ਪਾਵਰਕਾਮ ਦੇ ਡਰਾਇਵਰਾਂ ਨੂੰ ਹੋਇਆ ਔਖਾ, ਹੁਣ ਇਹ ਤੇਲ ਫੂਕਣਾ ਪਵੇਗਾ ਮਹਿੰਗਾ
Published : Jun 25, 2019, 1:22 pm IST
Updated : Jun 25, 2019, 1:22 pm IST
SHARE ARTICLE
PSPCL
PSPCL

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਫ਼ੈਸਲਾ ਕੀਤਾ ਹੈ ਕਿ ਅਦਾਰੇ ਵਿਚ ਕੰਮ ਕਰਦੇ ਡਰਾਇਵਰ ਜੋ ਨਿਰਧਾਰਤ...

ਪਟਿਆਲਾ: ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਫ਼ੈਸਲਾ ਕੀਤਾ ਹੈ ਕਿ ਅਦਾਰੇ ਵਿਚ ਕੰਮ ਕਰਦੇ ਡਰਾਇਵਰ ਜੋ ਨਿਰਧਾਰਤ ਹੱਦ ਤੋਂ 200 ਮੀਟਰ ਜਾਂ ਇਸ ਤੋਂ ਵੀ ਵੱਧ ਤੇਲ ਫੂਕਣਗੇ, ਇਸ ਦੀ ਕੀਮਤ ਦੀ ਵਸੂਲੀ ਉਨ੍ਹਾਂ ਤੋਂ ਹੀ ਕੀਤੀ ਜਾਵੇ। ਇਸ ਬਾਬਤ ਫ਼ੈਸਲਾ ਬੋਰਡ ਆਪ ਡਾਇਰੈਕਟਰਜ਼ ਵੱਲੋਂ ਲਿਆ ਗਿਆ ਹੈ। ਫ਼ੈਸਲਾ ਦੀ ਜਾਣਕਾਰੀ ਸਮੂਹ ਫੀਲਡ ਅਫ਼ਸਰਾਂ ਨੂੰ ਜਾਣਕਾਰੀ ਦਿੰਦਿਆਂ ਜਾਰੀ ਕੀਤੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਡਰਾਇਵਰ ਤੈਅ ਹੱਦ ਤੋਂ 100 ਲੀਟਰ ਤੇਲ ਵੱਧ ਫੂਕਦਾ ਹੈ ਤਾਂ ਵਿਭਾਗ ਮੁਖੀ ਜਾਂ ਡਾਇਰੈਕਟਰ ਇੰਚਾਰਜ ਦੀ ਪ੍ਰਵਾਨਗੀ ਨਾਲ ਇਸ ਦੀ ਛੋਟ ਦਿੱਤੀ ਜਾਵੇ।

Petrol-Diesel price no change in diesel on 5 june Delhi, Mumbai fuel ratesPetrol-Diesel 

ਜੇਕਰ ਕੋਈ ਡਰਾਇਵਰ 100 ਤੋਂ ਲੈ ਕੇ 200 ਮੀਟਰ ਤੱਕ ਤੇਲ ਨਿਰਧਾਰਤ ਹੱਦ ਤੋਂ ਵੱਧ ਫੂਕਦਾ ਹੈ। ਤਾਂ ਵਿਭਾਗ ਮੁਖੀ ਜਾਂ ਡਾਇਰੈਕਟਰ ਇੰਚਾਰਜ ਦੀ ਪ੍ਰਵਾਨਗੀ ਨਾਲ ਇਸ ਦੀ ਛੋਟ ਦਿੱਤੀ ਜਾਵੇ। ਜੇਕਰ ਕੋਈ ਡਰਾਇਵਰ 100 ਤੋਂ ਲੈ ਕੇ 200 ਮੀਟਰ ਤੱਕ ਤਲੇ ਨਿਰਧਾਰਤ ਹੱਦ ਤੋਂ ਵੱਧ ਫੂਕਦਾ ਹੈ ਤਾਂ ਅਜਿਹੇ ਡਰਾਇਵਰ ਨੂੰ ਸਬੰਧਤ ਵਿਭਾਗ ਮੁਖੀ ਜਾਂ ਡਾਇਰੈਕਟਰ ਇੰਚਾਰਜ ਦੀ ਪ੍ਰਵਾਨਗੀ ਨਾਲ ਲਿਖਤੀ ਚਿਤਾਵਨੀ ਦਿੱਤੀ ਜਾਵੇ ਕਿ ਉਹ ਭਵਿੱਖ ਵਿਚ ਵੀ ਅਜਿਹੀ ਕੁਤਾਹੀ ਨਾ ਕਰੇ। ਤੀਜੇ ਮਾਮਲੇ ਵਿਚ ਜੇਕਰ ਡਰਾਇਵਰ ਤੈਅ ਹੱਦ ਤੋਂ 200 ਮੀਟਰ ਜਾਂ ਇਸ ਤੋਂ ਵੱਧ ਤੇਲ ਫੂਕਦਾ ਹੈ ਤਾਂ ਇਸ ਤੇਲ ਦੀ ਕੀਮਤ ਦੀ ਵਸੂਲੀ ਇਸ ਡਰਾਇਵਰ ਕੋਲੋਂ ਕੀਤੀ ਜਾਵੇਗੀ।

Pspcl Pspcl

ਵਸੂਲੀ ਤੋਂ ਪਹਿਲਾਂ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ। ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿਚ ਹੋਇਆ ਇਹ ਫ਼ੈਸਲਾ ਸਿਰਫ਼ ਇਨੋਵਾ ਕਾਰ ਦੇ ਡਰਾਇਵਰਾਂ ‘ਤੇ ਲਾਗੂ ਹੋਵੇਗਾ। ਬੋਰਡ ਨੇ ਇਹ ਵੀ ਫ਼ੈਸਲਾ ਕੀਤਾ ਕਿ ਇਸ ਫ਼ੈਸਲੇ ਦੇ ਕਿਵੇਂ ਤੇ ਨਤੀਜੇ ਨਿਕਲਦੇ ਹਨ, ਇਸ ਦੀ ਸਮੀਖਿਆ ਜੁਲਾਈ 2020 ਵਿਚ ਕੀਤੀ ਜਾਵੇਗੀ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵਿਚ ਤਬਾਦਲਿਆਂ ‘ਤੇ ਪੂਰਨ ਪਾਬੰਦੀ ਲੱਗ ਗਈ ਹੈ।

ਪਾਵਰਕਾਮ ਦੇ ਨਿਗਰਾਨ ਇੰਜੀਨੀਅਰ ਅਮਲਾ ਵੱਲੋਂ ਸਾਰੇ ਵਿਭਾਗ ਮੁਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਤਾਇਨਾਤੀ ਅਤੇ ਤਬਾਦਲਿਆਂ ‘ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ। ਜੇਕਰ ਬਹੁਤ ਜ਼ਿਆਦਾ ਮਾਮਲਾ ਹੋਵੇ ਤਾਂ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਦੀ ਪ੍ਰਵਾਨਗੀ ਨਾਲ ਹੀ ਤਬਾਦਲੇ ਦੇ ਹੁਕਮ ਜਾਰੀ ਕੀਤੇ ਜਾ ਸਕਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement