ਫ਼ੈਕਟਰੀ 'ਚ ਜ਼ਬਰਦਸਤ ਧਮਾਕਾ, ਡੇਢ ਦਰਜਨ ਦੇ ਕਰੀਬ ਜ਼ਖ਼ਮੀ
Published : Aug 25, 2019, 8:44 am IST
Updated : Apr 10, 2020, 7:58 am IST
SHARE ARTICLE
Blast at Dera Bassi factory
Blast at Dera Bassi factory

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਰਿਐਕਟਰ ਇਮਾਰਤ ਤੋੜ ਕੇ ਬਾਹਰ ਡਿੱਗ ਗਿਆ 'ਤੇ ਹਾਦਸੇ ਵਿਚ ਦੋ ਮੰਜ਼ਿਲਾ ਇਮਾਰਤ ਦਾ ਮਲਬਾ ਦੂਰ ਦੂਰ ਤੱਕ ਫੈਲ ਗਿਆ।

ਡੇਰਾ ਬੱਸੀ (ਗੁਰਜੀਤ ਸਿੰਘ ਈਸਾਪੁਰ) : ਡੇਰਾ ਬੱਸੀ ਬਰਵਾਲਾ ਮਾਰਗ 'ਤੇ ਪਿੰਡ ਸੈਦਪੁਰਾ ਨੇੜੇ ਸਥਿਤ ਨੈਕਟਰ ਲਾਈਫ਼ ਸਾਇੰਸਜ਼ ਦਵਾਈਆ ਬਣਾਉਣ ਵਾਲੀ ਫੈਕਟਰੀ ਦੇ ਯੂਨਿਟ ਨੰਬਰ 2 ਵਿਚ ਸ਼ਨੀਵਾਰ ਸ਼ਾਮ ਇਕ ਪ੍ਰੋਡਕਸ਼ਨ ਪਲਾਂਟ ਵਿਚ ਰਿਐਕਟਰ ਫੱਟਣ ਕਾਰਨ ਹੋਏ ਜ਼ਬਰਦਸਤ ਧਮਾਕੇ ਦੌਰਾਨ ਡੇਢ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿਚ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਨ੍ਹਾਂ ਵਿਚੋਂ ਤਿੰਨ ਨੂੰ ਡੇਰਾ ਬੱਸੀ ਸਿਵਲ ਹਸਪਤਾਲ ਤੋਂ ਚੰਡੀਗੜ੍ਹ ਦੇ ਸੈਕਟਰ 32 ਰੈਫ਼ਰ ਕੀਤਾ ਗਿਆ ਤੇ ਇਕ ਵਿਅਕਤੀ ਨੂੰ ਪੀਜੀਆਈ ਵਿਚ ਸ਼ਿਫਟ ਕੀਤਾ ਗਿਆ ਹੈ ਤੇ ਬਾਕੀਆਂ ਨੂੰ ਜ਼ੀਰਕਪੁਰ ਦੇ ਨਿਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਰਿਐਕਟਰ ਇਮਾਰਤ ਤੋੜ ਕੇ ਬਾਹਰ ਡਿੱਗ ਗਿਆ 'ਤੇ ਹਾਦਸੇ ਵਿਚ ਦੋ ਮੰਜ਼ਿਲਾ ਇਮਾਰਤ ਦਾ ਮਲਬਾ ਦੂਰ ਦੂਰ ਤੱਕ ਫੈਲ ਗਿਆ। ਜਦਕਿ ਜ਼ਬਰਦਸਤ ਧਮਾਕੇ ਦੇ ਕਾਰਨ 100 ਮੀਟਰ ਦੂਰ ਤੱਕ ਫੈਕਟਰੀ ਬਿਲਡਿੰਗ ਦੇ ਸ਼ੀਸ਼ੇ ਟੁੱਟ ਗਏ। ਗਨੀਮਤ ਰਹੀ ਕਿ ਸਾਲਵੈਂਟਸ ਦਾ ਪਲਾਂਟ ਜੋ ਕਿ ਸਿਰਫ਼ 50 ਮੀਟਰ ਦੂਰ ਸੀ ਉਸ ਉੱਤੇ ਧਮਾਕੇ ਦਾ ਕੋਈ ਅਸਰ ਨਹੀਂ ਹੋਇਆ। ਜਾਣਕਾਰੀ ਅਨੁਸਾਰ ਹਾਦਸਾ ਸ਼ਾਮ ਕਰੀਬ 4 ਵਜੇ ਹੋਇਆ। ਧਮਾਕੇ ਤੋਂ ਬਾਅਦ ਮਜਬੂਤ ਬਿਲਡਿੰਗ ਦੀ ਆਰਸੀਸੀ ਦੀਵਾਰਾਂ ਤੱਕ ਧਮਾਕੇ ਦੀ ਚਪੇਟ ਵਿਚ ਆਉਣ ਤੋਂ ਬਾਅਦ ਮਲਵੇ ਦੇ ਰੂਪ 'ਚ ਬਿੱਖਰ ਗਈਆਂ।

ਮੰਨਿਆ ਜਾ ਰਿਹਾ ਹੈ ਕਿ ਧਮਾਕਾ ਰਿਐਕਟਰ ਵਿਚ ਹੋਇਆ ਜਿਸਦੀ ਜਾਂਚ ਤੋਂ ਬਾਅਦ ਹੀ ਉਸਦੀ ਪੁਸ਼ਟੀ ਹੋਵੇਗੀ। ਹਾਦਸੇ 'ਚ ਫ਼ੱਟੜ ਕਰਮਚਾਰੀ ਮਲਬਾ ਤੇ ਕੈਮੀਕਲ ਡਿੱਗਣ ਨਾਲ ਫ਼ਟੱੜ ਹੋਏ। ਜਿਨ੍ਹਾਂ ਨੂੰ ਪਹਿਲਾ ਡੇਰਾ ਬੱਸੀ ਸਿਵਲ ਹਸਪਤਾਲ ਵਿਚ ਪਹੁੰਚਾਇਆ। ਜਿਨ੍ਹਾਂ ਵਿਚੋਂ 4 ਕਰਮਚਾਰੀਆਂ ਕੈਮੀਕਲ ਡਿੱਗਣ ਨਾਲ ਜਿਆਦਾ ਝੁਲਸੇ ਜਾਣ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ। ਉਧਰ ਪਲਾਂਟ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਧਮਾਕਾ ਰਿਐਕਟਰ ਵਿਚ ਹੀ ਹੋਇਆ ਹੈ ਤੇ ਧਮਾਕੇ ਦਾ ਇੰਪੈਕਟ ਇੰਨਾ ਜ਼ੋਰਦਾਰ ਸੀ ਕਿ ਉਸਨੇ ਇਮਾਰਤ ਦਾ ਇਕ ਹਿੱਸਾ ਪੁਰੀ ਤਰ੍ਹਾਂ ਮਲਬੇ ਵਿਚ ਤਬਦੀਲ ਕਰ ਦਿਤਾ। 

ਧਮਾਕੇ ਕਾਰਨ ਕੈਮੀਕਲ ਵਰਕਰਾ ਉੱਤੇ ਡਿੱਗਣ ਤੇ ਬਿਲਡਿੰਗ ਦੇ ਮਲਬੇ ਵਿਚ ਦੱਬਣ ਦੇ ਕਾਰਨ ਵਰਕਰ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਹਨ। ਜਿਨ੍ਹਾਂ ਵਿਚੋਂ 7 ਨੂੰ ਸਿਵਲ ਹਸਪਤਾਲ ਡੇਰਾ ਬੱਸੀ ਵਿਚ ਪਹੁੰਚਾਇਆ ਗਿਆ। ਜਿਨਾਂ ਵਿਚੋਂ ਤਿੰਨ ਵਰਕਰ ਜਸਬੀਰ, ਅਮਿਤ ਤੇ ਅਸ਼ਵਨੀ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਚੰਡੀਗੜ੍ਹ ਸਰਕਾਰੀ ਹਸਪਤਾਲ ਸੈਕਟਰ 32 ਵਿਚ ਰੈਫਰ ਕਰ ਦਿਤਾ ਗਿਆ ਜਦਕਿ ਇਕ ਅਨੂਪ ਨੂੰ 90 ਫ਼ੀ ਸਦੀ ਝੁਲਸਿਆ ਹੋਣ ਕਾਰਨ ਪੀਜੀਆਈ ਰੈਫਰ ਕਰ ਦਿਤਾ ਗਿਆ ਹੈ ਜਦਕਿ ਸੁਰਿੰਦਰ, ਰਮੇਸ਼ ਤੇ ਓਮ ਪ੍ਰਕਾਸ਼ ਦਾ ਇਲਾਜ ਡੇਰਾ ਬੱਸੀ ਸਿਵਲ ਹਸਪਤਾਲ ਵਿਚ ਹੀ ਚੱਲ ਰਿਹਾ ਹੈ।

ਅੱਠ ਵਰਕਰਾਂ ਨੂੰ ਜ਼ੀਰਕਪੁਰ ਸਥਿਤ ਜੇਪੀ ਹਸਪਤਾਲ ਵਿਚ ਲੈਜਾਇਆ ਗਿਆ ਜਿਨ੍ਹਾਂ ਵਿਚੋਂ ਸਿਬੂ, ਜਗਜੀਤਪਾਲ, ਅਕਾਸ਼ਦੀਪ, ਅਨੀਕ, ਵਿਵੇਕ, ਸੁਸਾਂਤ ਸਿੰਘ ਤੇ ਇੰਤਜਾਰ ਖ਼ਾਨ ਦੇ ਨਾਮ ਸ਼ਾਮਲ ਹਨ। ਘਟਨਾ ਦੀ ਸੂਚਨਾ ਪਾਉਣ ਉੰਤੇ ਡੇਰਾ ਬੱਸੀ ਪੁਲਿਸ ਤੇ ਸਿਵਲ ਹਸਪਤਾਲ ਦੇ ਡਾਕਟਰ ਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ਉਤੇ ਪਹੁੰਚ ਗਏ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement