ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੇ 5.50 ਲੱਖ ਰੁਪਏ, ਅਕਾਲੀ ਆਗੂ ਸਣੇ 3 ਖ਼ਿਲਾਫ਼ ਮਾਮਲਾ ਦਰਜ
Published : Sep 25, 2022, 1:37 pm IST
Updated : Sep 25, 2022, 1:37 pm IST
SHARE ARTICLE
FIR against three on charge of fraud of 5.50 lakhs
FIR against three on charge of fraud of 5.50 lakhs

ਪੁਲਿਸ ਨੇ ਇਹਨਾਂ ਤਿੰਨਾਂ ਖ਼ਿਲਾਫ਼ ਧਾਰਾ 420, 465, 468, 471, 120ਬੀ ਤਹਿਤ ਕੇਸ ਦਰਜ ਕਰ ਲਿਆ ਹੈ।

 

ਫਾਜ਼ਿਲਕਾ: ਨੌਕਰੀ ਦਿਵਾਉਣ ਦੇ ਨਾਂ ’ਤੇ 5.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਪੁਲਿਸ ਨੇ ਮਲਕੀਤ ਸਿੰਘ ਹੀਰਾ (ਮੌਜੂਦਾ ਅਕਾਲੀ ਆਗੂ) ਅਤੇ ਉਹਨਾਂ ਦੇ ਪੁੱਤਰ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਪੁਲਿਸ ਨੇ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਕਮਲਜੀਤ ਸਿੰਘ ਵਾਸੀ ਈਸ਼ਰਰਾਮ ਵੱਲੋਂ ਦਰਜ ਕਰਵਾਈ ਗਈ ਸੀ।

ਉਹਨਾਂ ਦੱਸਿਆ ਕਿ ਉਸ ਨੇ ਹੈਲਥ ਸੈਨੇਟਰੀ ਇੰਸਪੈਕਟਰ ਦਾ ਕੋਰਸ ਕੀਤਾ ਸੀ। ਸਾਲ 2020 ਵਿਚ ਉਸ ਦੀ ਮੁਲਾਕਾਤ ਮਲਕੀਤ ਸਿੰਘ ਹੀਰਾ ਵਾਸੀ ਚੱਕ ਮੋਚਨ ਵਾਲਾ ਨਾਲ ਹੋਈ। ਉਸ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਦੀ ਵੱਡੇ ਆਗੂਆਂ ਨਾਲ ਪਛਾਣ ਹੈ ਅਤੇ ਉਹ ਉਸ ਨੂੰ ਸਿਹਤ ਵਿਭਾਗ ਵਿਚ ਕਲਰਕ ਵਜੋਂ ਨੌਕਰੀ ਦਿਵਾ ਸਕਦਾ ਹੈ। ਨੌਕਰੀ ਦਿਵਾਉਣ ਲਈ ਸਾਢੇ ਪੰਜ ਲੱਖ ਰੁਪਏ ਵਿਚ ਸੌਦਾ ਹੋਇਆ ਸੀ।

ਕਮਲਜੀਤ ਨੇ 25 ਫਰਵਰੀ 2020 ਨੂੰ ਮਲਕੀਤ ਨੂੰ 2 ਲੱਖ ਰੁਪਏ ਨਕਦ ਅਤੇ ਉਸ ਦੇ ਸਾਰੇ ਵਿਦਿਅਕ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਦਿੱਤੀਆਂ। ਮਲਕੀਤ ਸਿੰਘ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਸ ਦੀ ਨੌਕਰੀ ਪੱਕੀ ਹੈ। ਇਸ ਤੋਂ ਬਾਅਦ 13 ਮਈ 2020 ਨੂੰ ਮਲਕੀਤ ਉਸ ਦੇ ਘਰ ਆਇਆ ਅਤੇ ਡੇਢ ਲੱਖ ਰੁਪਏ ਨਕਦ ਲੈ ਗਿਆ। ਫਿਰ 23 ਨਵੰਬਰ 2020 ਨੂੰ ਬਕਾਇਆ 2 ਲੱਖ ਰੁਪਏ ਦਿੱਤੇ ਗਏ।

ਰਕਮ ਲੈਣ ਤੋਂ ਬਾਅਦ ਮਲਕੀਤ ਨੇ ਕਮਲਜੀਤ ਨੂੰ ਜਾਅਲੀ ਜੁਆਇਨਿੰਗ ਲੈਟਰ ਦੇ ਦਿੱਤਾ। ਜਦੋਂ ਕਮਲਜੀਤ ਅਤੇ ਉਸ ਦੇ ਪਿਤਾ ਪੂਰਨ ਚੰਦ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਮਲਕੀਤ ਨੂੰ ਜੁਆਈਨਿੰਗ ਵਾਲੀ ਜਗ੍ਹਾ ਬਾਰੇ ਪੁੱਛਿਆ। ਵਾਰ-ਵਾਰ ਪੁੱਛਣ 'ਤੇ ਮਲਕੀਤ ਨੇ ਉਸ ਨੂੰ ਕਿਹਾ ਕਿ ਉਹ ਜਾਂ ਤਾਂ ਜੁਆਇਨਿੰਗ ਲੈਟਰ ਠੀਕ ਕਰਵਾ ਦੇਵੇਗਾ ਜਾਂ ਫਿਰ ਰਕਮ ਵਾਪਸ ਕਰ ਦੇਵੇਗਾ।

ਰਕਮ ਵਾਪਸ ਨਾ ਕਰਨ ’ਤੇ ਕਮਲਜੀਤ ਨੇ ਮਲਕੀਤ ਤੋਂ ਪੈਸੇ ਵਾਪਸ ਮੰਗੇ ਤਾਂ ਮਲਕੀਤ ਨੇ ਕਿਹਾ ਕਿ ਉਸ ਨੇ ਸਾਰੀ ਰਕਮ ਚਰਨਜੀਤ ਸਿੰਘ ਵਾਸੀ ਪਿੰਡ ਭੁੱਲਰ ਬਨਭੌਰਾ ਜ਼ਿਲ੍ਹਾ ਮਾਲੇਰਕੋਟਲਾ ਨੂੰ ਦੇ ਦਿੱਤੀ ਹੈ। ਜਦੋਂ ਉਹ ਪੈਸੇ ਲੈਣ ਲਈ ਚਰਨਜੀਤ ਕੋਲ ਗਏ ਤਾਂ ਉਸ ਨੇ ਕਮਲਜੀਤ ਨੂੰ 5 ਲੱਖ ਰੁਪਏ ਦਾ ਚੈੱਕ ਦੇ ਦਿੱਤਾ ਪਰ ਚੈੱਕ ਜਿਸ ਖਾਤੇ ਦਾ ਸੀ, ਉਸ ਦੇ ਖਾਤੇ ਵਿਚ ਪੈਸੇ ਨਹੀਂ ਸਨ। ਇਸ ਤਰ੍ਹਾਂ ਮਲਕੀਤ ਸਿੰਘ ਹੀਰਾ, ਮਨਜਿੰਦਰ ਸਿੰਘ ਅਤੇ ਚਰਨਜੀਤ ਸਿੰਘ ਨੇ ਮਿਲ ਕੇ ਉਸ ਨਾਲ ਧੋਖਾਧੜੀ ਕੀਤੀ। ਇਸ ਆਧਾਰ ’ਤੇ ਪੁਲਿਸ ਨੇ ਇਹਨਾਂ ਤਿੰਨਾਂ ਖ਼ਿਲਾਫ਼ ਧਾਰਾ 420, 465, 468, 471, 120ਬੀ ਤਹਿਤ ਕੇਸ ਦਰਜ ਕਰ ਲਿਆ ਹੈ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement