ਲੋਕ ਸਭਾ ਚੋਣ ਲੜਨ ਬਾਰੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਖ਼ੁਲਾਸਾ
Published : Jan 10, 2019, 2:59 pm IST
Updated : Jan 10, 2019, 3:33 pm IST
SHARE ARTICLE
Navjot Sidhu's bigger disclosure about contesting Lok Sabha polls
Navjot Sidhu's bigger disclosure about contesting Lok Sabha polls

ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ‘ਸਪੋਕਸਮੈਨ ਟੀ.ਵੀ.’ ਉਤੇ ਹੋਈ ਇੰਟਰਵਿਊ ਦੌਰਾਨ ਕਈ ਅਹਿਮ ਸਵਾਲ ਪੁੱਛੇ...

ਚੰਡੀਗੜ੍ਹ : ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ‘ਸਪੋਕਸਮੈਨ ਟੀ.ਵੀ.’ ਉਤੇ ਹੋਈ ਇੰਟਰਵਿਊ ਦੌਰਾਨ ਕਈ ਅਹਿਮ ਸਵਾਲ ਪੁੱਛੇ ਗਏ ਜਿਨ੍ਹਾਂ ਦਾ ਪਿਛਲੇ ਦਿਨੀਂ ਵੱਖ-ਵੱਖ ਤਰ੍ਹਾ ਦੇ ਦਾਅਵੇ ਲਗਾ ਕੇ ਜ਼ਿਕਰ ਕੀਤਾ ਜਾ ਰਿਹਾ ਸੀ। ਮੈਡਮ ਨਵਜੋਤ ਕੌਰ ਸਿੱਧੂ ਚੋਣ ਲੜਨਗੇ ਸਵਾਲ ਉਤੇ ਨਵਜੋਤ ਸਿੰਘ ਸਿੱਧੂ ਨੇ ਜਵਾਬ ਦਿੰਦੇ ਹੋਏ ਦੱਸਿਆ ਕਿ ਸਿਪਾਹੀ ਹਮੇਸ਼ਾ ਓਹੀ ਕਰਦਾ ਹੈ ਜੋ ਜਰਨੈਲ ਹੁਕਮ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ, ਮੈਡਮ ਪ੍ਰੀਯੰਕਾ, ਸੋਨੀਆ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਜਿਵੇਂ ਹੁਕਮ ਹੋਵੇਗਾ ਉਸ ਤਰ੍ਹਾਂ ਹੀ ਹੋਵੇਗਾ।

Navjot Singh SidhuNavjot Singh Sidhuਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਲੋਕ ਸਭਾ ਚੋਣ ‘ਚ ਮੈਡਮ ਸਿੱਧੂ ਨੂੰ ਲੜਾਉਣ ਲਈ ਪਾਰਟੀ ਦੀ ਕੋਈ ਨੀਤੀ ਹੈ। ਉਨ੍ਹਾਂ ਨੇ ਸਵਾਲ ਦਾ ਜਵਾਬ ਸਪੱਸ਼ਟ ਕਰਦੇ ਹੋਏ ਕਿਹਾ ਕਿ ਜੇਕਰ ਪਾਰਟੀ ਮੈਡਮ ਸਿੱਧੂ ਨੂੰ ਚੋਣ ਲੜਨ ਲਈ ਕਹੇਗੀ ਤਾਂ ਇਸ ਲਈ ਅਸੀਂ ਜ਼ਰੂਰ ਵਿਚਾਰ ਕਰਾਂਗੇ। ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਮੈਡਮ ਸਿੱਧੂ ਨੂੰ ਬਠਿੰਡਾ ਤੋਂ ਲੋਕ ਸਭਾ ਚੋਣ ਲੜਾਉਣ ਦੀਆਂ ਗੱਲਾਂ ਚੱਲ ਰਹੀਆਂ ਸਨ ਪਰ ਅਜਿਹਾ ਕੁਝ ਨਹੀਂ ਹੈ ਜਿਸ ਤਰ੍ਹਾਂ ਪਾਰਟੀ ਜਿੱਥੋਂ ਕਹੇਗੀ ਉੱਥੇ ਹੀ ਉਹ ਚੋਣ ਲੜਨਗੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੂੰ ਜਵਾਬ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਇਸ ਦੌਰਾਨ ਸਿੱਧੂ ਨੇ ਕਿਹਾ ਕਿ ਹੁਣ ਟੀਚਾ ਰਾਹੁਲ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਹੈ। ਇਸ ਤੋਂ ਪਹਿਲਾਂ ਟੀਚਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੁੱਖ ਮੰਤਰੀ ਬਣਾਉਣ ਦਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਮੁਹਿੰਮ ਦੀ ਸ਼ੁਰੂਆਤ ਬਹੁਤ ਵਧੀਆ ਹੋਈ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਨਤੀਜਾ 32% ਰਿਹਾ, ਜਦੋਂ ਕਿ ਰਾਹੁਲ ਗਾਂਧੀ ਜੀ ਦਾ 83% ਨਤੀਜਾ ਰਿਹਾ ਅਤੇ ਕਰੀਬ-ਕਰੀਬ 70 ਰੈਲੀਆਂ ਕੀਤੀਆਂ ਗਈਆਂ ਹਨ।

ਨਵਜੋਤ ਸਿੰਘ ਦੇ ਕੇਂਦਰ ‘ਚ ਜਾਣ ਦੇ ਲਗਾਏ ਜਾ ਰਹੇ ਦਾਅਵਿਆਂ ਬਾਰੇ ਸਵਾਲ ਪੁੱਛਣ ‘ਤੇ ਉਨ੍ਹਾਂ ਨੇ ਪ੍ਰਿਯੰਕਾ ਗਾਂਧੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ “ਉਨ੍ਹਾਂ ਨੇ ਮੈਨੂੰ ਖ਼ਾਨਦਾਨੀ ਤੌਰ ‘ਤੇ ਜੋ ਮਾਣ ਇੱਜ਼ਤ ਦਿਤੀ ਹੈ, ਮੈਂ ਉਸ ਦਾ ਦੇਣਾ ਨਹੀਂ ਦੇ ਸਕਦਾ। ਇਸ ਲਈ ਉਹ ਜਿਸ ਰੋਲ ਵਿਚ ਮੈਨੂੰ ਵੇਖਣਾ ਚਾਹੁੰਦੇ ਹਨ ਉਸ ਰੋਲ ਵਿਚ ਮੈਂ ਸ਼ਾਮਿਲ ਹੋਣ ਲਈ ਤਿਆਰ ਹਾਂ ਪਰ ਮੈਂ ਅਪਣੀ ਜੜ੍ਹ ਨਹੀਂ ਛੱਡ ਸਕਦਾ ਕਿਉਂਕਿ ਉਸ ਜੜ੍ਹ ਤੋਂ ਹੀ ਮੈਂ ਤਾਕਤ ਲੈਂਦਾ ਹਾਂ।”

ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਕੇਂਦਰ ਵਿਚ ਹੀ ਜਾਣਾ ਹੁੰਦਾ ਤਾਂ ਅੰਮ੍ਰਿਤਸਰ ਛੱਡ ਕੇ ਕੁਰੂਕੁਸ਼ੇਤਰ ਤੋਂ ਇਲੈਕਸ਼ਨ ਵੀ ਲੜ ਸਕਦੇ ਸੀ। ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੇਰਾ ਇਕ ਹੀ ਟੀਚਾ ਹੈ ਕਿ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਅਤੇ ਉਸ ਦੇ ਲਈ ਮੈਂ 24*7 ਘੰਟੇ ਉਨ੍ਹਾਂ ਦੀ ਸੇਵਾ ਵਿਚ ਮੌਜੂਦ ਹਾਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ 3 ਸੂਬਿਆਂ ਵਿਚ ਹੋਈਆਂ ਚੋਣਾਂ ਦਾ ਜਲਵਾ ਤਾਂ ਵੇਖ ਹੀ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਇਆਵਤੀ ਜੀ ਅਤੇ ਅਖਿਲੇਸ਼ ਜੀ ਦੋਵੇਂ ਭਾਜਪਾ ਦੇ ਵਿਰੁਧ ਬੋਲੇ ਹਨ।

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਕੋਲ 40% ਵੋਟਾਂ ਯੂਪੀ ਵਿਚ ਹਨ ਅਤੇ ਜੇਕਰ ਕਾਂਗਰਸ ਵੀ ਨਾਲ ਖੜ੍ਹੀ ਹੋ ਜਾਂਦੀ ਹੈ ਤਾਂ ਭਾਜਪਾ ਦਾ ਕੋਈ ਵਜੂਦ ਨਹੀਂ ਰਹਿ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਜਪਾ ਨਾਲ ਅਕਾਲੀਆਂ ਨੂੰ ਛੱਡ ਕੇ ਹੋਰ ਕੋਈ ਵੀ ਨਹੀਂ ਹੈ ਅਤੇ ਬਾਕੀ ਸਭ ਅਲਾਈਨਸ ਰਾਹੁਲ ਜੀ ਦੇ ਨਾਲ ਹਨ। ਇਸ ਦੇ ਨਾਲ ਹੁਣ ਰਾਹੁਲ ਜੀ ਦਾ ਕੱਦ ਬਹੁਤ ਉੱਚਾ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਉਹ ਕਿੰਨਾ ਪਸੰਦ ਆਉਂਦੇ ਹਨ ਇਹ ਬਾਅਦ ਦੀ ਗੱਲ ਹੈ ਪਰ ਅੱਜ ਦੀ ਤਾਰੀਖ਼ ਵਿਚ ਉਨ੍ਹਾਂ ਦਾ ਕੱਦ ਬਹੁਤ ਉੱਚਾ ਹੈ।

ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕੱਦ ਉੱਚਾ ਹੋਣ ਦੇ ਜ਼ਿਕਰ ‘ਤੇ ਉਨ੍ਹਾਂ ਨੇ ਕਿਹਾ ਕਿ ‘ਬਿਨ ਮੰਗੇ ਮੋਤੀ ਮਿਲਦੇ ਹਨ, ਮੰਗਿਆਂ ਭੀਖ ਨਹੀਂ ਮਿਲਦੀ’। ਉਨ੍ਹਾਂ ਨੇ ਕਿਹਾ ਕਿ ਨਾ ਤਾਂ ਕਦੇ ਅਹੁਦਿਆਂ ਦਾ ਸੋਚਿਆ ਸੀ ਅਤੇ ਨਾ ਹੀ ਅੱਗੇ ਕਦੀ ਸੋਚੂੰਗਾ। ਮਾਨ ਅਤੇ ਸਨਮਾਨ ਉਸ ਨੂੰ ਨਹੀਂ ਮਿਲਦਾ ਜੋ ਇਸ ਦੀ ਇੱਛਾ ਕਰਦਾ ਹੈ। ਇਹ ਹਮੇਸ਼ਾ ਉਸ ਨੂੰ ਮਿਲਦਾ ਹੈ ਜੋ ਇੱਛਾ ਕੀਤੇ ਬਿਨਾਂ ਅਪਣੇ ਫਰਜ਼ ਅਤੇ ਕਰਤੱਵ ਨੂੰ ਅੱਗੇ ਰੱਖਦਾ ਹੈ।

