ਬਾਬਾ ਮਲਕੀਤ ਦਾਸ ਨੇ ਕੀਤਾ ਆਤਮ ਸਮਰਪਣ
ਫ਼ਰੀਦਕੋਟ: ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵਲੋਂ ਭ੍ਰਿਸ਼ਟਾਚਾਰ ਦੇ ਕਥਿਤ ਇਲਜ਼ਾਮਾਂ 'ਚ ਘਿਰੇ ਫ਼ਰੀਦਕੋਟ ਦੇ ਐਸ.ਪੀ. ਗਗਨੇਸ਼ ਕੁਮਾਰ, ਆਈ.ਜੀ. ਦਫ਼ਤਰ ਦੇ ਇੰਸਪੈਕਟਰ ਖੇਮ ਚੰਦ ਪਰਾਸ਼ਰ, ਮਲਕੀਤ ਦਾਸ ਅਤੇ ਜਸਵਿੰਦਰ ਸਿੰਘ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਦਰਅਸਲ ਇਨ੍ਹਾਂ ਵਿਰੁਧ ਕਰੋੜਾਂ ਰੁਪਏ ਦੀ ਰਿਸ਼ਵਤ ਲੈ ਕੇ ਕਤਲ ਦੇ ਸਾਜ਼ਿਸ਼ਕਰਤਾ ਨੂੰ ਬਚਾਉਣ ਅਤੇ ਮੁੜ ਮਾਮਲੇ ਵਿਚ ਨਾਮਜ਼ਦ ਕਰਨ ਲਈ 20 ਲੱਖ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਹਨ।
ਇਹ ਵੀ ਪੜ੍ਹੋ: ਪੰਜਾਬ ਜੀ.ਐਸ.ਟੀ. ਵਿਭਾਗ ਨੇ ਮੰਡੀ ਗੋਬਿੰਦਰਗੜ੍ਹ ਵਿਖੇ 51 ਟਰੱਕ ਕੀਤੇ ਜ਼ਬਤ, ਟੈਕਸ ਚੋਰੀ ਦੇ ਇਲਜ਼ਾਮ
ਇਸ ਦੇ ਨਾਲ ਹੀ ਅਦਾਲਤ ਨੇ ਗ੍ਰਿਫ਼ਤਾਰ ਡੀ.ਐਸ.ਪੀ. ਸ਼ੁਸ਼ੀਲ ਕੁਮਾਰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿਤੀ। ਉਸ ਨੇ ਸ਼ਪੈਸ਼ਲ ਜੱਜ ਰਾਜੀਵ ਕਾਲੜਾ ਦੀ ਅਦਾਲਤ 'ਚ ਅਰਜ਼ੀ ਦੇ ਕੇ ਚੱਲਦੇ ਮੁਕੱਦਮੇ ਤਕ ਜ਼ਮਾਨਤ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: ਰੂਸ ’ਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਪੁਤਿਨ ਵਿਰੁਧ ਬਗਾਵਤ ਕਰਨ ਵਾਲੇ ਵੈਗਨਰ ਚੀਫ ਦੀ ਮੌਤ
ਬਾਬਾ ਮਲਕੀਤ ਦਾਸ ਨੇ ਕੀਤਾ ਆਤਮ ਸਮਰਪਣ
ਦਿਆਲਦਾਸ ਕਤਲ ਕੇਸ ਵਿਚ ਸ਼ਿਕਾਇਤਕਰਤਾ ਤੋਂ 50 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿਚ ਨਾਮਜ਼ਦ ਬਾਬਾ ਮਲਕੀਤ ਦਾਸ ਨੇ ਅਦਾਲਤ ਵਿਚ ਆਤਮ ਸਮਰਪਣ ਕਰ ਦਿਤਾ। ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ 25 ਅਗਸਤ ਤਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਰਿਸ਼ਵਤ ਕਾਂਡ ਦੇ ਕੁੱਲ ਪੰਜ ਮੁਲਜ਼ਮਾਂ ਵਿਚੋਂ ਦੋ ਮੁਲਜ਼ਮ ਡੀ.ਐਸ.ਪੀ. ਸੁਸ਼ੀਲ ਕੁਮਾਰ ਅਤੇ ਮੁਲਜ਼ਮ ਬਾਬਾ ਮਲਕੀਤ ਦਾਸ ਹੁਣ ਨਿਆਂਇਕ ਹਿਰਾਸਤ ਵਿਚ ਹਨ।