
ਪੁਲਿਸ ਮੁਤਾਬਕ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Punjab News: ਸੋਸ਼ਲ ਮੀਡੀਆ 'ਤੇ ਮੈਕਡੋਨਲਡਜ਼ ਦੇ ਬਾਥਰੂਮ 'ਚੋਂ ਇਕ ਨੌਜਵਾਨ ਦੀ ਸ਼ੱਕੀ ਹਾਲਤ 'ਚ ਲਾਸ਼ ਮਿਲਣ ਦੀ ਖ਼ਬਰ ਨੇ ਸ਼ਹਿਰ 'ਚ ਸਨਸਨੀ ਮਚਾ ਦਿਤੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਓਵਰਡੋਜ਼ ਕਾਰਨ ਹੋਈ ਹੈ ਅਤੇ ਉਸ ਦਾ ਨਾਮ ਅਤੇ ਟਿਕਾਣੇ ਦਾ ਪਤਾ ਨਹੀਂ ਲੱਗ ਰਿਹ। ਇਸ ਤੋਂ ਬਾਅਦ ਜ਼ੀਰਕਪੁਰ ਪੁਲਿਸ ਹਰਕਤ 'ਚ ਆਈ। ਪੁਲਿਸ ਨੇ ਮੈਕਡੋਨਲਡਜ਼ ਦੇ ਬਾਥਰੂਮ ਵਿਚੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਮੈਕਡੋਨਲਡ 'ਚ ਲੱਗੇ ਸੀਸੀਟੀਵੀ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਨੌਜਵਾਨ ਕਾਰ 'ਚ ਆਇਆ ਸੀ।
ਜਾਂਚ ਦੌਰਾਨ ਜਾਣਕਾਰੀ ਮਿਲੀ 26 ਸਾਲਾ ਨੌਜਵਾਨ ਦਾ ਨਾਂਅ ਅਰਸ਼ਦੀਪ ਸਿੰਘ ਹੈ, ਜੋ ਕਿ ਡੇਰਾਬੱਸੀ ਦਾ ਰਹਿਣ ਵਾਲਾ ਹੈ। ਪੁਲਿਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਨੌਜਵਾਨ ਦੇ ਸਰੀਰ ’ਤੇ ਕਿਸੇ ਕਿਸਮ ਦੀ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ ਅਤੇ ਨਾ ਹੀ ਕਿਸੇ ਕਿਸਮ ਦਾ ਨਸ਼ਾ ਲੈਣ ਦੀ ਪੁਸ਼ਟੀ ਹੋਈ ਹੈ।
ਐੱਸਐੱਚਓ ਜ਼ੀਰਕਪੁਰ ਜਸਕੰਵਲ ਸਿੰਘ ਨੇ ਦਸਿਆ ਕਿ ਸੂਚਨਾ ਮਿਲਣ 'ਤੇ ਜ਼ੀਰਕਪੁਰ ਪੁਲਿਸ ਮੌਕੇ 'ਤੇ ਪਹੁੰਚੀ ਸੀ, ਨੌਜਵਾਨ ਦੇ ਸਰੀਰ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਸੀ, ਜਿਸ ਨਾਲ ਨਸ਼ੇ ਦੀ ਗੱਲ ਅਫਵਾਹ ਸਾਬਤ ਹੋਈ ਹੈ। ਉਨ੍ਹਾਂ ਦਸਿਆ ਕਿ ਅਜਿਹਾ ਲੱਗਦਾ ਹੈ ਜਿਵੇਂ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਰਸ਼ਦੀਪ ਸਿੰਘ ਵਜੋਂ ਹੋਈ ਹੈ ਜੋ ਅੱਜ ਅੰਬਾਲਾ ਤੋਂ ਅਪਣੀ ਕਾਰ ਦੇ ਟਾਇਰ ਬਦਲਣ ਲਈ ਗਿਆ ਸੀ।
(For more Punjabi news apart from body of youth found in bathroom of McDonald's , stay tuned to Rozana Spokesman)