
ਕਿਸਾਨਾਂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ।
ਜਲੰਧਰ (ਸੁਸ਼ੀਲ ਹੰਸ): ਜਲੰਧਰ ਦੇ ਸਰਕਟ ਹਾਊਸ ਵਿਚ ਭਾਜਪਾ ਦੀ ਬੈਠਕ ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋ ਗਿਆ ਹੈ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਿਸਾਨਾਂ ਨੂੰ ਸਰਕਟ ਹਾਊਸ ਦੇ ਅੰਦਰ ਜਾਣ ਤੋਂ ਰੋਕਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਪੁਲਿਸ ਦੀ ਬੈਰੀਕੇਡਿੰਗ ਤੋੜ ਦਿੱਤੀ।
Farmers oppose Ashwani Sharma
ਹੋਰ ਪੜ੍ਹੋ: ਦਰਦਨਾਕ: ਜਾਲ ’ਚ ਫਸੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ 'ਚ 9ਵੀਂ ਮੰਜ਼ਿਲ ਤੋਂ ਡਿੱਗੀ 12 ਸਾਲਾ ਬੱਚੀ, ਮੌਤ
ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਧੱਕਾਮੁੱਕੀ ਵੀ ਹੋਈ। ਇਸ ਤੋਂ ਬਾਅਦ ਗੁੱਸੇ ਵਿਚ ਕਿਸਾਨਾਂ ਨੇ ਬਾਹਰ ਹੀ ਧਰਨਾ ਲਾਇਆ ਅਤੇ ਨਾਅਰੇਬਾਜ਼ੀ ਕੀਤੀ।ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਹ ਭਾਜਪਾ ਆਗੂਆਂ ਦਾ ਵਿਰੋਧ ਕਰਦੇ ਰਹਿਣਗੇ।
Farmers oppose Ashwani Sharma
ਹੋਰ ਪੜ੍ਹੋ: ਮੁਦਰੀਕਰਨ ਯੋਜਨਾ ਨੂੰ ਲੈ ਕੇ ਮਮਤਾ ਦਾ ਹਮਲਾ, ‘ਇਹ ਜਾਇਦਾਦ ਦੇਸ਼ ਦੀ ਹੈ, BJP ਜਾਂ ਮੋਦੀ ਦੀ ਨਹੀਂ’
ਉਹਨਾਂ ਕਿਹਾ ਕਿ ਅਸ਼ਵਨੀ ਸ਼ਰਮਾ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਉਹਨਾਂ ਕਿਹਾ ਕਿ ਭਾਜਪਾ ਆਗੂ ਦੱਸਣ ਕਿ ਕਾਨੂੰਨਾਂ ਵਿਚ ਕੀ ਸਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਦੇਸ਼ ਦਾ ਹਰੇਕ ਬੁੱਧੀਜੀਵੀ ਅਤੇ ਆਮ ਇਨਸਾਨ ਇਹਨਾਂ ਕਾਨੂੰਨਾਂ ਖਿਲਾਫ ਹੈ, ਸਿਰਫ ਭਾਜਪਾ ਕਹਿ ਰਹੀ ਹੈ ਕਿ ਕਾਨੂੰਨ ਸਹੀ ਹਨ।
Ashwani Sharma
ਹੋਰ ਪੜ੍ਹੋ: ਲੋਕਾਂ, ਕਿਸਾਨਾਂ ਅਤੇ 'ਆਪ' ਦੇ ਸਵਾਲਾਂ ਤੋਂ ਕਿਉਂ ਭੱਜ ਰਹੇ ਹਨ ਸੁਖਬੀਰ ਬਾਦਲ: ਅਮਨ ਅਰੋੜਾ
ਕਿਸਾਨਾਂ ਨੇ ਕਿਹਾ ਕਿ ਪੁਲਿਸ ਜਿੰਨੀ ਮਰਜ਼ੀ ਸਖਤੀ ਕਰ ਲਵੇ ਪਰ ਸਾਡੇ ਹੌਂਸਲੇ ਬੁਲੰਦ ਹਨ। ਉਹਨਾਂ ਕਿਹਾ ਕਿ ਅਸੀਂ 2024 ਤੱਕ ਭਾਜਪਾ ਦਾ ਵਿਰੋਧ ਕਰਦੇ ਰਹਾਂਗੇ ਕਿਉਂਕਿ ਇਹ ਕਾਨੂੰਨ ਕਿਸਾਨਾਂ ਦੇ ਖਿਲਾਫ ਹਨ। ਉਧਰ ਜਲੰਧਰ ਪਹੁੰਚੇ ਪੰਜਾਬ ਭਾਜਪਾ ਪ੍ਰਧਾਨ ਨੇ ਸਵਾਲ ਕੀਤਾ ਕਿ ਜਦੋਂ ਖੇਤੀ ਕਾਨੂੰਨ ਲਾਗੂ ਹੀ ਨਹੀਂ ਹੋਏ ਤਾਂ ਕਿਸਾਨ ਅੰਦੋਲਨ ਕਿਉਂ ਕਰ ਰਹੇ ਹਨ?