ਇਸ ਦੌਰਾਨ ਨਵਜੋਤ ਸਿੰਘ ਵਲੋਂ ਕਿਸ ਤਰ੍ਹਾਂ ਦੀ ਸਿਆਸਤ ਕੀਤੀ ਜਾ ਰਹੀ ਹੈ ਅਤੇ ਉਹ ਅਪਣੀ ਲੋਬੀ ਨਹੀਂ ਬਣਾ ਸਕੇ, ਸਵਾਲ ਉਤੇ ਉਨ੍ਹਾਂ ਨੇ ਦੱਸਿਆ ਕਿ ਮੇਰੀ ਲੋਬੀ ਪੂਰੇ ਹਿੰਦੂਸਤਾਨ ਦੀ ਕਾਂਗਰਸ ਹੈ। ਉਨ੍ਹਾਂ ਨੇ ਦੱਸਿਆ ਕਿ ਲੋਬੀਆਂ ਵਾਲੇ ਫ਼ੈਸਲੇ ਹਾਈਕਮਾਂਡ ਦੇ ਹੁੰਦੇ ਹਨ। ਜਿਹੜੇ ਸੱਚੇ ਸਿਪਾਹੀ ਹੁੰਦੇ ਹਨ, ਸੱਚੇ ਜਰਨੈਲ ਹੁੰਦੇ ਹਨ, ਉਹ ਕਦੇ ਵੀ ਭੰਨਤੋੜ ਜਾਂ ਸਾਜ਼ਿਸ਼ਾਂ ਨਹੀਂ ਕਰਦੇ। ਉਹ ਜੋ ਕੁਝ ਵੀ ਕਰਦੇ ਹਨ ਸ਼ਰੇਆਮ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਲੜਾਈ ਕਈ ਵਾਰ ਅਪਣਿਆਂ ਨਾਲ ਹੀ ਬਹੁਤ ਹੁੰਦੀਆਂ ਹਨ ਪਰ ਮੈਂ ਅਪਣਿਆਂ ਨਾਲ ਅੱਜ ਤੱਕ ਨਹੀਂ ਲੜਿਆ ਅਤੇ ਨਾ ਹੀ ਕਿਸੇ ਦੇ ਵਿਰੁਧ ਬੋਲਿਆਂ ਹਾਂ। ਉਨ੍ਹਾਂ ਨੇ ਕਿਹਾ ਕਿ ਲੜਾਈ ਹਮੇਸ਼ਾ ਵਿਰੋਧੀਆਂ ਨਾਲ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਤ ਹਮੇਸ਼ਾ ਉਸ ਦੀ ਹੁੰਦੀ ਹੈ ਜਿਸ ਦੀ ਸੋਚ ਸਾਕਾਰਤਮਕ ਹੈ ਅਤੇ ਨੀਅਤ ਸਾਫ਼ ਹੈ। ਇਸ ਦੌਰਾਨ ‘ਕੈਪਟਨ ਕੌਣ’ ਵਿਵਾਦ ਉਤੇ ਅਪਣਿਆਂ ਵਲੋਂ ਤਿੱਖੇ ਹਮਲੇ ਕੀਤੇ ਜਾਣ ਦੇ ਸਵਾਲ ਬਾਰੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਜੋ ਕਿਹਾ ਕਿ ਮੈਂ ਉਸ ‘ਤੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਦੀ ਕਦੀ ਨਿੰਦਿਆ ਕੀਤੀ ਹੈ।

ਉਨ੍ਹਾਂ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਮੇਰਾ ਅਪਣੇ ਕਿਸੇ ਨਾਲ ਕੋਈ ਮਤਭੇਦ ਨਹੀਂ ਹੈ, ਮੇਰੀ ਲੜਾਈ ਬਾਦਲਾਂ ਨਾਲ ਹੈ, ਦੇਸ਼ ਵਿਰੋਧੀਆਂ ਨਾਲ ਹੈ ਅਤੇ ਪ੍ਰਧਾਨ ਮੰਤਰੀ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪ੍ਰਧਾਨ ਮੰਤਰੀ ਦੇ ਝੂਠ ਤੋਂ ਸਖ਼ਤ ਨਫ਼ਰਤ ਹੈ। ਮੋਦੀ ਦੀ ਪੰਜਾਬ ਰੈਲੀ ਦੌਰਾਨ ਸਿੱਧੂ ਦਾ ਜ਼ਿਕਰ ਕਰਨ ਦੇ ਸਵਾਲ ‘ਤੇ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੇਰਾ ਜ਼ਿਕਰ ਕਰਕੇ ਗਏ ਹਨ ਇਸ ਦਾ ਮਤਲਬ ਕਿ ਘਬਰਾਹਟ ਹੈ ਉਨ੍ਹਾਂ ਨੂੰ ਕਿਤੇ ਨਾ ਕਿਤੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਚੜ੍ਹਾਈ ਵਿਚ ਹੈ ਜਦੋਂ ਕਿ ਭਾਜਪਾ ਪਾਰਟੀ ਉਤਾਰ ਵਿਚ ਹੈ।

ਪੰਜਾਬ ਦੇ ਵਿਕਾਸ ਉਤੇ ਪੁੱਛੇ ਗਏ ਸਵਾਲ ‘ਤੇ ਸਿੱਧੂ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਜ਼ਰੂਰ ਹੋਵੇਗਾ। ਜਿੰਨ੍ਹਾਂ ਆਰਥਿਕ ਮੰਦੀ ਹੋਣ ਦੇ ਬਾਵਜੂਦ ਵੀ ਕਰ ਰਹੇ ਹਾਂ ਉਨ੍ਹਾਂ 70 ਸਾਲ ਵਿਚ ਨਹੀਂ ਹੋ ਸਕਿਆ। ਉਨ੍ਹਾਂ ਨੇ ਵਿਸ਼ਵਾਸ ਦਿੰਦੇ ਹੋਏ ਕਿਹਾ ਕਿ ਜਿੰਨ੍ਹਾਂ ਕਰ ਸਕਦੇ ਹਾਂ ਉਸ ਤੋਂ ਵੱਧ ਕਰ ਰਹੇ ਹਾਂ ਅਤੇ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਭਰਨ ਤੋਂ ਬਾਅਦ ਚੰਗੀ ਸੋਚ ਵਾਲੇ ਵਿਅਕਤੀਆਂ ਨੂੰ ਚੰਗੇ ਅਹੁਦਿਆਂ ‘ਤੇ ਬਿਠਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸੂਬੇ ਦੀ ਇਨਕਮ ਵਿਚ ਵਾਧਾ ਨਹੀਂ ਹੁੰਦਾ ਅਸੀਂ ਅੱਗੇ ਨਹੀਂ ਵੱਧ ਸਕਦੇ।

ਸ਼੍ਰੀ ਦਰਬਾਰ ਸਾਹਿਬ ਵਿਚ ਫੋਟੋਗ੍ਰਾਫ਼ੀ ‘ਤੇ ਪਾਬੰਦੀ ਲਗਾਉਣ ਸਬੰਧੀ ਪੁੱਛੇ ਗਏ ਸਵਾਲ ਉਤੇ ਉਨ੍ਹਾਂ ਨੇ ਕਿਹਾ ਕਿ ਦਰਬਾਰ ਸਾਹਿਬ ਵਿਚ ਜਾ ਕੇ ਬੰਦਾ ਪਰਮਾਤਮਾ ਦਾ ਸਿਮਰਨ ਕਰੇਗਾ ਜਾਂ ਫੋਟਗ੍ਰਾਫ਼ੀ ਕਰੇਗਾ। ਇਸ ਲਈ ਉਨ੍ਹਾਂ ਦੇ ਮੁਤਾਬਕ ਇਹ ਫ਼ੈਸਲਾ ਬਿਲਕੁੱਲ ਸਹੀ ਹੈ। ਟਕਸਾਲੀ ਅਕਾਲੀ ਆਗੂਆਂ ਵਲੋਂ ਬਣਾਈ ਗਈ ਨਵੀਂ ਪਾਰਟੀ ਬਾਰੇ ਸਵਾਲ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਜੋ ਉਨ੍ਹਾਂ ਨੇ ਪਾਰਟੀ ਬਣਾਉਣ ਦਾ ਫ਼ੈਸਲਾ ਲਿਆ ਹੈ ਉਹ ਬਿਲਕੁੱਲ਼ ਸਹੀ ਹੈ ਅਤੇ ਉਨ੍ਹਾਂ ਦੇ ਮਨ ਵਿਚ ਉਨ੍ਹਾਂ ਦੇ ਪ੍ਰਤੀ ਇੱਜ਼ਤ ਹੋਰ ਵੀ ਵਧੀ ਹੈ ਕਿਉਂਕਿ ਉਨ੍ਹਾਂ ਨੇ ਗ਼ਲਤ ਨੂੰ ਗ਼ਲਤ ਕਿਹਾ ਹੈ ਅਤੇ ਸੱਚ ਨੂੰ ਸੱਚ ਕਿਹਾ ਹੈ।

ਇਸ ਨਾਲ ਲੋਕਾਂ ਵਿਚ ਵੀ ਉਨ੍ਹਾਂ ਦੀ ਇੱਜ਼ਤ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀਆਂ ਭਾਵੇਂ ਵੱਖ ਹਨ ਪਰ ਉਨ੍ਹਾਂ ਨਾਲ ਉਨ੍ਹਾਂ ਦਾ ਬਹੁਤ ਪਿਆਰ ਹੈ। ਦੇਸ਼ ਵਿਚੋਂ ਕਾਂਗਰਸ ਦੀਆਂ ਸੀਟਾਂ ‘ਦੇ ਸਵਾਲ ਉਤੇ ਸਿੱਧੂ ਨੇ ਸਪੱਸ਼ਟ ਉੱਤਰ ਦਿੰਦੇ ਹੋਏ ਕਿਹਾ ਕਿ ਮੈਨੂੰ ਸਿਰਫ਼ ਇੰਨਾ ਪਤਾ ਹੈ ਕਿ ਲਾਲ ਕਿਲ੍ਹੇ ‘ਤੇ ਤਿਰੰਗਾ ਝੰਡਾ ਮੇਰਾ ਭਰਾ ਰਾਹੁਲ ਗਾਂਧੀ ਫਹਿਰਾਉਂਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement