ਭ੍ਰਿਸ਼ਟਾਚਾਰ ਮਾਮਲੇ 'ਚ ਵਿਜੇ ਸਿੰਗਲਾ ਦੇ 4 ਹਿੱਸੇਦਾਰਾਂ ਦੇ ਨਾਮ ਦਾ ਹੋਇਆ ਖ਼ੁਲਾਸਾ, ਅਪਣੇ ਭਾਣਜੇ ਨੂੰ ਬਣਾਇਆ ਸੀ ਓਐੱਸਡੀ  
Published : May 26, 2022, 4:10 pm IST
Updated : May 26, 2022, 4:10 pm IST
SHARE ARTICLE
Vijay Singla
Vijay Singla

ਮੰਤਰੀ ਸਿੰਗਲਾ ਅਤੇ ਉਹਨਾਂ ਦੇ ਭਾਣਜੇ ਪ੍ਰਦੀਪ ਕੁਮਾਰ ਨੂੰ 27 ਮਈ ਤੱਕ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

 

ਚੰਡੀਗੜ੍ਹ - ਪੰਜਾਬ ਦੇ ਬਰਖ਼ਾਸਤ ਸਿਹਤ ਮੰਤਰੀ ਡਾ: ਵਿਜੇ ਸਿੰਗਲਾ ਨੇ 4 ਵਿਅਕਤੀਆਂ ਦਾ ਗਰੁੱਪ (ਜੀ-4) ਬਣਾਇਆ ਸੀ। ਉਨ੍ਹਾਂ ਰਾਹੀਂ ਮੰਤਰੀ ਸਾਰਾ ਮਹਿਕਮਾ ਸੰਭਾਲ ਰਿਹਾ ਸੀ। ਉਨ੍ਹਾਂ ਨੂੰ ਟ੍ਰਾਂਸਫਰ-ਪੋਸਟਿੰਗ ਤੋਂ ਲੈ ਕੇ ਸਪਲਾਈ-ਨਿਰਮਾਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਪੰਜਾਬ ਪੁਲਿਸ ਦੀ ਜਾਂਚ ਵਿਚ ਇਹ ਤੱਥ ਸਾਹਮਣੇ ਆਏ ਹਨ। ਇਸ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਰਾਹੀਂ ਵਿਭਾਗ ਵਿਚ ਰਿਸ਼ਵਤਖੋਰੀ ਦੀ ਖੇਡ ਚੱਲ ਰਹੀ ਸੀ। ਇਹ ਸਾਰੇ ਹੁਣ ਮੰਤਰੀ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਦੀ ਜਾਂਚ ਦੇ ਘੇਰੇ ਵਿਚ ਹਨ। ਮੰਤਰੀ ਸਿੰਗਲਾ ਅਤੇ ਉਹਨਾਂ ਦੇ ਭਾਣਜੇ ਪ੍ਰਦੀਪ ਕੁਮਾਰ ਨੂੰ 27 ਮਈ ਤੱਕ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

file photo]

ਪੰਜਾਬ ਪੁਲਿਸ ਦੀ ਜਾਂਚ ਮੁਤਾਬਕ ਇਨ੍ਹਾਂ ਵਿਚੋਂ ਸਭ ਤੋਂ ਅਹਿਮ ਸਿੰਗਲਾ ਦਾ ਭਤੀਜਾ ਪ੍ਰਦੀਪ ਕੁਮਾਰ ਬਾਂਸਲ ਸੀ। ਜਿਸ ਨੂੰ ਮੰਤਰੀ ਨੇ ਓ.ਐਸ.ਡੀ. ਲਗਾਇਆ ਹੋਇਆ ਸੀ। ਦੂਜੇ ਨੰਬਰ ’ਤੇ ਮਾਨਸਾ ਦੇ ਕੀਟਨਾਸ਼ਕ ਡੀਲਰ ਵਿਸ਼ਾਲ ਉਰਫ ਲਵੀ ਅਤੇ ਤੀਜੇ ਨੰਬਰ ’ਤੇ ਭੱਠਾ ਮਾਲਕ ਜੋਗੇਸ਼ ਕੁਮਾਰ ਹੈ। ਚੌਥੇ ਨੰਬਰ 'ਤੇ ਬਠਿੰਡਾ 'ਚ ਸਿਹਤ ਵਿਭਾਗ 'ਚ ਕੰਮ ਕਰਦੇ ਦੰਦਾਂ ਦੇ ਡਾਕਟਰ ਗਿਰੀਸ਼ ਗਰਗ ਹਨ। ਪ੍ਰਦੀਪ ਵਿਭਾਗ ਵਿਚ ਉਸਾਰੀ ਅਤੇ ਸਪਲਾਈ ਦਾ ਕੰਮ ਦੇਖਦਾ ਸੀ। ਜੋਗੇਸ਼ ਅਤੇ ਵਿਸ਼ਾਲ ਦੀ ਬਦਲੀ-ਪੋਸਟਿੰਗ ਦੀ ਦੇਖ-ਰੇਖ ਕਰਦੇ ਸਨ। ਡਾ: ਗਿਰੀਸ਼ ਗਰਗ ਨੇ ਫਾਈਨੈਂਸ ਦਾ ਕੰਮ ਦੇਖਦਾ ਸੀ। 

Bhagwant MannBhagwant Mann

ਬਰਖ਼ਾਸਤ ਮੰਤਰੀ ਵਿਜੇ ਸਿੰਗਲਾ ਨੇ ਚੰਡੀਗੜ੍ਹ ਆਉਂਦਿਆਂ ਹੀ ਡਾ: ਗਿਰੀਸ਼ ਗਰਗ ਨੂੰ ਆਪਣਾ ਓ.ਐਸ.ਡੀ. ਬਣਾ ਲਿਆ ਸੀ ਹਾਲਾਂਕਿ ਉਹ ਸਰਕਾਰੀ ਨੌਕਰੀ 'ਤੇ ਹੋਣ ਕਾਰਨ ਅਧਿਕਾਰਤ ਤੌਰ 'ਤੇ ਜ਼ਿੰਮੇਵਾਰੀ ਸੰਭਾਲ ਰਿਹਾ ਸੀ।  ਸਵਾਲ ਇਹ ਵੀ ਉੱਠ ਰਹੇ ਹਨ ਕਿ ਉਹ ਅਸਲ ਵਿਚ ਓਐਸਡੀ ਸੀ ਜਾਂ ਨਹੀਂ ਕਿਉਂਕਿ ਉਸ ਨਾਲ ਸਬੰਧਤ ਰਿਕਾਰਡ ਨਹੀਂ ਮਿਲ ਰਿਹਾ। ਅਫ਼ਸਰਾਂ ਨੇ ਉਸ ’ਤੇ ਇਤਰਾਜ਼ ਵੀ ਕੀਤਾ ਪਰ ਮੰਤਰੀ ਨੇ ਉਸ ਨੂੰ ਓਐਸਡੀ ਕਹਿ ਕੇ ਮੀਟਿੰਗ ਵਿੱਚ ਬਿਠਾ ਕੇ ਰੱਖਿਆ। ਜੋਗੇਸ਼ ਅਤੇ ਲਵੀ ਨੂੰ ਆਪਣੇ ਨਾਲ ਨਿੱਜੀ ਸਹਾਇਕ (ਪੀ.ਏ.) ਰੱਖਿਆ। ਮੰਤਰੀ ਦਾ ਅਧਿਕਾਰੀਆਂ ਨੂੰ ਸਪੱਸ਼ਟ ਹੁਕਮ ਸੀ ਕਿ ਬਿਨ੍ਹਾਂ ਪੁੱਛੇ ਕਿਸੇ ਦੀ ਬਦਲੀ ਨਾ ਕੀਤੀ ਜਾਵੇ। 

ਡਾ: ਗਿਰੀਸ਼ ਗਰਗ 15ਵੇਂ ਵਿੱਤ ਕਮਿਸ਼ਨ ਅਧੀਨ ਜਾਰੀ ਗ੍ਰਾਂਟਾਂ ਦੇ ਪੈਕੇਜ, ਐਮਰਜੈਂਸੀ ਪ੍ਰਤੀਕਿਰਿਆ ਅਤੇ ਸਿਹਤ ਪ੍ਰਣਾਲੀ ਦੀ ਤਿਆਰੀ ਦੀ ਨਿਗਰਾਨੀ ਕਰਦੇ ਸਨ। ਜਿਸ ਬਾਰੇ ਉਨ੍ਹਾਂ ਕਈ ਵਾਰ ਅਧਿਕਾਰੀਆਂ ਤੋਂ ਸਪੱਸ਼ਟੀਕਰਨ ਵੀ ਮੰਗਿਆ। ਹਾਲਾਂਕਿ ਡਾ: ਗਰਗ ਦਾ ਕਹਿਣਾ ਹੈ ਕਿ ਉਹ ਅਧਿਕਾਰਤ ਤੌਰ 'ਤੇ ਮੰਤਰੀ ਨਾਲ ਓ.ਐਸ.ਡੀ. ਇੱਕ ਸਰਕਾਰੀ ਅਫਸਰ ਹੋਣ ਦੇ ਨਾਤੇ ਸੀ ਪਰ ਮੈਂ ਕਦੇ ਵੀ ਆਪਣੀ ਲਾਈਨ ਨੂੰ ਪਾਰ ਨਹੀਂ ਕੀਤਾ।  ਮੰਤਰੀ ਸਿੰਗਲਾ ਦੇ ਭ੍ਰਿਸ਼ਟਾਚਾਰ ਦੀ ਜਾਂਚ ਦੇ ਘੇਰੇ ਵਿੱਚ 51 ਟੈਂਡਰ ਆ ਚੁੱਕੇ ਹਨ। ਇਨ੍ਹਾਂ ਵਿਚੋਂ ਕਈਆਂ ਨੂੰ ਖੋਲ੍ਹਿਆ ਜਾਣਾ ਬਾਕੀ ਹੈ। ਵਿਜੀਲੈਂਸ ਟੀਮ ਪੰਜਾਬ ਭਵਨ ਦੇ ਕਮਰਾ ਨੰਬਰ 203 ਅਤੇ 204 ਦੀ ਵੀ ਚੈਕਿੰਗ ਕਰੇਗੀ। ਜਿੱਥੇ ਮੰਤਰੀ ਸਿੰਗਲਾ ਅਤੇ ਉਨ੍ਹਾਂ ਦੇ ਕਰੀਬੀ ਦੋਸਤ ਰਹਿੰਦੇ ