
ਨਤੀਜੇ ਵਿਚ 56 ਵਿਦਿਆਰਥੀਆਂ ਨੇ 100 ਫ਼ੀਸਦੀ ਅੰਕ ਹਾਸਲ ਕੀਤੇ ਹਨ
JEE-Main Punjab Results: ਚੰਡੀਗੜ੍ਹ - ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਇੰਜੀਨੀਅਰਿੰਗ ਦਾਖਲੇ ਲਈ JEE-Mains ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਨਤੀਜੇ ਵਿਚ 56 ਵਿਦਿਆਰਥੀਆਂ ਨੇ 100 ਫ਼ੀਸਦੀ ਅੰਕ ਹਾਸਲ ਕੀਤੇ ਹਨ। ਇਹਨਾਂ ਵਿਚੋਂ 2 ਵਿਦਿਆਰਥੀ ਪੰਜਾਬ ਦੇ ਹਨ ਤੇ ਇਕ ਚੰਡੀਗੜ੍ਹ ਦਾ ਵਿਦਿਆਰਥੀ ਹੈ।
ਜਲੰਧਰ ਦੇ ਰਚਿਤ ਅਗਰਵਾਲ ਨੇ 100 ਫ਼ੀਸਦੀ ਅੰਕ ਹਾਸਲ ਕੀਤਾ ਹਨ ਤੇ ਦੂਜਾ ਵਿਦਿਆਰਥੀ ਆਦੇਸ਼ਵੀਰ ਸਿੰਘ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵੇਦਾਂਤ ਸੈਣੀ ਨੇ ਵੀ ਪ੍ਰੀਖਿਆ ਵਿਚੋਂ 100 ਫ਼ੀਸਦੀ ਅੰਕ ਲਏ ਹਨ। ਨਤੀਜੇ ਵਿਚੋਂ ਜ਼ਿਆਦਾਤਰ ਤੇਲੰਗਾਨਾ ਦੇ ਵਿਦਿਆਰਥੀਆਂ ਨੇ 100 ਫ਼ੀਸਦੀ ਅੰਕ ਲਏ ਹਨ। ਮਹੱਤਵਪੂਰਨ ਪ੍ਰੀਖਿਆ ਦੇ ਦੂਜੇ ਐਡੀਸ਼ਨ ਲਈ 10 ਲੱਖ ਤੋਂ ਵੱਧ ਉਮੀਦਵਾਰ ਬੈਠੇ ਸਨ। ਪ੍ਰੀਖਿਆ ਵਿੱਚ 100 ਫੀਸਦੀ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਤੇਲੰਗਾਨਾ ਦੇ 15, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਸੱਤ-ਸੱਤ ਅਤੇ ਦਿੱਲੀ ਦੇ ਛੇ ਵਿਦਿਆਰਥੀ ਹਨ।
ਪ੍ਰੀਖਿਆ ਨਾਲ ਸਬੰਧਤ ਨਤੀਜਿਆਂ ਦੀ ਜਾਂਚ ਕਰਨ ਲਈ, ਵਿਦਿਆਰਥੀ NTA ਦੀ ਵੈੱਬਸਾਈਟ ‘ਤੇ ਜਾ ਸਕਦੇ ਹਨ ਅਤੇ ਨਤੀਜਾ ਦੇਖਣ ਅਤੇ ਡਾਊਨਲੋਡ ਕਰਨ ਲਈ ਆਪਣਾ ਅਰਜ਼ੀ ਨੰਬਰ, ਜਨਮ ਮਿਤੀ ਅਤੇ ਸੁਰੱਖਿਆ ਪਿੰਨ ਦਰਜ ਕਰ ਸਕਦੇ ਹਨ। NTA ਦੁਆਰਾ ਨਤੀਜਾ ਵੈਬਸਾਈਟ ‘ਤੇ ਵੀ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਤੁਸੀਂ ਆਪਣੇ ਰੋਲ ਨੰਬਰ ਦੁਆਰਾ ਨਤੀਜਾ ਦੇਖ ਸਕਦੇ ਹੋ।