
ਅੰਮ੍ਰਿਤਸਰ ਦੇ ਅਦਲੀਵਾਲ ਦੇ ਨਿਰੰਕਾਰੀ ਭਵਨ ‘ਤੇ 18 ਨਵੰਬਰ ਨੂੰ ਹੋਏ ਗ੍ਰੇਨੇਡ ਹਮਲੇ ਦੇ ਦੂਜੇ ਦੋਸ਼ੀ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ...
ਚੰਡੀਗੜ੍ਹ (ਸਸਸ) : ਅੰਮ੍ਰਿਤਸਰ ਦੇ ਅਦਲੀਵਾਲ ਦੇ ਨਿਰੰਕਾਰੀ ਭਵਨ ‘ਤੇ 18 ਨਵੰਬਰ ਨੂੰ ਹੋਏ ਗ੍ਰੇਨੇਡ ਹਮਲੇ ਦੇ ਦੂਜੇ ਦੋਸ਼ੀ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਖੁਲਾਸਾ ਸ਼ਨਿਚਰਵਾਰ ਨੂੰ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਚੰਡੀਗੜ੍ਹ ਵਿਚ ਇਕ ਪ੍ਰੈੱਸ ਕਾਂਨਫਰੰਸ ਵਿਚ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਸਪੱਸ਼ਟ ਹੋ ਗਿਆ ਹੈ ਕਿ ਵਿਦੇਸ਼ ਵਿਚ ਬੈਠੇ ਅਪਰਾਧੀ ਪੰਜਾਬ ਵਿਚ ਨੌਜਵਾਨਾਂ ਨੂੰ ਦੋਸ਼ ਲਈ ਸ਼ਹਿ ਦੇ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਨਿਰੰਕਾਰੀ ਭਵਨ ‘ਤੇ ਹਮਲੇ ਦੇ ਤਾਰ ਵੀ ਦੁਬਈ ਅਤੇ ਇਟਲੀ ਵਿਚ ਬੈਠੇ ਮੁਲਾਜ਼ਮਾਂ ਨਾਲ ਜੁੜੇ ਹਨ। ਡੀਜੀਪੀ ਨੇ ਦੱਸਿਆ ਕਿ ਸੂਬਾ ਪੁਲਿਸ ਨੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਨਿਰੰਕਾਰੀ ਭਵਨ ‘ਤੇ ਹਮਲੇ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਦੂਜੇ ਦੋਸ਼ੀ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਵਤਾਰ ਸਿੰਘ ਨੂੰ ਉਸ ਦੇ ਪਿੰਡ ਤੋਂ ਫੜਿਆ ਗਿਆ ਹੈ। ਫੜੇ ਗਏ ਦੋਵਾਂ ਦੋਸ਼ੀਆਂ ਦੇ ਖਿਲਾਫ਼ ਪੁਲਿਸ ਦੇ ਹੱਥ ਸਬੂਤ ਲੱਗੇ ਹਨ।
ਡੀਜੀਪੀ ਨੇ ਦੱਸਿਆ ਕਿ ਨਿਰੰਕਾਰੀ ਭਵਨ ‘ਤੇ ਹਮਲੇ ਦੇ ਦਿਨ ਦੋਵਾਂ ਦੋਸ਼ੀਆਂ ਦੁਆਰਾ ਇਸਤੇਮਾਲ ਦੋ ਪਿਸਤੌਲ (ਇਕ .32 ਬੋਰ ਅਤੇ ਦੂਜਾ ਅਮਰੀਕੀ ਪਿਸਤੌਲ) ਅਵਤਾਰ ਕੋਲੋਂ ਪੁੱਛਗਿੱਛ ਤੋਂ ਬਾਅਦ ਬਰਾਮਦ ਕਰ ਲਏ ਗਏ ਹਨ। ਇਸ ਤੋਂ ਇਲਾਵਾ ਚਾਰ ਮੈਗਜ਼ੀਨ ਅਤੇ 25 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਬਰਾਮਦਗੀ ਦੇ ਮਾਮਲੇ ਵਿਚ ਪਟਿਆਲਾ ਤੋਂ ਇਕ ਹੋਰ ਨੌਜਵਾਨ ਸ਼ਬਨਮ ਦੀਪ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂਨੇ ਦੱਸਿਆ ਕਿ ਅਵਤਾਰ ਦਾ ਸਬੰਧ ਕੇਐਲਐਫ ਦੇ ਚੀਫ਼ ਹਰਮੀਤ ਸਿੰਘ ਹੈਪੀ ਉਰਫ਼ ਪੀਐਚਡੀ ਦੇ ਨਾਲ ਵੀ ਪਾਇਆ ਗਿਆ ਹੈ। ਹੈਪੀ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਗਰੀਬ ਅਤੇ ਅਪਰਾਧੀ ਪ੍ਰਵਿਰਤੀ ਦੇ ਨੌਜਵਾਨਾਂ ਨੂੰ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਲਈ ਗੁਮਰਾਹ ਹੈ। ਡੀਜੀਪੀ ਨੇ ਪ੍ਰਦੇਸ਼ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਵਿਚ ਲੁਕੇ ਅਤਿਵਾਦੀ ਸੰਗਠਨਾਂ ਦੇ ਬਹਿਕਾਵੇ ਵਿਚ ਆ ਕੇ ਅਪਣਾ ਜੀਵਨ ਅਤੇ ਭਵਿੱਖ ਬਰਬਾਦ ਨਾ ਕਰਨ।
ਡੀਜੀਪੀ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਉਰਫ਼ ਬਿਕਰਮ ਵਲੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਥਾਣਾ ਲੋਪੋਕੇ ਦੇ ਪਿੰਡ ਖਿਆਲਾ ਤੋਂ 32 ਸਾਲ ਦੇ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਅਵਤਾਰ ਸਿੰਘ ਪਿੰਡ ਖਿਆਲਾ ਵਿਚ ਅਪਣੇ ਅੰਕਲ ਤਰਲੋਕ ਸਿੰਘ ਦੇ ਟਿਊਬਵੈੱਲ ਦੇ ਕਮਰੇ ਵਿਚ ਲੁੱਕਿਆ ਹੋਇਆ ਸੀ। ਅਵਤਾਰ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਚੱਕ ਮਿਸ਼ਰੀ ਖ਼ਾਨ ਗਰੈਜੁਏਟ ਹੈ ਅਤੇ 2012 ਤੋਂ ਨਿਹੰਗ ਦਾ ਚੋਲਾ ਧਾਰਨ ਕਰ ਚੁੱਕਿਆ ਹੈ। ਉਹ ਅਪਣੇ ਪਿੰਡ ਵਿਚ ਲੋਕਾਂ ਦਾ ਇਲਾਜ ਕਰਨ ਦਾ ਕੰਮ ਕਰਦਾ ਰਿਹਾ ਹੈ ਅਤੇ ਉਸ ਦਾ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਹੈ।