
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪ੍ਰਧਾਨਗੀ ਦਾ ਅਹੁਦਾ ਮੁੜ ਸੰਭਾਲਿਆ ਸੀ ਤਾਂ ਹੁਣ ਮਨਜਿੰਦਰ ਸਿੰਘ...
ਚੰਡੀਗੜ੍ਹ (ਭਾਸ਼ਾ) : ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪ੍ਰਧਾਨਗੀ ਦਾ ਅਹੁਦਾ ਮੁੜ ਸੰਭਾਲਿਆ ਸੀ ਤਾਂ ਹੁਣ ਮਨਜਿੰਦਰ ਸਿੰਘ ਸਿਰਸਾ ਨੇ ਜਨਰਲ ਸਕੱਤਰ ਦਾ ਅਹੁਦਾ ਛੱਡ ਦਿਤਾ ਹੈ। ਉਹਨਾਂ ਨੇ ਅਪਣੇ ਚਾਰਜ ਕਮੇਟੀ ਦੇ ਇਕ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਨੂੰ ਸੰਭਾਲ ਦਿਤਾ ਹੈ। ਰਿਪੋਰਟ ਅਨੁਸਾਰ ਇਹ ਘਟਨਾਕ੍ਰਮ ਜੀਕੇ ਅਤੇ ਸਿਰਸਾ ਵਿਚਕਾਰ ਚੱਲ ਰਹੀ ਪਾਵਰ ਪਾਲਿਟਿਕਸ ਦਾ ਨਤੀਜ਼ਾ ਹੈ।
Manjit singh GK and Manjinder Singh Sirsa
ਸਮਝਿਆ ਜਾਂਦਾ ਹੈ ਕਿ ਛੇੜਛਾੜ ਦੇ ਇਲਜ਼ਾਮਾਂ ‘ਚ ਘਿਰੇ ਰਣਜੀਤ ਸਿੰਘ ਸੂਬੇਦਾਰ ਨੂੰ ਸਿਰਸਾ ਨੇ ਮੁਅੱਤਲ ਕਰ ਦਿਤਾ ਸੀ ਪਰ ਜੀਕੇ ਨੇ ਬਾਅਦ ਵਿਚ ਬਹਾਲ ਕਰ ਦਿਤਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਸੂਬੇਦਾਰ ਤੋਂ ਅਸਤੀਫ਼ਾ ਨਾ ਲਏ ਜਾਣ ਤਕ ਚਾਰਜ ਨਾ ਸੰਭਾਲਣ ਦੀ ਚਿਤਾਵਨੀ ਦਿਤੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਖਿੱਚੋਤਾਣ ਦਾ ਹੱਲ ਕਰਨ ਲਈ ਦਿੱਲੀ ਕਮੇਟੀ ਦੇ ਨੇਤਾਵਾਂ ਨਾਲ ਮੀਟਿੰਗ ਕਰਨਗੇ।