
ਅਮਰੀਕਾ ਵਿਚ ਨਸ਼ੇ ਦੀ ਆਦਤ ਦੇ ਸ਼ਿਕਾਰ ਇਕ ਵਿਅਕਤੀ ਨੇ ਇਕ ਮਹੀਨੇ ਦੀ ਬੱਚੀ ਨਾਲ ਕੁਕਰਮ ਤੋਂ ਬਾਅਦ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ।
ਅਮਰੀਕਾ, ( ਪੀਟੀਆਈ) : ਬੱਚਿਆਂ ਨਾਲ ਕੁਕਰਮ ਦੇ ਮਾਮਲਿਆਂ ਵਿਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਪਰ ਹੁਣ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੇ ਕਿਸੇ ਨੂੰ ਵੀ ਯਕੀਨ ਨਹੀਂ ਹੋਵੇਗਾ। ਅਮਰੀਕਾ ਵਿਚ ਨਸ਼ੇ ਦੀ ਆਦਤ ਦੇ ਸ਼ਿਕਾਰ ਇਕ ਵਿਅਕਤੀ ਨੇ ਇਕ ਮਹੀਨੇ ਦੀ ਬੱਚੀ ਨਾਲ ਕੁਕਰਮ ਤੋਂ ਬਾਅਦ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ। ਮਾਮਲੇ ਵਿਚ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਕੁਕਰਮ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਉਸ ਬੱਚੀ ਦਾ ਅਪਣਾ ਪਿਤਾ ਹੈ।
ਮਾਮਲਾ ਚਾਰ ਸਾਲ ਪਹਿਲਾਂ ਦਾ ਹੈ। ਕੁਕਰਮ ਦੇ ਸਮੇਂ ਮੇਡਿਨਾ ਦੀ ਬੇਟੀ ਸਿਰਫ ਇਕ ਮਹੀਨੇ ਦੀ ਸੀ। ਨਸ਼ੇ ਦੇ ਆਦੀ ਪੈਟਰੀਸੀਓ ਮੇਡੀਨਾ (27 ) ਬੱਚੀ ਦੇ ਨਾਲ ਕੁਕਰਮ ਕਰਨ ਤੋਂ ਬਾਅਦ ਵੀ ਬੁਰੀ ਤਰਾਂ ਨਾਲ ਨਸ਼ੇ ਵਿਚ ਸੀ। ਇਸ ਕਲਯੁਗੀ ਬਾਪ ਨੇ ਬੱਚੀ ਨੂੰ ਇਨੀ ਬੁਰੀ ਤਰਾਂ ਕੁਚਲ ਦਿਤਾ ਕਿ ਉਸ ਦੇ ਪੈਰ ਅਤੇ ਪਸਲੀਆਂ ਵੀ ਟੁੱਟ ਗਈਆਂ। ਕੋਰਟ ਨੇ ਬੀਤੇ ਵੀਰਵਾਰ ਇਸ ਪਿਤਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕੁਲ 240 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਜਿਸਨੂੰ 80-80 ਸਾਲ ਦੇ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ।
Crime
ਮੇਡਿਨਾ ਨੂੰ 80 ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਹੀ ਪੈਰੋਲ ਮਿਲ ਸਕੇਗੀ। ਕੋਰਟ ਨੇ ਦੋਸ਼ੀ ਬਾਪ ਤੇ ਕੁਲ 10,000 ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਨਾਲ ਹੀ ਬੱਚੀ ਦੀ ਮਾਂ ਨੂੰ ਵੀ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ ਅਦਾਲਤ ਵਿਚ ਬੱਚੀ ਦੀ ਮਾਂ ਬੱਚੀ ਪ੍ਰਤੀ ਲਾਪਰਵਾਹੀ ਵਰਤਣ ਅਤੇ ਉਸਦੀ ਜਾਨ ਨੂੰ ਖਤਰੇ ਵਿਚ ਪਾਉਣ ਦੀ ਦੋਸ਼ੀ ਪਾਈ ਗਈ ।
ਅਦਾਲਤ ਵਿਚ ਸੁਣਵਾਈ ਦੌਰਾਨ ਪੁਲਿਸ ਨੇ ਦਸਿਆ ਕਿ ਜਦੋਂ ਸੂਚਨਾ ਮਿਲਣ ਤੇ ਉਹ ਮੇਡਿਨਾ ਦੇ ਘਰ ਪਹੁੰਚੇ ਤਾਂ ਉਸ ਵੇਲੇ ਵੀ ਉਹ ਨਸ਼ੇ ਵਿਚ ਸੀ ਜਿਸ ਤੋਂ ਬਾਅਦ ਉਸ ਨੂੰ ਗਿਰਫਤਾਰ ਕਰ ਲਿਆ ਗਿਆ ਸੀ। ਇਸ ਵੇਲੇ ਬੱਚੀ ਦੀ ਉਮਰ 4 ਸਾਲ ਹੈ ਤੇ ਉਹ ਠੀਕ ਵੀ ਹੈ। ਉਸਨੂੰ ਅਤੇ ਉਸ ਦੇ ਦੋ ਭਰਾਵਾਂ ਨੂੰ ਇਕ ਪਰਵਾਰ ਨੇ ਗੋਦ ਲੈ ਲਿਆ ਸੀ।