
ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਅੱਜ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਕਈ ਮੰਤਰੀਆਂ ਅਤੇ ਵਿਧਾਇਕਾਂ ਦੀ ਬੈਠਕ ਹੋਈ ਹੈ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਅੱਜ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਕਈ ਮੰਤਰੀਆਂ ਅਤੇ ਵਿਧਾਇਕਾਂ ਦੀ ਬੈਠਕ ਹੋਈ ਹੈ। ਇਸ ਦੌਰਾਨ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਉੱਠੀ ਹੈ।
Pargat Singh
ਹੋਰ ਪੜ੍ਹੋ: ਅਫ਼ਗਾਨਿਸਤਾਨ: ਯੂਕਰੇਨ ਦਾ ਜਹਾਜ਼ ਹਾਈਜੈਕ, ਨਾਗਰਿਕਾਂ ਨੂੰ ਕੱਢਣ ਲਈ ਪਹੁੰਚਿਆ ਸੀ ਕਾਬੁਲ
ਮੀਟਿੰਗ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕਾਂਗਰਸੀ ਵਿਧਾਇਕ ਪੰਜਾਬ ਸਰਕਾਰ ਦੇ ਕੰਮ ਤੋਂ ਸੰਤੁਸ਼ਟ ਨਹੀਂ ਹਨ। ਇਹ ਮੁੱਦੇ ਕਿਸੇ ਦੇ ਨਿੱਜੀ ਮੁੱਦੇ ਨਹੀਂ ਸਗੋਂ ਪੂਰੇ ਸੂਬੇ ਦੇ ਮੁੱਦੇ ਹਨ। ਪੰਜਾਬ ਦੇ ਮੁੱਦੇ ਹੱਲ ਕਰਨਾ ਸਾਡਾ ਫਰਜ਼ ਹੈ।
Captain Amarinder Singh
ਹੋਰ ਪੜ੍ਹੋ: ਅਫ਼ਗਾਨ MP ਨੇ ਬਿਆਨਿਆ ਦਰਦ, ‘ਜਦੋਂ ਰਾਸ਼ਟਰਪਤੀ ਦੇਸ਼ ’ਚੋਂ ਭੱਜੇ ਤਾਂ ਸਾਡੀਆਂ ਉਮੀਦਾਂ ਟੁੱਟ ਗਈਆਂ’
ਉਹਨਾਂ ਕਿਹਾ ਕਿ ਜਦੋਂ ਮੁੱਦੇ ਹੱਲ ਨਹੀਂ ਹੁੰਦੇ ਸਭ ਨੂੰ ਤਕਲੀਫ਼ ਹੁੰਦੀ ਹੈ। ਇਸ ਲਈ ਅਸੀਂ ਪਾਰਟੀ ਹਾਈਕਮਾਨ ਨੂੰ ਮਿਲਾਂਗੇ ਅਤੇ ਇਹਨਾਂ ਮੁੱਦਿਆਂ ਬਾਰੇ ਗੱਲਬਾਤ ਕਰਾਂਗੇ। ਉਹਨਾਂ ਕਿਹਾ ਅਸੀਂ ਮੁੱਦੇ ਹੱਲ ਹੋਣ ਤੱਕ ਸ਼ਾਂਤ ਨਹੀਂ ਬੈਠਾਂਗੇ।
Pargat Singh
ਹੋਰ ਪੜ੍ਹੋ: ਸੁਖਬੀਰ ਬਾਦਲ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਕਿਸਾਨ ਲਾਉਂਦੇ ਰਹੇ ਨਾਅਰੇ
ਦਰਅਸਲ ਮੰਤਰੀਆਂ ਅਤੇ ਵਿਧਾਇਕਾਂ ਦੀ ਮੀਟਿੰਗ ਵਿਚ ਫੈਸਲਾ ਲਿਆ ਗਿਆ ਹੈ ਕਿ ਅੱਜ ਹੀ ਇਸ ਮਸਲੇ ਨੂੰ ਹਾਈਕਮਾਨ ਕੋਲ ਲਿਜਾਇਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ, ਚਰਨਜੀਤ ਸਿੰਘ ਚੰਨੀ ਅਤੇ ਪ੍ਰਗਟ ਸਿੰਘ ਹਾਈ ਕਮਾਂਡ ਨੂੰ ਮਿਲਣ ਲਈ ਅੱਜ ਹੀ ਦਿੱਲੀ ਰਵਾਨਾ ਹੋ ਗਏ ਹਨ।