
ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਗੁਰਲਾਲ ਸਿੰਘ ਵਾਸੀ ਉਮਰਪੁਰਾ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।
ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ ਤਾਇਨਾਤ ਇਕ ਕਰਮਚਾਰੀ ਵਲੋਂ ਚੈਕਿੰਗ ਦੌਰਾਨ ਲੰਡਨ ਜਾ ਰਹੀ ਬਜ਼ੁਰਗ ਔਰਤ ਦੇ ਗਹਿਣੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗਹਿਣਿਆਂ ਸਮੇਤ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਗੁਰਲਾਲ ਸਿੰਘ ਵਾਸੀ ਉਮਰਪੁਰਾ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ‘ਆਪ’ ਵਲੋਂ ਹਰਿਆਣਾ ਦੀ ਸੂਬਾ ਕਾਰਜਕਾਰਨੀ ਦਾ ਐਲਾਨ: ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਬਣੇ ਸੂਬਾ ਪ੍ਰਧਾਨ
ਮਿਲੀ ਜਾਣਕਾਰੀ ਮੁਤਾਬਕ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਬਜ਼ੁਰਗ ਔਰਤ ਲੰਡਨ ਜਾਣ ਵਾਲੀ ਫਲਾਈਟ 'ਚ ਸਵਾਰ ਹੋਣ ਲਈ ਜਾ ਰਹੀ ਸੀ ਤਾਂ ਏਅਰਪੋਰਟ 'ਤੇ ਤਾਇਨਾਤ ਇਕ ਲੋਡਰ ਵ੍ਹੀਲਚੇਅਰ 'ਤੇ ਬੈਠੀ ਉਕਤ ਔਰਤ ਨੂੰ ਚੈਕਿੰਗ ਦੇ ਬਹਾਨੇ ਟਰਮੀਨਲ ਬਿਲਡਿੰਗ ਦੇ ਅੰਦਰ ਲੈ ਗਿਆ, ਜਿਥੇ ਉਸ ਨੇ ਧੋਖੇਬਾਜ਼ੀ ਨਾਲ ਉਸ ਕੇ ਕੰਗਣ ਲਾਹ ਲਏ। ਇਸ ਤੋਂ ਬਾਅਦ ਮਹਿਲਾ ਅੰਮ੍ਰਿਤਸਰ ਏਅਰਪੋਰਟ ਤੋਂ ਲੰਡਨ ਲਈ ਰਵਾਨਾ ਹੋ ਗਈ। ਏਅਰਪੋਰਟ 'ਤੇ ਉਨ੍ਹਾਂ ਦੀ ਬੇਟੀ ਜਸਵੀਰ ਕੌਰ ਨੇ ਏਅਰਪੋਰਟ ਸਟੇਸ਼ਨ 'ਤੇ ਅਪਣੇ ਬਿਆਨ ਦਰਜ ਕਰਵਾਏ।
ਇਹ ਵੀ ਪੜ੍ਹੋ: ਗੁਰਦੁਆਰੇ ਨੂੰ ਬੋਧੀ ਮੰਦਰ ਵਿਚ ਤਬਦੀਲ ਕਰਨ ਦਾ ਮਾਮਲਾ : ਅਰੁਣਾਚਲ ਪ੍ਰਦੇਸ਼ 'ਚ ਮੀਟਿੰਗ ਲਈ SGPC ਦਾ ਨਹੀਂ ਪਹੁੰਚਿਆ ਕੋਈ ਨੁਮਾਇੰਦਾ
ਵਧੀਕ ਡਾਇਰੈਕਟਰ ਜਨਰਲ ਪੁਲਿਸ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੌਨਿਹਾਲ ਸਿੰਘ ਆਈ.ਪੀ.ਐਸ. ਦੀਆਂ ਹਦਾਇਤਾਂ 'ਤੇ ਏ.ਡੀ.ਸੀ.ਪੀ. ਪ੍ਰਭਜੋਤ ਸਿੰਘ ਅਤੇ ਏ.ਸੀ.ਪੀ. ਕਮਲਜੀਤ ਸਿੰਘ ਦੀ ਅਗਵਾਈ ਹੇਠ ਟੀਮ ਗਠਿਤ ਕੀਤੀ ਗਈ ਤਾਂ ਅੰਮ੍ਰਿਤਸਰ ਪੁਲਿਸ ਨੇ ਮੁਲਜ਼ਮ ਲੋਡਰ ਨੂੰ ਕਾਬੂ ਕਰ ਲਿਆ। ਅੰਮ੍ਰਿਤਸਰ ਏਅਰਪੋਰਟ ਪੁਲਿਸ ਨੇ ਮੁਲਜ਼ਮ ਗੁਰਪ੍ਰੀਤ ਗੋਪੀ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: 5 ਸਾਲ ਦੀ ਉਮਰ ’ਚ ਹਾਦਸੇ ਦੌਰਾਨ ਗਵਾਈ ਇਕ ਬਾਂਹ, ਹੁਣ ਸਿਵਲ ਸਰਵਿਸਜ਼ ਪ੍ਰੀਖਿਆ ’ਚ ਹਾਸਲ ਕੀਤਾ 760ਵਾਂ ਰੈਂਕ
ਇਸ ਦੌਰਾਨ ਜਾਂਚ ਟੀਮ ਨੇ 57.020 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ। ਪੁਲਿਸ ਨੇ ਔਰਤ ਦੇ ਚੋਰੀ ਕੀਤੇ ਦੋ ਕੰਗਣ ਬਰਾਮਦ ਕੀਤੇ, ਇਨ੍ਹਾਂ ਵਿਚੋਂ ਇਕ ਮੁਲਜ਼ਮ ਦੇ ਘਰੋਂ ਅਤੇ ਦੂਜਾ ਉਸ ਦੇ ਬੁਲੇਟ ਮੋਟਰਸਾਈਕਲ ਤੋਂ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਦਾ ਬੁਲੇਟ ਮੋਟਰਸਾਈਕਲ ਵੀ ਕਬਜ਼ੇ ਵਿਚ ਲੈ ਲਿਆ ਹੈ।