
Punjab news : ਕਿਸਾਨਾਂ ਨੇ ਪੂਸਾ 44 ਛੱਡ ਕੇ ਵੱਡੇ ਪੱਧਰ 'ਤੇ ਪਾਣੀ ਬਚਾਇਆ, ਅਰਬਾਂ-ਖਰਬਾਂ ਲੀਟਰ ਪਾਣੀ ਵੀ ਬਚਿਆ ਹੈ
Punjab news : ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲਾਈਵ ਹੋ ਕੇ ਕਿਸਾਨਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਦਾਨ ਸੂਬਾ ਹੈ। ਖੇਤੀ ਦੇ ਧੰਦੇ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਵਲੋਂ ਬਹੁਤ ਸਾਰੇ ਫ਼ੈਸਲੇ ਖੇਤੀਬਾੜੀ ਦੇ ਧੰਦੇ ਨੂੰ ਬਚਾਉਣ ਲਈ ਕੀਤੇ ਗਏ ਹਨ। ਮੰਡੀਆਂ ਵਿਚ ਲਿਫ਼ਟਿੰਗ ਦਾ ਸਹੀ ਪ੍ਰਬੰਧ ਹੋਣਾ ਸਮੇਤ ਕਈ ਫ਼ੈਸਲੇ ਕੀਤੇ ਗਏ ਹਨ।
ਇਹ ਵੀ ਪੜੋ:Samana News : ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ ਏਜੰਟਾਂ ਨੇ ਮਾਰੀ ਠੱਗੀ, ਦੁਖੀ ਹੋ ਭਾਖੜਾ ਨਹਿਰ ’ਚ ਮਾਰੀ ਛਾਲ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਕਿਸਾਨਾਂ ਨੇ ਮੇਰੀ ਅਪੀਲ ਮੰਨੀ। ਅਪੀਲ ਮੰਨਣ ਲਈ ਕਿਸਾਨਾਂ ਦਾ ਧੰਨਵਾਦ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਝੋਨੇ ਦੀ ਪੂਸਾ 44 ਕਿਮਸ ਲਾਉਣੀ ਘਟਾਈ ਹੈ। ਕਿਸਾਨਾਂ ਨੇ ਪੂਸਾ 44 ਛੱਡ ਕੇ ਵੱਡੇ ਪੱਧਰ 'ਤੇ ਪਾਣੀ ਬਚਾਇਆ ਹੈ। ਅਰਬਾਂ-ਖਰਬਾਂ ਲੀਟਰ ਪਾਣੀ ਵੀ ਬਚਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਜਲਦੀ ਮੀਟਿੰਗ ਕਰਨ ਦੀ ਵੀ ਗੱਲ ਕਹੀ ਹੈ। ਇਸ ਦੇ ਨਾਲ ਹੀ ਬਿਜਲੀ ਵੀ ਬਚੀ ਹੈ। ਉਨ੍ਹਾਂ ਕਿਹਾ ਕਿ 477 ਕਰੋੜ ਬਿਜਲੀ ਬੋਰਡ ਨੂੰ ਬਚਿਆ ਹੈ। ਪੰਜਾਬ ਦੀ ਹਵਾ, ਪਾਣੀ ਅਤੇ ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਉਣਾ ਸਾਡੀ ਡਿਊਟੀ ਨਹੀਂ ਫ਼ਰਜ਼ ਹੈ ਅਤੇ ਇਹ ਫ਼ਰਜ਼ ਅਸੀਂ ਨਿਭਾ ਰਹੇ ਹਾਂ।
ਦੱਸ ਦੇਈਏ ਕਿ ਝੋਨੇ ਦੀ ਪੂਸਾ 44 ਕਿਸਮ ਨਾ ਲਾਉਣ ਦੀ ਅਪੀਲ ਪਿਛਲੇ ਸਾਲ ’ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਕੀਤੀ ਗਈ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਤੋਂ ਬਾਅਦ ਕਿਸਾਨਾਂ ਨੇ ਝੋਨੇ ਦੀ ਪੂਸਾ 44 ਕਿਸਮ ਨਹੀਂ ਲਗਾਈ ਸੀ, ਜਿਸ ਨਾਲ ਪਾਣੀ ਅਤੇ ਬਿਜਲੀ ਦੀ ਬਚਤ ਹੋਈ ਹੈ।
ਇਹ ਵੀ ਪੜੋ: Immigration Firm Fraud: ਚੰਡੀਗੜ੍ਹ ਦੀ ਇਮੀਗ੍ਰੇਸ਼ਨ ਫ਼ਰਮ ਨੇ 66 ਲੱਖ ਦੀ ਮਾਰੀ ਠੱਗੀ, ਪਰਚਾ ਦਰਜ
(For more news apart from Chief Minister Bhagwant Mann thanked the farmers live News in Punjabi, stay tuned to Rozana Spokesman)