
ਦੋਵੇਂ ਕਲਯੁਗੀ ਪੁੱਤਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇੰਨਾ ਹੀ ਨਹੀਂ, ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ 30,000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ।
ਬਾਂਦਾ: ਕਲਯੁਗੀ ਪੁੱਤਰਾਂ ਨੇ ਆਪਣੀ ਮਾਂ ਨੂੰ ਥੋੜੇ ਜਿਹੇ ਪੈਸੇ ਲਈ ਕਾਰ ਨਾਲ ਕੁਚਲ ਕੇ ਮੌਤ ਘਾਟ ਉਤਾਰ ਦਿੱਤਾ। ਇਹ ਮਾਮਲਾ ਬਾਂਦਰਾ ਦੇ ਫਤਿਹਪੁਰ ਦਾ ਹੈ। ਜਾਣਕਾਰੀ ਅਨੁਸਾਰ ਲਾਲਚੀ ਪੁੱਤਰਾਂ ਨੇ 3 ਸਾਲ ਪਹਿਲਾਂ, ਬੀਮੇ ਦੇ ਪੈਸੇ ਪ੍ਰਾਪਤ ਕਰਨ ਲਈ ਆਪਣੀ ਮਾਂ ਨੂੰ ਕਾਰ ਥੱਲੇ ਕੁਚਲ ਕੇ ਕਤਲ ਕਰ ਦਿੱਤਾ ਸੀ। ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਦੋਵੇਂ ਕਲਯੁਗੀ ਪੁੱਤਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇੰਨਾ ਹੀ ਨਹੀਂ, ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ 30,000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਜੱਜ ਨੇ ਕਿਹਾ ਕਿ ਜੇਕਰ ਦੋਸ਼ੀ ਜੁਰਮਾਨਾ ਅਦਾ ਨਹੀਂ ਕਰਦੇ, ਤਾਂ ਉਨ੍ਹਾਂ ਨੂੰ 3-3 ਮਹੀਨਿਆਂ ਦੀ ਹੋਰ ਸਜ਼ਾ ਭੁਗਤਣੀ ਪਏਗੀ।
Crimeਜ਼ਿਲ੍ਹਾ ਫੌਜਦਾਰੀ ਸਹਾਇਕ ਸਰਕਾਰੀ ਵਕੀਲ (ਏ.ਡੀ.ਜੀ.ਸੀ.) ਦੇਵਦੱਤ ਮਿਸ਼ਰਾ ਨੇ ਬੁੱਧਵਾਰ ਨੂੰ ਦੱਸਿਆ ਕਿ ਮ੍ਰਿਤਕ ਦੇ ਦੋਵੇਂ ਲੜਕੇ, ਜਿਨ੍ਹਾਂ ਨੂੰ ਅਦਾਲਤ ਨੇ ਬੀਮੇ ਦੀ ਰਕਮ ਹੜੱਪਣ ਦੇ ਲਾਲਚ ਵਿੱਚ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਨੇ 3 ਮਈ, 2017 ਨੂੰ ਰਾਤ ਨੂੰ 10 ਵਜੇ ਕਾਰ ਥੱਲੇ ਕੁਚਲ ਕੇ ਮਾਰਨ ਦਾ ਦੋਸ਼ ਸਾਬਿਤ ਹੋ ਜਾਣ ‘ਤੇ ਅਮਰ ਸਿੰਘ (23) ਅਤੇ ਰਾਹੁਲ ਸਿੰਘ (21) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਹਰੇਕ ਨੂੰ 30,000 ਰੁਪਏ ਜੁਰਮਾਨਾ ਕੀਤਾ ਗਿਆ ਹੈ।
Crimeਉਨ੍ਹਾਂ ਦੱਸਿਆ ਕਿ ਇਹ ਘਟਨਾ 3 ਮਈ, 2017 ਨੂੰ ਰਾਤ 10 ਵਜੇ ਵਾਪਰੀ ਸੀ। ਅਮਰ ਸਿੰਘ ਅਤੇ ਉਸ ਦੇ ਛੋਟੇ ਭਰਾ ਰਾਹੁਲ ਸਿੰਘ ਨੇ ਫਤਿਹਪੁਰ ਜ਼ਿਲੇ ਦੇ ਬਿੰਦਕੀ ਕੋਤਵਾਲੀ ਦੇ ਪਿੰਡ ਠਿਠੋਰੀ ਦੇ ਵਸਨੀਕ ਨੇ ਮਾਂ ਗੁੱਡੀ ਦੇਵੀ (44) ਦੀ ਹੱਤਿਆ ਕਰਨ ਅਤੇ ਉਸ ਦੇ ਨਾਮ 'ਤੇ ਬੀਮਾ ਪਾਲਿਸੀ ਤੋਂ ਪੈਸੇ ਹੜੱਪ ਕਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਨੇ ਦੱਸਿਆ ਕਿ ਸਾਜਿਸ਼ ਦੇ ਅਨੁਸਾਰ ਅਮਰ ਸਿੰਘ 3 ਮਈ 2017 ਨੂੰ ਆਪਣੀ ਮਾਂ ਨੂੰ ਮੋਟਰ ਸਾਈਕਲ ‘ਤੇ ਕੇ ਬੈਠਾ ਕੇ ਚਿੱਤਰਕੋਟ ਦੇ ਦਰਸ਼ਨ ਕਰਵਾਉਣ ਗਿਆ ਅਤੇ ਰਾਤ 10 ਵਜੇ ਦੇ ਕਰੀਬ ਜਦੋਂ ਅਮਰ ਸਿੰਘ ਪਿੰਡ ਬੇਂਦਾ-ਜੋਹਰਪੁਰ ਨੇੜੇ ਇੱਕ ਟਰੱਕ ਦੇ ਸਾਹਮਣੇ ਆਇਆ ਤਾਂ ਅਮਰ ਸਿੰਘ ਆਪਣੀ ਮਾਂ ਨੂੰ ਸੜਕ ਤੋਂ ਉਤਾਰ ਕੇ ਸਾਹਮਣੇ ਆ ਰਹੇ ਟਰੱਕ ਅੱਗੇ ਧੱਕਾ ਦੇ ਦਿੱਤਾ।
crime ਜਿਸ ਕਾਰਨ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਮਾਂ ਨੂੰ ਕਾਰ ਦੇ ਸਾਹਮਣੇ ਸੁੱਟ ਦਿੱਤਾ। ਦੋਸ਼ੀਆਂ ਨੇ ਕਾਰ ਨਾਲ ਮਾਂ ਨੂੰ ਵਾਰ ਵਾਰ ਕੁਚਲਿਆ । ਬਾਅਦ ਵਿਚ ਦੋਸ਼ੀਆਂ ਥਾਣੇ ਆ ਕੇ ਅਣਪਛਾਤ ਟਰੱਕ ਡਰਾਇਵਰ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ। ਪਰ ਇਸ ਘਟਨਾ ਦੀ ਜਾਂਚ ਵਿਚ ਸਬ-ਇੰਸਪੈਕਟਰ (ਐਸ.ਆਈ.) ਉਪੇਂਦਰ ਨਾਥ ਨੇ ਦੱਸਿਆ ਕਿ ਦੋਹਾਂ ਭਰਾਵਾਂ ਨੇ ਬੀਮਾ ਦਾ ਪੈਸਾ ਲੈਣ ਲਈ ਆਪਣੀ ਮਾਂ ਦੀ ਕਾਰ ਨੂੰ ਕੁਚਲਿਆ ਅਤੇ ਕਤਲ ਕਰ ਦਿੱਤਾ ਸੀ ਅਤੇ ਟਰੱਕ ਡਰਾਈਵਰ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਸੀ।