ਅਧਿਕਾਰੀਆਂ ਦੀ ਪਛਾਣ ’ਚ ਵੀ ਸਮਾਨਤਾ ਆਏਗੀ, ਇਸ ਨਾਲ ਫ਼ੌਜ ਦੇ ਅਸਲ ਮੁੱਲ ਵੀ ਸਾਹਮਣੇ ਆਉਣਗੇ। ਸੂਤਰਾਂ ਦਾ ਕਹਿਣਾ ਹੈ ਕਿ ਕਰਨਲ ਦੇ ਪੱਧਰ ਤਕ ਇਕ ਹੀ ਰੈਜੀਮੈਂਟ ’ਚ ਜੂਨੀਅਰ ਲੀਡਰਸ਼ਿਪ ਦੇ ਪੱਧਰ ’ਤੇ ਵੱਖ-ਵੱਖ ਪਛਾਣ ਜ਼ਰੂਰੀ ਹੈ। ਇਹ ਰੈਜੀਮੈਂਟ ਦੇ ਪੱਧਰ ’ਤੇ ਫ਼ੌਜੀਆਂ ’ਚ ਇਕਜੁਟਤਾ, ਸਬੰਧਾਂ ਨੂੰ ਮਜਬੂਤ ਬਣਾਉਣ ਅਤੇ ਅਧਿਕਾਰੀ ਤੇ ਜਵਾਨ ਦੇ ਸਬੰਧ ਮਜਬੂਤ ਕਰਨ ਲਈ ਹੁੰਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement