ਇਤਿਹਾਸਕ ਕਸਬਿਆਂ ਦੇ ਸੜਕੀ ਪ੍ਰਾਜੈਕਟਾਂ ਦੀ ਜਲਦੀ ਪ੍ਰਵਾਨਗੀ ਲਈ ਗਡਕਰੀ ਦੇ ਨਿੱਜੀ ਦਖਲ ਦੀ ਮੰਗ
Published : Nov 25, 2018, 5:37 pm IST
Updated : Nov 25, 2018, 5:37 pm IST
SHARE ARTICLE
Punjab CM seeks Gadkari's personal intervention for expeditious clearance of road...
Punjab CM seeks Gadkari's personal intervention for expeditious clearance of road...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਸੁਲਤਾਨਪੁਰ ਲੋਧੀ, ਬਟਾਲਾ ਅਤੇ ਡੇਰਾ ਬਾਬਾ...

ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਸੁਲਤਾਨਪੁਰ ਲੋਧੀ, ਬਟਾਲਾ ਅਤੇ ਡੇਰਾ ਬਾਬਾ ਨਾਨਕ ਇਤਿਹਾਸਕ ਕਸਬਿਆਂ ਦੇ ਸੜਕੀ ਪ੍ਰਾਜੈਕਟਾਂ ਦੀ ਜਲਦੀ ਨਾਲ ਪ੍ਰਵਾਨਗੀ ਵਾਸਤੇ ਕੇਂਦਰੀ ਸੜਕੀ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਦੇ ਨਿੱਜੀ ਦਖਲ ਦੀ ਮੰਗ ਕੀਤੀ ਹੈ। ਗੁਰੂ ਜੀ ਦਾ 550ਵਾਂ ਪ੍ਰਕਾਸ਼ ਪੁਰਬ ਨਵੰਬਰ, 2019 ਵਿਚ ਮਨਾਇਆ ਜਾ ਰਿਹਾ ਹੈ।

ਨਿਤਿਨ ਗਡਕਰੀ ਨੂੰ ਲਿਖੇ ਇਕ ਪੱਤਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਾਜੈਕਟਾਂ ਨਾਲ ਸਬੰਧਤ ਪੰਜਾਬ ਸਰਕਾਰ ਦੀ ਬੇਨਤੀ ਨੂੰ ਪ੍ਰਵਾਨ ਕਰਨ ਲਈ ਉਹ ਭਾਰਤ ਸਰਕਾਰ ਦੇ ਬਹੁਤ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਵਿਖੇ ਸ਼ਰਧਾਲੂਆਂ ਦੇ ਸੋਖੇ ਢੰਗ ਨਾਲ ਪਹੁੰਚਣ ਵਾਸਤੇ ਕਰਤਾਰਪੁਰ ਲਈ ਲਾਂਘਾ ਖੋਲ੍ਹਣ ਲਈ ਉਹ ਵਿਸ਼ੇਸ਼ ਤੌਰ 'ਤੇ ਕੇਂਦਰ ਸਰਕਾਰ ਦੇ ਧੰਨਵਾਦੀ ਹਨ।

ਇਨ੍ਹਾਂ ਧਾਰਮਿਕ ਕਸਬਿਆਂ ਦੀ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ, ਬਟਾਲਾ, ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਵਿਚ ਸੜਕਾਂ ਦਾ ਪੱਧਰ ਉੱਚਾ ਚੁੱਕਣ ਲਈ ਕੇਂਦਰੀ ਸੜਕੀ ਫੰਡ (ਸੀ.ਆਰ.ਐਫ) ਦੇ ਹੇਠ ਵਾਧੂ 150 ਕਰੋੜ ਰੁਪਏ ਦੇਣ ਦੀ ਵੀ ਮੰਗ ਕੀਤੀ ਹੈ। 
ਮੁੱਖ ਮੰਤਰੀ ਨੇ 260 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ 21.300 ਕਿਲੋਮੀਟਰ ਦਾ ਟੋਟਾ (ਆਰ.ਡੀ 16.800 ਤੋਂ 38.100 ਤੱਕ, ਜੋ ਇਸ ਵੇਲੇ 10 ਮੀਟਰ ਕੈਰੀਵੇਜ਼ ਦੇ ਨਾਲ ਦੋ ਮਾਰਗੀ ਹੈ) ਚਾਰ-ਮਾਰਗੀ ਕਰਨ ਦੀ ਵੀ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਹੈ।

ਇਹ ਟੋਟਾ ਜਲੰਧਰ-ਕਪੂਰਥਲਾ-ਸੁਲਤਾਨਪੁਰ ਲੋਧੀ ਐਨ.ਐਚ 703 ਦਾ ਹਿੱਸਾ ਹੈ। ਇਹ ਬੁਹਤ ਮਹੱਤਵਪੂਰਣ ਹਾਈਵੇਅ ਹੈ ਜੋ ਪਵਿੱਤਰ ਕਸਬੇ ਸੁਲਤਾਨਪੁਰ ਲੋਧੀ ਨੂੰ ਬਾਕੀ ਪੰਜਾਬ ਨਾਲ ਅਤੇ ਉਸ ਤੋਂ ਪਰੇ ਵੀ ਜੋੜਦਾ ਹੈ। ਇਸ ਹਾਈਵੇ (0.0ਤੋਂ 16.800 ਤੱਕ) ਦਾ ਵਿਸ਼ੇਸ਼ ਟੋਟਾ ਪਹਿਲਾਂ ਹੀ ਚਾਰ-ਮਾਰਗੀ ਹੈ ਅਤੇ ਇਹ ਇਕ ਗੋਲਾਈਦਾਰ ਸੜਕ ਦੇ ਰੂਪ ਵਿਚ ਕਪੂਰਥਲਾ ਕਸਬੇ ਦਾ ਬਾਈਪਾਸ ਹੈ ਪਰ ਸ਼ਰਧਾਲੂਆਂ ਦਾ ਆਉਣਾ-ਜਾਣਾ ਬਹੁਤ ਜ਼ਿਆਦਾ ਵੱਧਣ ਦੀ ਸੰਭਾਵਨਾ ਕਾਰਨ 21.300 ਕਿਲੋਮੀਟਰ ਦਾ ਟੋਟਾ ਚਾਰ-ਮਾਰਗੀ ਕਰਨਾ ਜ਼ਰੂਰੀ ਹੈ। 

ਮੁੱਖ ਮੰਤਰੀ ਨੇ ਤਰਨ ਤਾਰਨ-ਗੋਇੰਦਵਾਲ ਸਾਹਿਬ-ਕਪੂਰਥਲਾ ਸੜਕ ਨੂੰ ਤੁਰੰਤ ਨੇਸ਼ਨਲ ਹਾਈਵੇਜ਼ ਐਲਾਣਨ ਲਈ ਵੀ ਜ਼ੋਰ ਪਾਇਆ ਹੈ ਕਿਉਂਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਹੈ ਅਤੇ ਸੁਲਤਾਨਪੁਰ ਲੋਧੀ ਨੂੰ ਅੰਮ੍ਰਿਤਸਰ ਨਾਲ ਜੋੜਦਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਪੱਤਰ ਨੰਬਰ ਐਨ.ਐਚ-14012/2/2015-ਪੀ ਅਤੇ ਐਮ, ਮਿਤੀ 06.11.2017 ਰਾਹੀਂ ਪਹਿਲਾਂ ਹੀ ਉਪਰੋਕਤ ਸੜਕ ਨੂੰ ਰਾਸ਼ਟਰੀ ਹਾਈਵੇਜ਼ ਐਲਾਣਨ ਦੀ ਸਿਧਾਂਤਕ ਪ੍ਰਵਾਨਗੀ ਦਿਤੀ ਜਾ ਚੁੱਕੀ ਹੈ। 

ਮੁੱਖ ਮੰਤਰੀ ਨੇ ਸ੍ਰੀ ਗਡਕਰੀ ਨੂੰ ਇਹ ਵੀ ਦੱਸਿਆ ਕਿ ਡੇਰਾਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਐਲਾਨ ਦੇ ਮੱਦੇਨਜ਼ਰ ਇਸ ਨੂੰ ਬਟਾਲਾ ਦੇ ਨਾਲ ਚਾਰ-ਮਾਰਗੀ ਹਾਈਵੇਅ ਰਾਹੀਂ ਜੋੜਿਆ ਜਾਣਾ ਚਾਹੀਦਾ ਹੈ ਤਾਂ ਜੋ ਸ਼ਰਧਾਲੂ ਇਸ ਛੋਟੇ ਰਾਸਤੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਵਿਚ ਸਮਰੱਥ ਹੋ ਸਕਣ। 
ਗੌਰਤਲਬ ਹੈ ਕਿ ਸੁਲਤਾਨਪੁਰ ਲੋਧੀ ਦੀ ਧਾਰਮਿਕ ਮਹੱਤਤਾ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਪਣੇ ਜੀਵਨ ਦੇ 14 ਸਾਲ ਇਥੇ ਗੁਜਾਰੇ ਹਨ ਅਤੇ ਅਪਣੀਆਂ ਉਦਾਸੀਆਂ ਤੋਂ ਪਹਿਲਾਂ ਇਥੇ ਹੀ ਗਿਆਨ ਹਾਸਲ ਕੀਤਾ ਸੀ।

ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੋਰ ਮਹੱਤਵਪੂਰਨ ਸਥਾਨਾਂ ਵਿਚ ਬਟਾਲਾ ਵੀ ਹੈ ਜਿੱਥੇ ਉਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਡੇਰਾ ਬਾਬਾ ਨਾਨਕ ਵਿਖੇ ਉਨ੍ਹਾਂ ਨੇ ਅਪਣੇ ਸੰਸਾਰਿਕ ਜੀਵਨ ਦੇ ਆਖ਼ਰੀ ਦਿਨ ਗੁਜ਼ਾਰੇ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement