ਜ਼ੀਰਾ ਸ਼ਰਾਬ ਫ਼ੈਕਟਰੀ ਨਾਲ ਜ਼ਮੀਨੀ ਪਾਣੀ ਜ਼ਹਿਰੀਲਾ ਹੋਣ ਨਾਲ ਇਲਾਕੇ ’ਚ ਮੌਤ ਦਰ ’ਚ ਹੋਇਆ ਵਾਧਾ
Published : May 25, 2023, 7:19 am IST
Updated : May 25, 2023, 7:19 am IST
SHARE ARTICLE
photo
photo

ਫ਼ੈਕਟਰੀ ਕਾਰਨ ਲੋਕਾਂ ਦਾ ਜੀਵਨ ਪ੍ਰਭਾਵਤ, ਬੱਚਿਆਂ ਦੇ ਜਿਗਰ ਹੋਏ ਖ਼ਰਾਬ

ਫ਼ਿਰੋਜ਼ਪੁਰ (ਸੁਮਿਤ ਸਿੰਘ, ਰਮਨਦੀਪ ਕੌਰ ਸੈਣੀ) : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਫ਼ਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਮਨਸੂਰਵਾਲ ਵਿਚ ਬਣੀ ਸ਼ਰਾਬ ਫ਼ੈਕਟਰੀ ਵਿਚ ਪਾਣੀ ਦੇ 29 ਸੈਂਪਲ ਲਏ ਸਨ। ਜਾਂਚ ’ਚ ਸਾਰੇ ਸੈਂਪਲ ਫ਼ੇਲ ਹੋ ਗਏ ਹਨ। ਸਾਂਝਾ ਮੋਰਚਾ ਟੀਮ ਦੇ ਆਗੂ ਫ਼ਤਿਹ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਜ਼ੀਰਾ ਸ਼ਰਾਬ ਫ਼ੈਕਟਰੀ ਮਾਮਲੇ ਵਿਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ 19 ਮਈ ਨੂੰ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਵਿਚ ਅਪਣੀ ਰੀਪੋਰਟ ਪੇਸ਼ ਕੀਤੀ।

ਰੀਪੋਰਟ ਵਿਚ ਪਾਇਆ ਗਿਆ ਕਿ ਜ਼ੀਰਾ ਇਲਾਕੇ ਦੇ ਤਿੰਨ ਪਿੰਡਾਂ ਮਨਸੂਰਵਾਲ, ਮਹੀਆਂਵਾਲਾ ਕਲਾਂ ਅਤੇ ਰਟੋਲ ਰੋਹੀ ਵਿਚ ਜ਼ਮੀਨੀ ਪਾਣੀ ਜ਼ਹਿਰੀਲੇ ਤੱਤਾਂ ਤੇ ਧਾਤੂਆਂ ਤੋਂ ਪ੍ਰਭਾਵਤ ਹੈ। ਪਾਣੀ ਵਿਚ ਸੇਲੇਨੀਅਮ, ਮੈਗਨੀਜ਼ ਅਤੇ ਆਇਰਨ ਦਾ ਗਾੜ੍ਹਾਪਣ ਵਰਗੇ ਤੱਤ ਸਹਿਣਯੋਗ ਮਾਤਰਾ ਤੋਂ ਵਧ ਮਿਲੇ ਹਨ। ਰੀਪੋਰਟ ਮੁਤਾਬਕ, “ਕੇਂਦਰੀ ਪ੍ਰਦੂਸ਼ਣ ਬੋਰਡ ਦੀ ਟੀਮ ਵਲੋਂ ਨਿਗਰਾਨੀ ਅਧੀਨ 29 ਬੋਰਵੈਲਾਂ ਵਿਚੋਂ, 12 ਬੋਰਵੈਲਾਂ ਵਿਚ ਬਦਬੂ ਵਾਲਾ ਪਾਣੀ ਆ ਰਿਹਾ ਹੈ, ਜਦਕਿ 5 ਬੋਰਵੈੱਲ ਬਦਬੂ ਦੇ ਨਾਲ ਅਤੇ ਹਲਕੇ ਗਹਿਰੇ ਜਾਂ ਕਾਲੇ ਰੰਗ ਦਾ ਪਾਣੀ ਆ ਰਿਹਾ ਸੀ।” ਫਤਿਹ ਸਿੰਘ ਨੇ ਕਿਹਾ ਅਜਿਹੇ ਪਾਣੀ ਨਾਲੋਂ ਉਹ ਲੋਕਾਂ ਨੂੰ ਜਹਿਰ ਦੇ ਕੇ ਹੀ ਮਾਰ ਦੇਣ।

ਕੇਂਦਰੀ ਪ੍ਰਦੂਸ਼ਣ ਬੋਰਡ ਨੇ 29 ਸੈਂਪਲ ਲਏ ਹਨ ਸਾਰੇ ਫੇਲ ਹੋ ਗਏ। ਇਹ ਸਾਰੇ ਸੈਂਪਲ ਫ਼ੈਕਟਰੀ ਬੰਦ ਹੋਣ ਤੋਂ ਬਾਅਦ ਲਏ ਗਏ ਹਨ। ਜੇਕਰ ਫ਼ੈਕਟਰੀ ਚਾਲੂ ਹੋਣ ਉਪਰੰਤ ਸੈਂਪਲ ਲਏ ਜਾਂਦੇ ਤਾਂ ਸਾਰੇ ਅਧਿਕਾਰੀਆਂ ਨੇ ਹੈਰਾਨ ਰਹਿ ਜਾਣਾ ਸੀ ਕਿ ਕਿਸ ਹੱਦ ਤਕ ਪਾਣੀ ਵਿਚ ਕੈਮੀਕਲ ਮਿਲੇ ਹੋਏ ਹਨ।

24 ਜੁਲਾਈ 2023 ਨੂੰ ਮੋਰਚਾ ਸ਼ੁਰੂ ਹੋਇਆ ਸੀ। ਫ਼ਰਵਰੀ 2023 ਵਿਚ ਸੈਂਪਲਿੰਗ ਲਈ ਗਈ ਹੈ ਇਸ ਦੌਰਾਨ ਅਧਿਕਾਰੀ ਨਰਿੰਦਰ ਸਰਮਾ ਨੇ 29 ਸੈਂਪਲ ਲਏ ਹਨ। ਸਾਰੇ ਦੇ ਸਾਰੇ ਸੈਂਪਲ ਫੇਲ ਹੋ ਗਏ, 6 ਸੈਂਪਲ ਸਕੂਲਾਂ ਦੇ ਫੇਲ ਹੋਏ ਹਨ। ਬੱਚੇ ਹੁਣ ਤਕ ਜ਼ਹਿਰ ਪੀ ਰਹੇ ਸਨ। ਰਟੋਲ ਰੋਹੀ ਵਿਚ ਜ਼ਮੀਨੀ ਪਾਣੀ ਜ਼ਹਿਰੀਲੇ ਤੱਤਾਂ ਤੇ ਧਾਤੂਆਂ ਤੋਂ ਪ੍ਰਭਾਵਤ ਹੈ। ਪ੍ਰਦੂਸ਼ਤ ਪਾਣੀ ਕਾਰਨ ਉਸ ਇਲਾਕੇ ਦੀ ਮੌਤ ਦਰ ਬਹੁਤ ਵਧ ਚੁਕੀ ਹੈ। ਲੋਕ ਕੈਂਸਰ, ਕਾਲਾ ਪੀਲੀਆ ਤੇ ਹੋਰ ਕਈ ਖ਼ਤਰਨਾਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਫ਼ਤਿਹ ਸਿੰਘ ਨੇ ਦਸਿਆ ਕਿ ਉਹ ਜਦੋਂ ਸੈਂਪਲਿੰਗ ਲਈ ਅੰਦਰ ਗਏ ਤਾਂ ਅੰਦਰ ਕੈਮੀਕਲਾਂ ਕਾਰਨ ਜ਼ਮੀਨ ਦਾ ਰੰਗ ਵੀ ਬਦਲ ਗਿਆ ਸੀ। ਜਦੋਂ ਪ੍ਰਦੂਸ਼ਣ ਬੋਰਡ ਦੀ ਟੀਮ ਨੇ ਸੈਂਪਲ ਲਈ ਜ਼ਮੀਨ ਨੂੰ ਪੁਟਿਆ ਉਦੋਂ ਉਸ ਵਿਚੋਂ ਜ਼ਹਿਰ ਬਾਹਰ ਆ ਰਿਹਾ ਸੀ। ਫ਼ੈਕਟਰੀ ’ਚ ਕੰਮ ਕਰਨ ਵਾਲੇ ਕਰਮਚਾਰੀ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਗੁਰੇਜ ਕਰ ਰਹੇ ਸਨ। ਇਹ ਕਹਿੰਦੇ ਸੀ ਕਿ ਸਾਡੇ 4 ਬੋਰ ਹਨ ਪਰ ਕੇਂਦਰੀ ਪ੍ਰਦੂਸ਼ਣ ਬੋਰਡ ਦੀ ਟੀਮ ਨੇ ਉਨ੍ਹਾਂ ਦੇ 10 ਬੋਰ ਫੜ ਲਏ। ਉਹ ਇਨ੍ਹਾਂ ਬੋਰਾਂ ਰਾਹੀ ਕੈਮੀਕਲ ਜ਼ਮੀਨ ਦੇ ਅੰਦਰ ਪਾਉਂਦੇ ਰਹੇ, ਜਿਸ ਕਾਰਨ ਜ਼ਮੀਨੀ ਪਾਣੀ ਜ਼ਹਿਰੀਲਾ ਹੁੰਦਾ ਗਿਆ। ਕੁੱਝ ਸ਼ਰਤਾਂ ਹੁੰਦੀਆਂ ਹਨ ਜਿਨ੍ਹਾਂ ਅਨੁਸਾਰ ਇਕ ਬੋਰ ਤੋਂ ਦੂਜੇ ਬੋਰ ’ਚ 200 ਮੀਟਰ ਦਾ ਫ਼ਰਕ ਹੋਣਾ ਚਾਹੀਦਾ ਹੈ ਪਰ ਇਨ੍ਹਾਂ ਨੇ ਦੋ ਬੋਰ 200 ਮੀਟਰ ਦੇ ਅੰਦਰ ਕੀਤੇ ਹੋਏ ਸਨ।

ਫ਼ੈਕਟਰੀ ਦੇ ਦੋ ਬੋਰਾਂ ’ਚੋਂ ਵੱਡੀ ਮਾਤਰਾ ’ਚ ਕੈਮੀਕਲ ਆਇਆ ਹੈ। ਇਨ੍ਹਾਂ ਦਾ ਵਕੀਲ ਅਦਾਲਤ ’ਚ ਦਲੀਲ ਦੇ ਰਿਹਾ ਹੈ ਕਿ ਸਾਨੂੰ ਨਹੀਂ ਪਤਾ ਕਿ ਇਹ ਕੈਮੀਕਲ ਕਿਥੋਂ ਆਇਆ ਹੈ ਇਹ ਸਾਡੀ ਫ਼ੈਕਟਰੀ ਵਿਚੋਂ ਨਹੀਂ ਮਿਲ ਸਕਦਾ।

ਨਰਿੰਦਰ ਸ਼ਰਮਾ ਦੀ ਟੀਮ ਨੇ ਬਿਨਾ ਕਿਸੇ ਦਬਾਅ ਤੋਂ ਸੈਪਲਿੰਗ ਕੀਤੀ ਹੈ। ਟੀਮ ਸਾਨੂੰ ਨਾਲ ਅੰਦਰ ਲੈ ਕੇ ਗਈ ਉਨ੍ਹਾਂ ਸਾਨੂੰ ਪੁਛਿਆ ਕਿ ਦੱਸੋ ਕਿਥੋਂ ਸੈਪਲਿੰਗ ਕਰੀਏ? ਅਸੀਂ ਜਿਥੋਂ ਵੀ ਕਹਿੰਦੇ ਸੀ ਉਹ ਉਥੋਂ ਹੀ ਸੈਂਪਲਿੰਗ ਲੈਂਦੇ ਸਨ। ਪੂਰੀ ਇਮਾਨਦਾਰੀ ਤੇ ਵਧੀਆ ਤਰੀਕੇ ਨਾਲ ਇਹ ਸੈਪਲਿੰਗ ਹੋਈ ਹੈ।

ਫ਼ਤਿਹ ਸਿੰਘ ਨੇ ਦਸਿਆ ਕਿ ਇਸ ’ਚ ਲੋਕਾਂ ਦੀ ਜਿੱਤ ਹੋਈ ਹੈ। ਸੈਂਪਲ ਫੇਲ ਹੋਣ ਤੋਂ ਸਾਬਤ ਹੋ ਗਿਆ ਕਿ ਅਸਲ ’ਚ ਇਸ ਫ਼ੈਕਟਰੀ ਨੇ ਜ਼ਮੀਨੀ ਪਾਣੀ ਜ਼ਹਿਰੀਲਾ ਕਰ ਦਿਤਾ। ਇਸ ਫ਼ੈਕਟਰੀ ਨੇ ਸਾਨੂੰ ਕੋਈ ਲਾਭ ਨਹੀਂ ਦਿਤਾ ਸਗੋਂ ਸਾਡਾ ਲੱਖਾਂ ਲੀਟਰ ਪਾਣੀ ਪ੍ਰਦੂਸ਼ਿਤ ਕਰ ਦਿਤਾ। ਇਹ ਫੈਕਟਰੀ ਸਾਡੀਆਂ ਜਮੀਨਾਂ ਬੰਜਰ ਕਰ ਗਈ। ਲੋਕਾਂ ਨੂੰ ਖਤਰਨਾਕ ਬਿਮਾਰੀਆਂ ਦੇ ਗਈ। ਰਟੋਲ ਰੋਹੀ ਦੇ ਦੋ-ਦੋ ਸਾਲ ਦੇ ਬੱਚਿਆਂ ਦੇ ਲੀਵਰ ਖਰਾਬ ਹੋ ਗਏ। ਇਸ ਫ਼ੈਕਟਰੀ ਨੇ ਸਾਰਾ ਇਲਾਕਾ ਬਰਬਾਦ ਕਰ ਕੇ ਰਖ ਦਿਤਾ। ਫਤਿਹ ਸਿੰਘ ਨੇ ਦਸਿਆ ਕਿ ਫ਼ੈਕਟਰੀ ਪਿਛਲੇ 16 ਸਾਲਾਂ ਤੋਂ ਰਿਵਰਸ ਬੋਰਿੰਗ ਕਰ ਰਹੀ ਹੈ। ਜ਼ਮੀਨੀ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੇ ਨਾਲ-ਨਾਲ ਇਸ ਦਾ ਰੰਗ ਵੀ ਬਦਲ ਕੇ ਰਖ ਦਿਤਾ। ਇਸ ਫ਼ੈਕਟਰੀ ਨੂੰ ਜੁਰਮਾਨਾ ਹੋਣਾ ਚਾਹੀਦਾ ਹੈ ਤੇ ਦੀਪ ਮਲਹੋਤਰਾ ਨੂੰ ਸਜ਼ਾ ਹੋਣੀ ਚਾਹੀਦੀ ਹੈ।
ਫ਼ਤਿਹ ਸਿੰਘ ਨੇ ਦਸਿਆ ਕਿ ਬਾਇਓਮੈਗਨੀਫ਼ੀਕੇਸ਼ਨ ਦੀ ਵੀ ਮੰਗ ਕੀਤੀ ਗਈ ਹੈ ਕਿ ਇਸ ਇਲਾਕੇ ’ਚ ਫ਼ੈਕਟਰੀ ਲੱਗਣ ਤੋਂ ਬਾਅਦ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਤੇ ਕਿੰਨੀਆਂ ਫ਼ਸਲਾਂ ਬਰਬਾਦ ਹੋਈਆਂ ਹਨ?

ਜਦਕਿ 5 ਬੋਰਵੈੱਲ ਬਦਬੂ ਦੇ ਨਾਲ ਅਤੇ ਹਲਕੇ ਗਹਿਰੇ ਜਾਂ ਕਾਲੇ ਰੰਗ ਦਾ ਪਾਣੀ ਆ ਰਿਹਾ ਸੀ।” ਫਤਿਹ ਸਿੰਘ ਨੇ ਕਿਹਾ ਅਜਿਹੇ ਪਾਣੀ ਨਾਲੋਂ ਉਹ ਲੋਕਾਂ ਨੂੰ ਜਹਿਰ ਦੇ ਕੇ ਹੀ ਮਾਰ ਦੇਣ।

ਕੇਂਦਰੀ ਪ੍ਰਦੂਸ਼ਣ ਬੋਰਡ ਨੇ 29 ਸੈਂਪਲ ਲਏ ਹਨ ਸਾਰੇ ਫੇਲ ਹੋ ਗਏ। ਇਹ ਸਾਰੇ ਸੈਂਪਲ ਫ਼ੈਕਟਰੀ ਬੰਦ ਹੋਣ ਤੋਂ ਬਾਅਦ ਲਏ ਗਏ ਹਨ। ਜੇਕਰ ਫ਼ੈਕਟਰੀ ਚਾਲੂ ਹੋਣ ਉਪਰੰਤ ਸੈਂਪਲ ਲਏ ਜਾਂਦੇ ਤਾਂ ਸਾਰੇ ਅਧਿਕਾਰੀਆਂ ਨੇ ਹੈਰਾਨ ਰਹਿ ਜਾਣਾ ਸੀ ਕਿ ਕਿਸ ਹੱਦ ਤਕ ਪਾਣੀ ਵਿਚ ਕੈਮੀਕਲ ਮਿਲੇ ਹੋਏ ਹਨ।

24 ਜੁਲਾਈ 2023 ਨੂੰ ਮੋਰਚਾ ਸ਼ੁਰੂ ਹੋਇਆ ਸੀ। ਫ਼ਰਵਰੀ 2023 ਵਿਚ ਸੈਂਪਲਿੰਗ ਲਈ ਗਈ ਹੈ ਇਸ ਦੌਰਾਨ ਅਧਿਕਾਰੀ ਨਰਿੰਦਰ ਸਰਮਾ ਨੇ 29 ਸੈਂਪਲ ਲਏ ਹਨ। ਸਾਰੇ ਦੇ ਸਾਰੇ ਸੈਂਪਲ ਫੇਲ ਹੋ ਗਏ, 6 ਸੈਂਪਲ ਸਕੂਲਾਂ ਦੇ ਫੇਲ ਹੋਏ ਹਨ। ਬੱਚੇ ਹੁਣ ਤਕ ਜ਼ਹਿਰ ਪੀ ਰਹੇ ਸਨ। ਰਟੋਲ ਰੋਹੀ ਵਿਚ ਜ਼ਮੀਨੀ ਪਾਣੀ ਜ਼ਹਿਰੀਲੇ ਤੱਤਾਂ ਤੇ ਧਾਤੂਆਂ ਤੋਂ ਪ੍ਰਭਾਵਤ ਹੈ। ਪ੍ਰਦੂਸ਼ਤ ਪਾਣੀ ਕਾਰਨ ਉਸ ਇਲਾਕੇ ਦੀ ਮੌਤ ਦਰ ਬਹੁਤ ਵਧ ਚੁਕੀ ਹੈ। ਲੋਕ 

ਕੈਂਸਰ, ਕਾਲਾ ਪੀਲੀਆ ਤੇ ਹੋਰ ਕਈ ਖ਼ਤਰਨਾਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਫ਼ਤਿਹ ਸਿੰਘ ਨੇ ਦਸਿਆ ਕਿ ਉਹ ਜਦੋਂ ਸੈਂਪਲਿੰਗ ਲਈ ਅੰਦਰ ਗਏ ਤਾਂ ਅੰਦਰ ਕੈਮੀਕਲਾਂ ਕਾਰਨ ਜ਼ਮੀਨ ਦਾ ਰੰਗ ਵੀ ਬਦਲ ਗਿਆ ਸੀ। ਜਦੋਂ ਪ੍ਰਦੂਸ਼ਣ ਬੋਰਡ ਦੀ ਟੀਮ ਨੇ ਸੈਂਪਲ ਲਈ ਜ਼ਮੀਨ ਨੂੰ ਪੁਟਿਆ ਉਦੋਂ ਉਸ ਵਿਚੋਂ ਜ਼ਹਿਰ ਬਾਹਰ ਆ ਰਿਹਾ ਸੀ। ਫ਼ੈਕਟਰੀ ’ਚ ਕੰਮ ਕਰਨ ਵਾਲੇ ਕਰਮਚਾਰੀ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਗੁਰੇਜ ਕਰ ਰਹੇ ਸਨ। ਇਹ ਕਹਿੰਦੇ ਸੀ ਕਿ ਸਾਡੇ 4 ਬੋਰ ਹਨ ਪਰ ਕੇਂਦਰੀ ਪ੍ਰਦੂਸ਼ਣ ਬੋਰਡ ਦੀ ਟੀਮ ਨੇ ਉਨ੍ਹਾਂ ਦੇ 10 ਬੋਰ ਫੜ ਲਏ। ਉਹ ਇਨ੍ਹਾਂ ਬੋਰਾਂ ਰਾਹੀ ਕੈਮੀਕਲ ਜ਼ਮੀਨ ਦੇ ਅੰਦਰ ਪਾਉਂਦੇ ਰਹੇ, ਜਿਸ ਕਾਰਨ ਜ਼ਮੀਨੀ ਪਾਣੀ ਜ਼ਹਿਰੀਲਾ ਹੁੰਦਾ ਗਿਆ। ਕੁੱਝ ਸ਼ਰਤਾਂ ਹੁੰਦੀਆਂ ਹਨ ਜਿਨ੍ਹਾਂ ਅਨੁਸਾਰ ਇਕ ਬੋਰ ਤੋਂ ਦੂਜੇ ਬੋਰ ’ਚ 200 ਮੀਟਰ ਦਾ ਫ਼ਰਕ ਹੋਣਾ ਚਾਹੀਦਾ ਹੈ ਪਰ ਇਨ੍ਹਾਂ ਨੇ ਦੋ ਬੋਰ 200 ਮੀਟਰ ਦੇ ਅੰਦਰ ਕੀਤੇ ਹੋਏ ਸਨ।

ਫ਼ੈਕਟਰੀ ਦੇ ਦੋ ਬੋਰਾਂ ’ਚੋਂ ਵੱਡੀ ਮਾਤਰਾ ’ਚ ਕੈਮੀਕਲ ਆਇਆ ਹੈ। ਇਨ੍ਹਾਂ ਦਾ ਵਕੀਲ ਅਦਾਲਤ ’ਚ ਦਲੀਲ ਦੇ ਰਿਹਾ ਹੈ ਕਿ ਸਾਨੂੰ ਨਹੀਂ ਪਤਾ ਕਿ ਇਹ ਕੈਮੀਕਲ ਕਿਥੋਂ ਆਇਆ ਹੈ ਇਹ ਸਾਡੀ ਫ਼ੈਕਟਰੀ ਵਿਚੋਂ ਨਹੀਂ ਮਿਲ ਸਕਦਾ।

ਨਰਿੰਦਰ ਸ਼ਰਮਾ ਦੀ ਟੀਮ ਨੇ ਬਿਨਾ ਕਿਸੇ ਦਬਾਅ ਤੋਂ ਸੈਪਲਿੰਗ ਕੀਤੀ ਹੈ। ਟੀਮ ਸਾਨੂੰ ਨਾਲ ਅੰਦਰ ਲੈ ਕੇ ਗਈ ਉਨ੍ਹਾਂ ਸਾਨੂੰ ਪੁਛਿਆ ਕਿ ਦੱਸੋ ਕਿਥੋਂ ਸੈਪਲਿੰਗ ਕਰੀਏ? ਅਸੀਂ ਜਿਥੋਂ ਵੀ ਕਹਿੰਦੇ ਸੀ ਉਹ ਉਥੋਂ ਹੀ ਸੈਂਪਲਿੰਗ ਲੈਂਦੇ ਸਨ। ਪੂਰੀ ਇਮਾਨਦਾਰੀ ਤੇ ਵਧੀਆ ਤਰੀਕੇ ਨਾਲ ਇਹ ਸੈਪਲਿੰਗ ਹੋਈ ਹੈ।

ਫ਼ਤਿਹ ਸਿੰਘ ਨੇ ਦਸਿਆ ਕਿ ਇਸ ’ਚ ਲੋਕਾਂ ਦੀ ਜਿੱਤ ਹੋਈ ਹੈ। ਸੈਂਪਲ ਫੇਲ ਹੋਣ ਤੋਂ ਸਾਬਤ ਹੋ ਗਿਆ ਕਿ ਅਸਲ ’ਚ ਇਸ ਫ਼ੈਕਟਰੀ ਨੇ ਜ਼ਮੀਨੀ ਪਾਣੀ ਜ਼ਹਿਰੀਲਾ ਕਰ ਦਿਤਾ। ਇਸ ਫ਼ੈਕਟਰੀ ਨੇ ਸਾਨੂੰ ਕੋਈ ਲਾਭ ਨਹੀਂ ਦਿਤਾ ਸਗੋਂ ਸਾਡਾ ਲੱਖਾਂ ਲੀਟਰ ਪਾਣੀ ਪ੍ਰਦੂਸ਼ਿਤ ਕਰ ਦਿਤਾ। ਇਹ ਫੈਕਟਰੀ ਸਾਡੀਆਂ ਜਮੀਨਾਂ ਬੰਜਰ ਕਰ ਗਈ। ਲੋਕਾਂ ਨੂੰ ਖਤਰਨਾਕ ਬਿਮਾਰੀਆਂ ਦੇ ਗਈ। ਰਟੋਲ ਰੋਹੀ ਦੇ ਦੋ-ਦੋ ਸਾਲ ਦੇ ਬੱਚਿਆਂ ਦੇ ਲੀਵਰ ਖਰਾਬ ਹੋ ਗਏ। ਇਸ ਫ਼ੈਕਟਰੀ ਨੇ ਸਾਰਾ ਇਲਾਕਾ ਬਰਬਾਦ ਕਰ ਕੇ ਰਖ ਦਿਤਾ। ਫਤਿਹ ਸਿੰਘ ਨੇ ਦਸਿਆ ਕਿ ਫ਼ੈਕਟਰੀ ਪਿਛਲੇ 16 ਸਾਲਾਂ ਤੋਂ ਰਿਵਰਸ ਬੋਰਿੰਗ ਕਰ ਰਹੀ ਹੈ। ਜ਼ਮੀਨੀ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੇ ਨਾਲ-ਨਾਲ ਇਸ ਦਾ ਰੰਗ ਵੀ ਬਦਲ ਕੇ ਰਖ ਦਿਤਾ। ਇਸ ਫ਼ੈਕਟਰੀ ਨੂੰ ਜੁਰਮਾਨਾ ਹੋਣਾ ਚਾਹੀਦਾ ਹੈ ਤੇ ਦੀਪ ਮਲਹੋਤਰਾ ਨੂੰ ਸਜ਼ਾ ਹੋਣੀ ਚਾਹੀਦੀ ਹੈ।

ਫ਼ਤਿਹ ਸਿੰਘ ਨੇ ਦਸਿਆ ਕਿ ਬਾਇਓਮੈਗਨੀਫ਼ੀਕੇਸ਼ਨ ਦੀ ਵੀ ਮੰਗ ਕੀਤੀ ਗਈ ਹੈ ਕਿ ਇਸ ਇਲਾਕੇ ’ਚ ਫ਼ੈਕਟਰੀ ਲੱਗਣ ਤੋਂ ਬਾਅਦ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਤੇ ਕਿੰਨੀਆਂ ਫ਼ਸਲਾਂ ਬਰਬਾਦ ਹੋਈਆਂ ਹਨ?
 
SHARE ARTICLE

ਏਜੰਸੀ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement