
ਹੋਰਾਂ ਲਈ ਮਿਸਾਲ ਬਣੀ 28 ਸਾਲਾ ਅਖਿਲਾ ਬੀਐਸ
ਤਿਰੂਵਨੰਤਪੁਰਮ: ਸਿਵਲ ਸਰਵਿਸਜ਼ ਇਮਤਿਹਾਨ 2022 ਵਿਚ 760ਵਾਂ ਰੈਂਕ ਹਾਸਲ ਕਰਨ ਵਾਲੀ ਅਖਿਲਾ ਬੀਐਸ ਨੇ ਅਪਣੀ ਅਪੰਗਤਾ ਨੂੰ ਸਫ਼ਲਤਾ ਦੇ ਰਾਹ ਵਿਚ ਅੜਿੱਕਾ ਨਹੀਂ ਬਣਨ ਦਿਤਾ। ਪੰਜ ਸਾਲ ਦੀ ਉਮਰ ਵਿਚ ਬੱਸ ਹਾਦਸੇ ਵਿਚ ਅਪਣੀ ਸੱਜੀ ਬਾਂਹ ਗਵਾਉਣ ਵਾਲੀ 28 ਸਾਲਾ ਅਖਿਲਾ ਨੇ ਦੇਸ਼ ਦੀ ਸਭ ਤੋਂ ਵੱਕਾਰੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 28 ਸਾਲਾ ਅਖਿਲਾ 11 ਸਤੰਬਰ 2000 ਨੂੰ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।।
ਇਹ ਵੀ ਪੜ੍ਹੋ: ਗੁਰਦੁਆਰੇ ਨੂੰ ਬੋਧੀ ਮੰਦਰ ਵਿਚ ਤਬਦੀਲ ਕਰਨ ਦਾ ਮਾਮਲਾ : ਅਰੁਣਾਚਲ ਪ੍ਰਦੇਸ਼ 'ਚ ਮੀਟਿੰਗ ਲਈ SGPC ਦਾ ਨਹੀਂ ਪਹੁੰਚਿਆ ਕੋਈ ਨੁਮਾਇੰਦਾ
ਹਾਦਸੇ ਵਿਚ ਉਸ ਦੀ ਸੱਜੀ ਬਾਂਹ ਮੋਢੇ ਤੋਂ ਹੇਠਾਂ ਤਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ। ਉਸ ਨੂੰ ਜਰਮਨੀ ਵਿਚ ਡਾਕਟਰਾਂ ਨਾਲ ਸਲਾਹ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਭਾਰਤ 'ਚ ਜਰਮਨ ਮੈਡੀਕਲ ਟੀਮ ਵਲੋਂ ਜਾਂਚ ਕਰਨ ਤੋਂ ਬਾਅਦ ਵੀ ਅਖਿਲਾ ਦੇ ਹੱਥ ਠੀਕ ਨਹੀਂ ਹੋਏ ਅਤੇ ਉਸ ਨੂੰ ਬਾਂਹ ਗਵਾਉਣੀ ਪਈ।ਅਖਿਲਾ ਦੇ ਪ੍ਰਵਾਰ ਮੁਤਾਬਕ ਹਾਦਸੇ ਤੋਂ ਬਾਅਦ ਅਖਿਲਾ ਨੇ ਅਪਣੇ ਰੋਜ਼ਾਨਾ ਦੇ ਕੰਮ ਖੱਬੇ ਹੱਥ ਨਾਲ ਕਰਨੇ ਸ਼ੁਰੂ ਕਰ ਦਿਤੇ ਅਤੇ ਖੱਬੇ ਹੱਥ ਨਾਲ ਲਿਖਣਾ ਸਿੱਖ ਲਿਆ। ਉਸ ਨੇ ਸਭ ਤੋਂ ਵੱਧ ਅੰਕਾਂ ਨਾਲ ਅਪਣੀ ਬੋਰਡ ਪ੍ਰੀਖਿਆ ਪਾਸ ਕੀਤੀ।
ਇਹ ਵੀ ਪੜ੍ਹੋ: ‘ਆਪ’ ਵਲੋਂ ਹਰਿਆਣਾ ਦੀ ਸੂਬਾ ਕਾਰਜਕਾਰਨੀ ਦਾ ਐਲਾਨ: ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਬਣੇ ਸੂਬਾ ਪ੍ਰਧਾਨ
