Bhagwant Mann News: ਗੁਰਦਾਸਪੁਰ ਵਿਚ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ‘ਅਕਾਲੀ ਦਲ ਨੂੰ ਟਿਕਟਾਂ ਲਈ ਨਹੀਂ ਮਿਲ ਰਹੇ ਆਗੂ’
Published : Apr 25, 2024, 4:33 pm IST
Updated : Apr 25, 2024, 6:53 pm IST
SHARE ARTICLE
Chief Minister Bhagwant Mann campaigned in favor of Sherry Kalsi
Chief Minister Bhagwant Mann campaigned in favor of Sherry Kalsi

ਕਿਹਾ, ਮੈਨੂੰ ਸੰਸਦ 'ਚ ਅਪਣੇ ਹੱਕ ਮੰਗਣੇ ਆਉਂਦੇ ਨੇ, ਜਿਸ ਦੇ ਸਾਰੇ ਪਾਸਵਰਡ ਕਲਸੀ ਨੂੰ ਦੱਸਾਂਗਾ

Bhagwant Mann News: ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਮਿਸ਼ਨ 13-0 ਤਹਿਤ ਅੱਜ ਪਾਰਟੀ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਗੁਰਦਾਸਪੁਰ ਪਹੁੰਚੇ। ਪਾਰਟੀ ਉਮੀਦਵਾਰ ਲਈ ਪ੍ਰਚਾਰ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਗੁਰਦਾਸਪੁਰ ਦੇ ਇਤਿਹਾਸਕ ਹਨੂੰਮਾਨ ਮੰਦਰ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਤੇ ਪੰਜਾਬੀਆਂ ਦੀ ਖੁਸ਼ਹਾਲੀ ਤੇ ਤਰੱਕੀ ਲਈ ਪ੍ਰਾਰਥਨਾ ਕੀਤੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਹਾਜ਼ਰ ਹੋਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੋਣਾਂ ਜਿੱਤ ਅਤੇ ਹਾਰ ਦੀਆਂ ਨਹੀਂ ਹਨ ਇਹ ਸਿਰਫ਼ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸੰਵਿਧਾਨ ਨੂੰ ਬਚਾਉਣ ਅਤੇ ਲੋਕਤੰਤਕ ਨੂੰ ਬਚਾਉਣ ਲਈ ਹਨ। ਜੇਕਰ ਅਸੀਂ ਇਨ੍ਹਾਂ ਵੋਟਾਂ ਤੋਂ ਖੁੰਝ ਗਏ ਤਾਂ ਫਿਰ ਦੇਸ਼ 'ਚ ਦੁਬਾਰਾ ਵੋਟਾਂ ਨਹੀਂ ਹੋਣਗੀਆਂ।

ਮੁੱਖ ਮੰਤਰੀ ਮਾਨ ਨੇ ਕਿਹਾ ਜੇਕਰ ਤੁਸੀਂ ਵੋਟਰ ਕਾਰਡ ਦੀ ਵਰਤੋਂ ਸ਼ਰਾਬ, ਭੁੱਕੀ ਜਾਂ ਪੈਸੇ ਲੈ ਕੇ ਕਿਸੇ ਹੋਰ ਨੂੰ ਵੋਟ ਪਾ ਕੇ ਕਰ ਰਹੇ ਹੋ ਤਾਂ ਇਹ ਸਮਝੋ ਤੁਸੀਂ ਵੋਟ ਦਾ ਸੌਦਾ ਨਹੀਂ ਸ਼ਹੀਦ ਭਗਤ ਸਿੰਘ ਜੀ ਦੇ ਖੂਨ ਦਾ ਸੌਦਾ ਕਰ ਰਹੇ ਹੋ। ਉਨ੍ਹਾਂ ਕਿਹਾ ਇਸ ਵਾਰ ਕਿਸੇ ਅਪਣੇ ਪੁੱਤ ਨੂੰ ਚੁਣੋਂ ਅਤੇ ਸੰਸਦ ਦੀਆਂ ਪੌੜੀਆਂ 'ਤੇ ਚੜਾਓ। ਜੇਕਰ ਪਿਛਲੇ 10 ਸਾਲਾਂ ਦੇ ਘਾਟੇ ਪੂਰੇ ਨਾ ਹੋਏ ਤਾਂ ਇਸ ਦਾ ਜ਼ਿੰਮੇਵਾਰ ਮੈਂ ਹੋਵਾਂਗਾ।

ਉਨ੍ਹਾਂ ਕਿਹਾ 'ਆਪ' ਦੇ ਉਮੀਦਵਾਰ ਸ਼ੈਰੀ ਕਲਸੀ ਨੂੰ ਕੰਮ ਕਰਨ ਦਾ ਤਜਰਬਾ ਹੈ, ਇਹ ਤੁਹਾਡੇ ਕੰਮ ਆਵੇਗਾ ਅਤੇ ਨਾਲ ਮੈਨੂੰ ਵੀ ਸੰਸਦ 'ਚ ਅਪਣੇ ਹੱਕ ਮੰਗਣੇ ਆਉਂਦੇ ਹਨ, ਜਿਸ ਦੇ ਸਾਰੇ ਪਾਸਵਰਡ ਕਲਸੀ ਨੂੰ ਦੱਸਾਂਗਾ। ਮੌਜੂਦਾ ਸੰਸਦ ਮੈਂਬਰ ਸੰਨੀ ਦਿਓਲ ਉਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਗੁਰਦਾਸਪੁਰ ਦੇ ਲੋਕਾਂ ਨੂੰ ਫਿਲਮੀ ਅਦਾਕਾਰ ਉਤੇ ਭਰੋਸਾ ਕਰ ਕੇ ਉਸ ਨੂੰ ਜਿਤਾਇਆ ਸੀ ਪਰ ਉਸ ਨੇ ਹਲਕੇ ਵੱਲ ਮੂੰਹ ਕਰ ਕੇ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਲੋਕਾਂ ਨੇ ਢਾਈ ਕਿਲੋ ਦੇ ਹੱਥ ਨੂੰ ਵੋਟਾਂ ਪਾ ਦਿਤੀਆਂ। ਫ਼ਿਲਮਾਂ 'ਚ ਨਲਕੇ ਪੁੱਟਣ ਵਾਲੇ ਸੰਨੀ ਦਿਓਲ ਨੇ ਅਪਣੇ ਹਲਕੇ 'ਚ ਨਲਕਾ ਲਗਵਾਉਣਾ ਤਾਂ ਦੂਰ ਦੀ ਗੱਲ ਜਿੱਤਣ ਤੋਂ ਬਾਅਦ ਹਲਕਾ ਵਾਸੀਆਂ ਨੂੰ ਸ਼ਕਲ ਤਕ ਨਹੀਂ ਦਿਖਾਈ।

ਪ੍ਰਤਾਪ ਬਾਜਵਾ 'ਤੇ ਤੰਜ਼ ਕੱਸਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪ੍ਰਤਾਪ ਬਾਜਵਾ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਕਾਂਗਰਸ ਨੇ ਭਰੂਣ ਹੱਤਿਆ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਦਰਿਆ ਪਾਰੋਂ ਸੋਨੇ ਦੇ ਬਿਸਕੁਟਾਂ ਦਾ ਕੰਮ ਕਰਨ ਵਾਲੇ ਸਾਨੂੰ ਦੱਸਣਗੇ ਕਿ ਕੀ ਕਰਨਾ ਹੈ ? ਇਸ ਦੌਰਾਨ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਜਥੇਦਾਰਾਂ ਨੇ ਅਪਣੇ ਕੁੰਡੇ ਬੰਦ ਕਰ ਰੱਖੇ ਨੇ ਕਿ ਕਿਤੇ ਟਿਕਟ ਨਾ ਦੇ ਦੇਣ। ਅਕਾਲੀ ਦਲ ਕੋਲ ਟਿਕਟਾਂ ਦੇਣ ਲਈ ਬੰਦੇ ਨਹੀਂ ਹਨ।

 (For more Punjabi news apart from Chief Minister Bhagwant Mann campaigned in favor of Sherry Kalsi , stay tuned to Rozana Spokesman)

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement