ਫਿਰ ਬਦਲੇਗਾ ਮੌਸਮ ਦਾ ਮਿਜ਼ਾਜ਼, ਠੰਡ ਦੇ ਮੁੜ ਜ਼ੋਰ ਫੜਣ ਦੇ ਆਸਾਰ, 27 ਨੂੰ ਪੈ ਸਕਦੈ ਮੀਂਹ
Published : Dec 24, 2020, 5:47 pm IST
Updated : Dec 24, 2020, 5:47 pm IST
SHARE ARTICLE
Weather conditions
Weather conditions

ਇਕ ਵਾਰ ਠੰਡ ਵਧਣ ਤੋਂ ਬਾਅਦ 27 ਦਸੰਬਰ ਨੂੰ ਪੰਜਾਬ ਦੇ ਕੁੱਝ ਇਲਾਕਿਆਂ ਵਿਚ ਮੀਂਹ ਦੇ ਆਸਾਰ

ਚੰਡੀਗੜ੍ਹ: ਬੀਤੇ ਦੋ-ਤਿੰਨ ਦਿਨਾਂ ਤੋਂ ਮੌਸਮ ਵਿਚ ਗਰਮਾਹਟ ਰਹਿਣ ਬਾਅਦ ਮੌਸਮ ਦਾ ਮਿਜ਼ਾਜ ਇਕ ਵਾਰ ਵਿਚ ਬਦਲਣ ਜਾ ਰਿਹਾ ਹੈ। ਮੌਸਮ ਵਿਭਾਗ ਵਲੋਂ ਜਾਰੀ ਕੀਤੀ ਗਈ ਤਾਜ਼ਾ ਚਿਤਾਵਨੀ ਮੁਤਾਬਕ ਆਉਂਦੇ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਛੱਤੀਸਗੜ੍ਹ ਤੇ ਬਿਹਾਰ ਸਮੇਤ ਨੇੜਲੇ ਇਲਾਕਿਆਂ ਵਿਚ ਸੀਤ-ਲਹਿਰ ਇਕ ਵਾਰ ਫਿਰ ਜੋਰ ਫੜਣ ਜਾ ਰਹੀ ਹੈ। ਪਹਾੜੀ ਇਲਾਕਿਆਂ ਵਿਚ ਪਈ ਤਾਜ਼ਾ ਬਰਫਬਾਰੀ ਤੋਂ ਬਾਅਦ ਉੱਤਰ-ਪੂਰਬ ਵੱਲ ਚੱਲ ਵਾਲੀਆਂ ਹਵਾਵਾਂ ਕਾਰਨ ਠੰਢ ਮੁੜ ਜ਼ੋਰ ਫੜ ਸਕਦੀ ਹੈ।

cold in Punjab-Haryanacold in Punjab-Haryana

ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਅਗਲੇ ਦੋ ਦਿਨ ਕੜਾਕੇ ਦੀ ਠੰਢ ਪਵੇਗੀ। ਸੂਬੇ ਦਾ ਔਸਤ ਤਾਪਮਾਨ ਰਾਤ ਸਮੇਂ 3 ਤੋਂ 5 ਡਿਗਰੀ ਤੇ ਦਿਨ ਦਾ 20 ਡਿਗਰੀ ਦੇ ਨੇੜੇ-ਤੇੜੇ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਦੋ ਦਿਨ ਫਿਰ ਮੌਸਮ ਵਿਚ ਬਦਲਾਅ ਵੇਖਣ ਨੂੰ ਮਿਲੇਗਾ ਜਿਸ ਦੇ ਤਹਿਤ ਪੰਜਾਬ ਦੇ ਪਹਾੜੀ ਇਲਾਕਿਆਂ ਨਾਲ ਲੱਗਦੇ ਪੰਜਾਬ ਦੇ ਮਾਝਾ ਤੇ ਦੁਆਬਾ ਇਲਾਕਿਆਂ ਵਿਚ 27 ਦਸੰਬਰ ਨੂੰ ਮੀਂਹ ਪੈਣ ਦੇ ਵੀ ਆਸਾਰ ਹਨ।

coldcold

ਪੰਜਾਬ ਦਾ ਲੁਧਿਆਣਾ 2.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਵੱਧ ਠੰਢਾ ਰਿਹਾ। ਦਿੱਲੀ ਦੀ ਲੋਧੀ ਰੋਡ ਉੱਤੇ ਘੱਟ ਤੋਂ ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇੱਥੇ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਪਾਰਾ 3 ਤੋਂ 4 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।

cold chandigarhcold chandigarh

ਹਰਿਆਣਾ ਦੇ ਹਿਸਾਰ ’ਚ ਤਾਪਮਾਨ ਲਗਾਤਾਰ ਦੂਜੇ ਦਿਨ ਸਭ ਤੋਂ ਘੱਟ 2.7 ਡਿਗਰੀ ਰਿਹਾ। ਕਰਨਾਲ ’ਚ ਧੁੰਦ ਕਾਰਣ ਵਿਜ਼ੀਬਿਲਿਟੀ 50 ਫ਼ੀਸਦੀ ਰਹਿ ਗਈ। ਉੱਤਰੀ ਭਾਰਤ ਦੇ ਪਹਾੜਾਂ ਉੱਤੇ ਬਰਫ਼ਬਾਰੀ ਕਾਰਨ ਰਾਜਸਥਾਨ ਦੇ ਪਹਾੜੀ ਸਥਾਨ ਮਾਊਂਟ ਆਬੂ ’ਚ ਵੀ ਸਖ਼ਤ ਠੰਢ ਪੈ ਰਹੀ ਹੈ ਤੇ ਉੱਥੇ ਤਾਪਮਾਨ ਮਨਫ਼ੀ ’ਚ ਚਲਾ ਗਿਆ ਹੈ। ਉੱਥੇ ਤ੍ਰੇਲ ਦੀਆਂ ਬੂੰਦਾਂ ਵੀ ਬਰਫ਼ ਬਣਦੀਆਂ ਵਿਖਾਈ ਦੇ ਰਹੀਆਂ ਹਨ। ਬੁੱਧਵਾਰ ਨੂੰ ਇੱਥੋਂ ਦਾ ਤਾਪਮਾਨ 0.4 ਡਿਗਰੀ ਦਰਜ ਕੀਤਾ ਗਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement