
ਪੰਜਾਬ ਸਿੱਖਿਆ ਸਕੱਤਰ ਵਲੋਂ ਜਾਰੀ ਕੀਤੇ ਪੱਤਰ ਵਿਚ ਸੂਬੇ ਦੇ 110 ਸਕੂਲਾਂ ਨੂੰ ਚੰਗੀ ਕਾਰਗੁਜ਼ਾਰੀ (ਬੈਸਟ ਪ੍ਰਫ਼ੋਰਮੈਂਸ) ਦੀ ਕੈਟਾਗਰੀ...
ਮਾਨਸਾ : ਪੰਜਾਬ ਸਿੱਖਿਆ ਸਕੱਤਰ ਵਲੋਂ ਜਾਰੀ ਕੀਤੇ ਪੱਤਰ ਵਿਚ ਸੂਬੇ ਦੇ 110 ਸਕੂਲਾਂ ਨੂੰ ਚੰਗੀ ਕਾਰਗੁਜ਼ਾਰੀ (ਬੈਸਟ ਪ੍ਰਫ਼ੋਰਮੈਂਸ) ਦੀ ਕੈਟਾਗਰੀ ਵਿਚ ਰੱਖਿਆ ਗਿਆ ਹੈ। ਸਿੱਖਿਆ ਵਿਭਾਗ ਦੇ ਹਰ ਪ੍ਰਾਜੈਕਟਾਂ, ਸਿੱਖਿਆ ਵਿਚ ਚੰਗਾ ਪ੍ਰਦਰਸ਼ਨ ਅਤੇ ਹੁਕਮਾਂ ਨੂੰ ਪਹਿਲ ਦੇ ਆਧਾਰ ਉਤੇ ਲਾਗੂ ਕਰਨ ਵਾਲੇ ਇਨ੍ਹਾਂ 110 ਸਕੂਲਾਂ ਵਿਚ ਹੁਣ ਕੋਈ ਵੀ ਸਿੱਖਿਆ ਅਧਿਕਾਰੀ ਜਾਂ ਸਿੱਖਿਆ ਸੁਧਾਰ ਟੀਮ ਅਚਾਨਕ ਚੈਕਿੰਗ ਨਹੀਂ ਕਰ ਸਕਦੀ। ਇਨ੍ਹਾਂ ਸਕੂਲਾਂ ਦੀ ਸੂਚੀ ਵਿਚ ਫਾਜ਼ਿਲਕਾ ਅਤੇ ਬਰਨਾਲਾ ਦੇ 5-5,
ਬਠਿੰਡਾ ਅਤੇ ਸੰਗਰੂਰ ਦੇ 6-6, ਮਾਨਸਾ ਅਤੇ ਫਰੀਦਕੋਟ ਦੇ 4-4, ਮੋਗਾ, ਮੁਕਤਸਰ, ਫਿਰੋਜ਼ਪੁਰ, ਲੁਧਿਆਣਾ, ਮੋਹਾਲੀ ਦੇ 5-5 , ਪਟਿਆਲਾ ਦੇ 6, ਕਪੂਰਥਲਾ ਦੇ 3, ਪਠਾਨਕੋਟ, ਅੰਮ੍ਰਿਤਸਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਰੂਪਨਗਰ, ਗੁਰਦਾਸਪੁਰ ਅਤੇ ਤਰਨਤਾਰਨ ਦੇ 5-5 ਅਤੇ ਸ਼ਹੀਦ ਭਗਤ ਸਿੰਘ ਨਗਰ ਦੇ 6 ਸਕੂਲ ਸ਼ਾਮਲ ਹਨ।
ਦੱਸ ਦਈਏ ਕਿ ਪੰਜਾਬ ਸਿੱਖਿਆ ਸਕੱਤਰ ਵਲੋਂ ਜਾਰੀ ਕੀਤੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਸਕੂਲਾਂ ਵਲੋਂ ਸਿੱਖਿਆ ਵਿਭਾਗ ਵਲੋਂ ਸਮੇਂ-ਸਮੇਂ ਦੇ ਜਾਰੀ ਹੁਕਮਾਂ ਦੀ ਪਾਲਣਾ ਕੀਤੀ ਗਈ ਹੈ। ਮਾਨਸਾ ਦੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਜਗਰੂਪ ਭਾਰਤੀ ਮੁਤਾਬਕ ਚੰਗੇ ਪ੍ਰਦਰਸ਼ਨ ਦੇ ਸਦਕਾ ਮਾਨਸਾ ਦੇ ਚਾਰ ਸਕੂਲ ਸ਼ਾਮਲ ਹੋਏ ਹਨ। ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਕਈ ਸਕੂਲ ਇਸ ਲਿਸਟ ਵਿਚ ਸ਼ਾਮਲ ਹੋਣਗੇ।