ਆਈਆਈਟੀ ਮਦਰਾਸ ਤੋਂ ਇੰਟੀਗ੍ਰੇਟਡ ਐਮਏ ਕਰਨ ਤੋਂ ਬਾਅਦ, ਉਸ ਨੇ ਸਿਵਲ ਸੇਵਾਵਾਂ ਦੀ ਤਿਆਰੀ ਸ਼ੁਰੂ ਕੀਤੀ। ਅਖਿਲਾ ਦੀ ਇਹ ਤੀਜੀ ਕੋਸ਼ਿਸ਼ ਸੀ। ਉਸ ਨੇ ਪਹਿਲੀਆਂ ਦੋ ਕੋਸ਼ਿਸ਼ਾਂ ਵਿਚ ਪ੍ਰੀਲਿਮਜ਼ ਕਲੀਅਰ ਕੀਤਾ ਸੀ। ਅਖਿਲਾ ਨੇ ਅਪਣਾ ਤਜਰਬਾ ਸਾਂਝਾ ਕਰਦੇ ਹੋਏ ਦਸਿਆ ਕਿ ਉਸ ਦੇ ਇਕ ਅਧਿਆਪਕ ਨੇ ਉਸ ਨੂੰ ਕੁਲੈਕਟਰ ਦੇ ਪੇਸ਼ੇ ਬਾਰੇ ਦਸਿਆ। ਇਸ ਤੋਂ ਬਾਅਦ ਅਖਿਲਾ ਨੂੰ ਯੂ.ਪੀ.ਐਸ.ਸੀ. ਪ੍ਰੀਖਿਆ ਦੀ ਤਿਆਰੀ ਕਰਨ ਦੀ ਪ੍ਰੇਰਨਾ ਮਿਲੀ। ਅਖਿਲਾ ਨੇ ਦਸਿਆ ਕਿ ਉਸ ਨੇ ਅਪਣੀ ਤਿਆਰੀ 2019 ਵਿਚ ਗ੍ਰੈਜੂਏਸ਼ਨ ਤੋਂ ਬਾਅਦ ਸ਼ੁਰੂ ਕੀਤੀ ਸੀ। ਉਸ ਨੇ 2020, 2021 ਅਤੇ 2022 ਵਿਚ ਪ੍ਰੀਖਿਆ ਦਿਤੀ ਸੀ।
ਇਹ ਵੀ ਪੜ੍ਹੋ: ਤਿਹਾੜ ਜੇਲ ਦੇ ਬਾਥਰੂਮ ਵਿਚ ਡਿੱਗੇ ਸਤੇਂਦਰ ਜੈਨ, ਡੀਡੀਯੂ ਹਸਪਤਾਲ ਵਿਚ ਦਾਖ਼ਲ
ਅਖਿਲਾ ਨੇ ਦਸਿਆ ਕਿ ਉਸ ਨੇ ਬੰਗਲੌਰ ਦੇ ਇਕ ਇੰਸਟੀਚਿਊਟ ਤੋਂ ਇਕ ਸਾਲ ਤਕ ਕੋਚਿੰਗ ਹਾਸਲ ਕੀਤੀ। ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਦੌਰਾਨ ਦਰਪੇਸ਼ ਚੁਨੌਤੀਆਂ ਬਾਰੇ ਅਖਿਲਾ ਨੇ ਕਿਹਾ ਕਿ ਪ੍ਰੀਖਿਆ ਦੀ ਤਿਆਰੀ ਲਈ ਸਖ਼ਤ ਮਿਹਨਤ ਦੇ ਨਾਲ-ਨਾਲ ਕਈ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਨੇ ਦਸਿਆ, “ਮੈਨੂੰ ਲੰਬੇ ਸਮੇਂ ਤਕ ਸਿੱਧਾ ਬੈਠਣਾ ਬਹੁਤ ਮੁਸ਼ਕਲ ਲਗਦਾ ਸੀ। ਇਮਤਿਹਾਨ ਵਿਚ ਲਗਾਤਾਰ ਤਿੰਨ ਚਾਰ ਘੰਟੇ ਬੈਠਣਾ ਇਕ ਔਖਾ ਕੰਮ ਬਣ ਗਿਆ ਸੀ”। ਉਸ ਨੇ ਇਹ ਵੀ ਕਿਹਾ ਕਿ ਤਿਆਰੀ ਅਤੇ ਪ੍ਰੀਖਿਆ ਦੌਰਾਨ ਖੱਬੇ ਹੱਥ ਦੀ ਵਰਤੋਂ ਕਰਨਾ ਅਤੇ ਪਿੱਠ ਦੇ ਦਰਦ ਨਾਲ ਲਗਾਤਾਰ ਬੈਠਣਾ ਇਕ ਸਖ਼ਤ ਚੁਨੌਤੀ ਸੀ।
ਇਹ ਵੀ ਪੜ੍ਹੋ: ਹਰਿਆਣਾ ਸਰਕਾਰ ਦਾ ਵੱਡਾ ਐਲਾਨ, ਬੇਸਹਾਰਾ ਪਸ਼ੂਆਂ ਦੀ ਮੌਤ ਹੋਣ 'ਤੇ ਦਿੱਤੇ ਜਾਣਗੇ 5 ਲੱਖ ਰੁਪਏ
ਉਸ ਨੇ ਕਿਹਾ, “ਮੇਰੇ ਲਈ ਸਮੱਸਿਆ ਤਿੰਨ-ਚਾਰ ਘੰਟੇ ਲਗਾਤਾਰ ਲਿਖਣ ਦੀ ਸੀ। ਮੈਂ ਥੱਕ ਜਾਂਦੀ ਸੀ ਅਤੇ ਮੇਰਾ ਸਰੀਰ ਦਰਦ ਕਰਨ ਲਗਦਾ ਸੀ। ਚੌਥੀ ਮੁੱਖ ਪ੍ਰੀਖਿਆ ਲਈ ਮੈਨੂੰ ਲਗਾਤਾਰ ਤਿੰਨ ਦਿਨ ਲਿਖਣਾ ਪਿਆ। ਇਹ ਮੇਰੇ ਲਈ ਇਕ ਚੁਨੌਤੀ ਸੀ।" ਉਨ੍ਹਾਂ ਕਿਹਾ ਕਿ ਮੇਰਾ ਉਦੇਸ਼ ਆਈ.ਏ.ਐਸ. ਬਣਨਾ ਸੀ। ਮੈਂ ਸੋਚਿਆ ਸੀ ਕਿ ਜਦ ਤਕ ਸਫ਼ਲਤਾ ਨਹੀਂ ਮਿਲਦੀ, ਮੈਂ ਕੋਸ਼ਿਸ਼ ਜਾਰੀ ਰਖਾਂਗੀ।