ਕਿਸਾਨਾਂ ਦਾ ਪ੍ਰਦਰਸ਼ਨ ਬਹੁਤ ਛੇਤੀ ਹੋਵੇਗਾ ਖ਼ਤਮ : ਤੋਮਰ
Published : Jan 26, 2021, 1:33 am IST
Updated : Jan 26, 2021, 1:33 am IST
SHARE ARTICLE
image
image

ਕਿਸਾਨਾਂ ਦਾ ਪ੍ਰਦਰਸ਼ਨ ਬਹੁਤ ਛੇਤੀ ਹੋਵੇਗਾ ਖ਼ਤਮ : ਤੋਮਰ

ਨਵੀਂ ਦਿੱਲੀ, 25 ਜਨਵਰੀ: ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸੋਮਵਾਰ ਨੂੰ ਕਿਸਾਨ ਅੰਦੋਲਨ 'ਤੇ ਵੱਡਾ ਬਿਆਨ ਦਿਤਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਪ੍ਰਦਰਸ਼ਨ ਛੇਤੀ ਖ਼ਤਮ ਹੋ ਜਾਵੇਗਾ | ਸਰਕਾਰ ਅਪਣੇ ਵਲੋਂ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਹਾਲਾਂਕਿ ਉਨ੍ਹਾਂ ਨੇ 26 ਜਨਵਰੀ ਨੂੰ ਹੋਣ ਜਾ ਰਹੀ ਕਿਸਾਨ ਟਰੈਕਟਰ ਰੈਲੀ 'ਤੇ ਨਿਰਾਸ਼ਾ ਪ੍ਰਗਟ ਕੀਤੀ ਹੈ | 26 ਜਨਵਰੀ ਨੂੰ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਰੈਲੀ ਬਾਰੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨ 26 ਜਨਵਰੀ ਦੀ ਥਾਂ ਹੋਰ ਦਿਨ ਵੀ ਚੁਣ ਸਕਦੇ ਸਨ, ਪਰ ਹੁਣ ਉਨ੍ਹਾਂ ਨੇ ਐਲਾਨ ਕਰ ਦਿਤਾ ਹੈ | ਬਿਨਾਂ ਕਿਸੇ ਹਾਦਸੇ ਦੇ ਸ਼ਾਂਤਮਈ ਢੰਗ ਨਾਲ ਟਰੈਕਟਰ ਰੈਲੀ ਕਢਣਾ ਕਿਸਾਨਾਂ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ 
ਲਈ ਵੀ ਚਿੰਤਾ ਦਾ ਵਿਸ਼ਾ ਹੋਵੇਗੀ | 
ਦਸਣਯੋਗ ਹੈ ਕਿ ਕਈ ਸੂਬਿਆਂ ਦੇ ਕਿਸਾਨ ਗਣਤੰਤਰ ਦਿਵਸ 'ਤੇ ਟਰੈਕਟਰ ਪਰੇਡ ਵਿਚ ਹਿੱਸਾ ਲੈਣ ਲਈ ਦਿੱਲੀ ਪਹੁੰਚ ਰਹੇ ਹਨ | ਪਰੇਡ ਤਿੰਨ ਸਥਾਨਾਂ 'ਤੇ ਸ਼ੁਰੂ ਹੋਵੇਗੀ, ਜਿਨ੍ਹਾਂ ਵਿਚ ਸਿੰਘੂ, ਟਕਰੀ ਅਤੇ ਗਾਜੀਪੁਰ ਬਾਰਡਰ ਸ਼ਾਮਲ ਹਨ | ਦਿੱਲੀ ਪੁਲਿਸ ਨੇ ਟਰੈਕਟਰ ਰੈਲੀ ਲਈ ਤਿੰਨ ਮਾਰਗਾਂ ਉੱਤੇ ਲਗਭਗ 170 ਕਿਲੋਮੀਟਰ ਸੜਕ ਦੀ ਆਗਿਆ ਦਿਤੀ ਹੈ | ਦਿੱਲੀ ਵਿਚ ਅੰਦੋਲਨ ਕਰਨ ਵਾਲੇ ਸਭ ਤੋਂ ਵੱਧ ਗਿਣਤੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਹੈ | ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਉਥੋਂ ਟਰੈਕਟਰ ਰੈਲੀ ਵਿਚ ਸ਼ਾਮਲ ਹੋਣ ਲਈ ਆ ਰਹੇ ਹਨ | 
ਟਰੈਕਟਰਾਂ 'ਤੇ ਤਿਰੰਗਾ ਲਗਾ ਕੇ ਡੀਜੇ 'ਤੇ ਗਾਣੇ ਵਜਾ ਰਹੇ ਕਿਸਾਨ ਦਿੱਲੀ ਵਲ ਕੂਚ ਕਰ ਚੁਕੇ ਹਨ | ਉਥੇ, ਯੂਪੀ ਅਤੇ ਦਿੱਲੀ ਵਿਚਕਾਰ ਗਾਜੀਪੁਰ ਸਰਹੱਦ 'ਤੇ ਟਰੈਕਟਰ ਲੈ ਕੇ ਪਹੁੰਚੇ ਕਿਸਾਨਾਂ ਦਾ ਇਕੱਠੇ ਹੋਣਾ ਜਾਰੀ ਹੈ | ਉਥੇ, ਉੱਤਰਾਖੰਡ ਅਤੇ ਯੂਪੀ ਦੇ ਕਿਸਾਨ ਇਥੇ ਇਕੱਠੇ ਹੋ ਰਹੇ ਹਨ | (ਏਜੰਸੀ)
 

SHARE ARTICLE

ਏਜੰਸੀ

Advertisement

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM
Advertisement