
ਪੰਜਾਬ ਸਰਕਾਰ ਵਲੋਂ ਅਜਿਹੀਆਂ ਪ੍ਰਸਿੱਧ ਸ਼ਖ਼ਸੀਅਤਾਂ ਦੇ ਸਨਮਾਨ ਸਬੰਧੀ ਅਰਜ਼ੀਆਂ ਦੀ ਮੰਗ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾ ਮੌਕੇ 550 ਨਾਨਕ ਨਾਮ ਲੇਵਾ ਉਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਸਬੰਧੀ ਸੈਰ-ਸਪਾਟਾ ਤੇ ਸਭਿਆਚਾਰ ਮਾਮਲੇ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ।
Punjab Govt would honour 550 world renowned Nanak Nam Leva personalities
ਚੰਨੀ ਨੇ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਮੌਕੇ 550 ਉੱਘੀਆਂ ਨਾਨਕ ਨਾਮ ਲੇਵਾ ਹਸਤੀਆਂ ਨੂੰ ਸਨਮਾਨਤ ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ। ਇਸ ਫਹਿਰਿਸਤ ਵਿਚ ਉਹ ਸ਼ਖ਼ਸੀਅਤਾਂ ਸ਼ਾਮਲ ਹੋ ਸਕਣਗੀਆਂ ਜਿਨਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿਚ ਪੂਰਾ ਭਰੋਸਾ ਹੈ ਅਤੇ ਜਿਨਾਂ ਨੇ ਇਨ੍ਹਾਂ ਸਿੱਖਿਆਵਾਂ ਨੂੰ ਅਪਣਾ ਕੇ ਆਪਣੇ ਜੀਵਨ ਦੇ ਵੱਖ ਵੱਖ ਪੜਾਵਾਂ ਨੂੰ ਸਰ ਕੀਤਾ ਜਾਂ ਜਿਨਾਂ ਨੇ ਸਮਾਜ ਲਈ ਕੋਈ ਵਡਮੁੱਲਾ ਯੋਗਦਾਨ ਦਿੱਤਾ ਜਾਂ ਪਹਿਲੀ ਪਾਤਸ਼ਾਹੀ ਦੀਆਂ ਸਿੱਖਿਆਵਾਂ ਨੂੰ ਚਾਨਣਮੁਨਾਰਾ ਮੰਨਦਿਆਂ ਆਪਣੇ ਚੁਣੇ ਹੋਏ ਕਿੱਤੇ ਜਾਂ ਖੇਤਰ ਵਿਚ ਮੱਲਾਂ ਮਾਰੀਆਂ।
Punjab Govt would honour 550 world renowned Nanak Nam Leva personalities
ਸੈਰ-ਸਪਾਟਾ ਮੰਤਰੀ ਨੇ ਦਸਿਆ ਕਿ ਅਜਿਹੀਆਂ ਹਸਤੀਆਂ ਭਾਰਤ ਜਾਂ ਵਿਦੇਸ਼ ਤੋਂ ਵੀ ਹੋ ਸਕਦੀਆਂ ਹਨ ਅਤੇ ਇਨਾਂ ਸਹਿਕਾਰਯੋਗ ਹਸਤੀਆਂ ਨੂੰ ਖੋਜਣ ਦਾ ਸਿਲਸਿਲਾ ਪੂਰੀ ਦੁਨੀਆਂ ਵਿਚ ਚਲਾਇਆ ਜਾਵੇਗਾ। ਅਜਿਹੀ ਮਸ਼ਹੂਰ ਸ਼ਖ਼ਸੀਅਤਾਂ ਤਕ ਪਹੁੰਚ ਕਰਨ ਲਈ ਪੰਜਾਬ ਸਰਕਾਰ ਵਲੋਂ ਇਸ਼ਤਿਹਾਰ ਵੀ ਦਿੱਤਾ ਗਿਆ ਹੈ, ਜਿਸ ਵਿੱਚ ਸੰਸਥਾਵਾਂ ਨੂੰ ਨਾਨਕ ਨਾਮ ਲੇਵਾ ਹਸਤੀਆਂ ਨੂੰ ਨਾਮਜ਼ਦ ਕਰਨ/ਨਾਂ ਭੇਜਣ ਜਾਂ ਆਮ ਲੋਕਾਂ ਨੂੰ ਅਜਿਹੀਆਂ ਪ੍ਰਸਿੱਧ ਹਸਤਸੀਆਂ ਦੇ ਨਾਂ ਸੁਝਾਉਣ ਦੀ ਖੁਲ ਹੋਵੇਗੀ, ਜੋ ਇਹ ਸਨਮਾਨ ਹਾਸਲ ਕਰਨ ਯੋਗ ਹੱਕਦਾਰ ਸਮਝੇ ਜਾਂਦੇ ਹੋਣ। ਇਹ ਨਾਮ ਬਿਨਾਂ ਕਿਸੇ ਜਾਤ-ਪਾਤ, ਧਰਮ, ਫਿਰਕੇ ਅਤੇ ਨਾਗਰਿਕਤਾ ਦੇ ਭੇਦ ਭਾਵ ਤੋਂ ਭੇਜੇ ਜਾਂ ਸੁਝਾਏ ਜਾ ਸਕਦੇ ਹਨ।
Punjab Govt would honour 550 world renowned Nanak Nam Leva personalities
ਮੰਤਰੀ ਨੇ ਸਨਮਾਨ ਪ੍ਰਾਪਤ ਕਰਨਯੋਗ ਸੰਸਥਾਵਾਂ ਜਾਂ ਹਸਤੀਆਂ ਨੂੰ ਲੱਭਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਨਿੱਜੀ ਤੌਰ ਤੇ ਜਾਂ ਹੋਰਨਾ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਧਾਰ ’ਤੇ ਅਜਿਹੀਆਂ ਹਸਤੀਆਂ ਦੇ ਨਾਮ ਖੋਜੇਗੀ ਅਤੇ ਅੰਤਿਮ ਰੂਪ ਦੇਣ ਲਈ ਮੁੱਖ ਸਕੱਤਰ ਨੂੰ ਭੇਜੇ ਜਾਣਗੇ। ਚੰਨੀ ਨੇ ਦੱਸਿਆ ਅਜਿਹੀਆਂ ਹਸਤੀਆਂ ਨੂੰ ਸਨਮਾਨਿਤ ਕਰਨ ਲਈ ਆਈ.ਕੇ.ਜੀ.ਪੀ.ਟੀ.ਯੂ ਕਪੂਰਥਲਾ ਵਿਚ 10 ਨਵੰਬਰ ਨੂੰ ਇੱਕ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਜਾਵੇਗਾ, ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨਾਂ ਹਸਤੀਆਂ ਦਾ ਸਨਮਾਨ ਕਰਨਗੇ।