
ਠੱਗੀ ਦੀ ਸ਼ਿਕਾਰ ਹੋਈ ਮੁੰਬਈ ਦੀ ਮਾਡਲ ਨੇ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਸਬ-ਇੰਸਪੈੋਕਟਰ ਨੇ ਧੋਖੇ...
ਚੰਡੀਗੜ੍ਹ (ਭਾਸ਼ਾ) : ਠੱਗੀ ਦੀ ਸ਼ਿਕਾਰ ਹੋਈ ਮੁੰਬਈ ਦੀ ਮਾਡਲ ਨੇ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਸਬ-ਇੰਸਪੈਕਟਰ ਨੇ ਧੋਖੇ ਨਾਲ ਹੋਟਲ ਦੇ ਕਮਰੇ ਵਿਚ ਵੜ੍ਹ ਕੇ ਔਰਤ ਮਾਡਲ ਨੂੰ ਅਪਣੀ ਹਵਸ ਦਾ ਸ਼ਿਕਾਰ ਬਣਾਇਆ। ਠੱਗੀ ਦੇ ਮਾਮਲੇ ਵਿਚ ਬਿਆਨ ਲੈਣ ਤੋਂ ਬਾਅਦ ਸਬ-ਇੰਸਪੇਕਟਰ ਮਾਡਲ ਨੂੰ ਹੋਟਲ ਛੱਡਣ ਗਿਆ ਸੀ। ਉਹ ਇਸ ਦੌਰਾਨ ਵਾਸ਼ਰੂਮ ਜਾਣ ਦਾ ਬਹਾਨਾ ਬਣਾ ਕੇ ਮਾਡਲ ਦੇ ਹੋਟਲ ਵਾਲੇ ਕਮਰੇ ਵਿਚ ਵੜ ਗਿਆ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ।
ਸਬ-ਇੰਸਪੈਕਟਰ ਨਵੀਨ ਫੋਗਾਟ ਨੂੰ ਬਰਖ਼ਾਸਤ ਕਰ ਦਿਤਾ ਗਿਆ ਹੈ। ਪੁਲਿਸ ਦੇ ਮੁਤਾਬਕ, ਸਬ-ਇੰਸਪੈਕਟਰ ਨਵੀਨ ਫੋਗਾਟ ਇਸ ਤੋਂ ਪਹਿਲਾਂ ਬਿਟ ਕਵਾਇਨ ਮਾਮਲੇ ਵਿਚ ਲਾਈਨ ਹਾਜ਼ਰ ਹੋਣ ਤੋਂ ਬਾਅਦ ਸਸਪੈਂਡ ਚੱਲ ਰਿਹਾ ਸੀ। ਬਲਾਤਕਾਰ ਦਾ ਕੇਸ ਦਰਜ ਹੋਣ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ ਅਤੇ ਉਸ ਦਾ ਮੋਬਾਇਲ ਆਫ ਸੀ। ਸੂਤਰਾਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰੀ ਤੋਂ ਬਚਣ ਲਈ ਨਵੀਨ ਫੋਗਾਟ ਅਦਾਲਤ ਵਿਚ ਅਗਰਿਮ ਜ਼ਮਾਨਤ ਮੰਗ ਦਰਜ ਕਰਨ ਦੀ ਫ਼ਿਰਾਕ ਵਿਚ ਹੈ।
ਯੂਟੀ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੀ ਭਾਲ ਜਾਰੀ ਹੈ। ਐਸਐਸਪੀ ਨੀਲਾਂਬਰੀ ਫਤਹਿ ਜਗਦਾਲੇ ਨੇ ਕਿਹਾ ਕਿ ਸਬ-ਇੰਸਪੈਕਟਰ ਨੂੰ ਬਰਖ਼ਾਸਤ ਕਰ ਦਿਤਾ ਗਿਆ ਹੈ ਅਤੇ ਉਸ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਾਣਕਾਰੀ ਦੇ ਮੁਤਾਬਕ, 11 ਜੂਨ 2018 ਨੂੰ ਮੁੰਬਈ, ਚੇਨੱਈ ਅਤੇ ਦੂਜੇ ਸ਼ਹਿਰਾਂ ਦੀਆਂ ਮਾਡਲਾਂ ਨੂੰ ਫਿਲਮਾਂ ਵਿਚ ਕੰਮ ਦਵਾਉਣ ਦੇ ਨਾਮ ‘ਤੇ ਠੱਗੀ ਦਾ ਖੁਲਾਸਾ ਹੋਇਆ ਸੀ। ਉਕਤ ਮਾਡਲ ਨੇ ਇਸ ਬਾਰੇ ਚੰਡੀਗੜ੍ਹ ਵਿਚ ਅਪਣੀ ਸ਼ਿਕਾਇਤ ਦਰਜ ਕਰਵਾ ਦਿਤੀ ਸੀ।
ਪੁਲਿਸ ਨੇ ਚੰਡੀਗੜ੍ਹ ਦੇ ਕੋਲ ਸਥਿਤ ਧਨਾਸ ਨਿਵਾਸੀ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ਿਕਾਇਤ ਤੋਂ ਬਾਅਦ ਦੋਸ਼ੀ ਐਸਆਈ ਨਵੀ ਮੁੰਬਈ ਦੀ ਮਾਡਲ ਨੂੰ ਛੱਡਣ ਇੰਡਸਟਰੀਅਲ ਏਰੀਆ ਫੇਸ-2 ਸਥਿਤ ਹੋਟਲ ਵਿਚ ਗਿਆ ਸੀ। ਮਾਡਲ ਦਾ ਇਲਜ਼ਾਮ ਹੈ ਕਿ ਹੋਟਲ ਪਹੁੰਚਣ ‘ਤੇ ਨਵੀਨ ਫੋਗਾਟ ਨੇ ਵਾਸ਼ਰੂਮ ਇਸਤੇਮਾਲ ਕਰਨ ਦੀ ਗੱਲ ਕਹੀ। ਇਸ ਬਹਾਨੇ ਉਹ ਮਾਡਲ ਦੇ ਕਮਰੇ ਵਿਚ ਵੜ੍ਹ ਗਿਆ। ਸ਼ਿਕਾਇਤ ਕਰਤਾ ਮਾਡਲ ਦੇ ਮੁਤਾਬਕ ਉਸ ਨੇ ਕੇਸ ਵਿਚ ਠੱਗੀ ਦੀ ਸਾਰੀ ਰਕਮ ਦੀ ਰਿਕਵਰੀ ਕਰਵਾਉਣ ਦਾ ਝਾਂਸਾ ਦੇ ਕੇ ਉਸ ਦੇ ਨਾਲ ਕੁਕਰਮ ਕੀਤਾ ਸੀ।