ਦਿੱਲੀ ਪ੍ਰਦਰਸ਼ਨ : ਲੋਕਾਂ ਤੋਂ ਕੀਤਾ ਜਾ ਰਿਹਾ ਰਾਸ਼ਨ ਇਕੱਠਾ, ਦੁਕਾਨਦਾਰ ਉੱਤਰੇ ਕਿਸਾਨਾਂ ਦੇ ਹੱਕ 'ਚ
Published : Nov 24, 2020, 9:39 am IST
Updated : Nov 24, 2020, 9:39 am IST
SHARE ARTICLE
Farmers
Farmers

ਕਿਸਾਨਾਂ ਵਲੋਂ ਘਰ-ਘਰ ਅਤੇ ਦੁਕਾਨਾਂ 'ਤੇ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਉਨ੍ਹਾਂ ਦੇ ਨਾਲ ਦਿੱਲੀ ਚੱਲਣ

ਜਲੰਧਰ - ਖੇਤੀ ਕਾਨੂੰਨਾਂ ਦੇ ਚੱਲਦੇ ਜਿਥੇ ਕਿਸਾਨ ਅਜੇ ਤਕ ਪੰਜਾਬ 'ਚ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਹੁਣ ਕਿਸਾਨਾਂ ਵਲੋਂ 26 ਤੇ 27 ਨਵੰਬਰ ਨੂੰ ਦਿੱਲੀ ਨੂੰ ਘੇਰਨ ਦੀ ਤਿਆਰੀ ਚੱਲ ਰਹੀ ਹੈ। ਕਿਸਾਨਾਂ ਵਲੋਂ ਘਰ-ਘਰ ਅਤੇ ਦੁਕਾਨਾਂ 'ਤੇ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਉਨ੍ਹਾਂ ਦੇ ਨਾਲ ਦਿੱਲੀ ਚੱਲਣ ਅਤੇ ਨਾਲ ਹੀ ਖਾਧ ਸਮੱਗਰੀ ਵੀ ਇੱਕਠੀ ਕੀਤੀ ਜਾ ਰਹੀ ਹੈ।

File Photo

ਉਥੇ ਹੀ ਦੁਕਾਨਦਾਰਾਂ ਵਲੋਂ ਕਿਸਾਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਹਨ ਤਾਂ ਉਹ ਹਨ, ਜੇਕਰ ਕਿਸਾਨ ਨਹੀਂ ਤਾਂ ਉਹ ਵੀ ਨਹੀਂ। ਇਸ ਲਈ ਉਹ ਕਿਸਾਨਾਂ ਦਾ ਪੂਰਾ ਸਹਿਯੋਗ ਕਰ ਰਹੇ ਹਨ। ਇਸ ਸਬੰਧ 'ਚ ਜਦ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਭਰ ਤੋਂ ਕਿਸਾਨ ਦਿੱਲੀ ਵੱਲ 26 ਤੇ 27 ਤਾਰੀਕ ਨੂੰ ਕੂਚ ਕਰਨਗੇ ਅਤੇ ਦਿੱਲੀ ਨੂੰ ਚਾਰੇ ਪਾਸਿਓ ਘੇਰ ਲਿਆ ਜਾਵੇਗਾ।

Farmers protestFarmers protest

ਜੇਕਰ ਉਨ੍ਹਾਂ ਨੂੰ ਰਸਤੇ 'ਚ ਰੋਕਿਆ ਜਾਂਦਾ ਹੈ ਤਾਂ ਉਹ ਉਥੇ ਬੈਠ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦੇਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਧਰਨਾ ਅਨਿਸ਼ਚਿਤ ਕਾਲ ਲਈ ਹੋਵੇਗਾ, ਜਿਸ ਦੇ ਲਈ ਉਨ੍ਹਾਂ ਨੇ ਪੂਰੀ ਤਿਆਰੀ ਕਰ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 2 ਤੋਂ 3 ਮਹੀਨੇ ਦਾ ਰਾਸ਼ਨ ਹੈ, ਜਦ ਤਕ ਕੇਂਦਰ ਸਰਕਾਰ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ, ਤਦ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹਿਣਗੇ ਅਤੇ ਦਿੱਲੀ ਦਾ ਘੇਰਾਓ ਵੀ ਜਾਰੀ ਰਹੇਗਾ।

SHARE ARTICLE

ਏਜੰਸੀ

Advertisement

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM
Advertisement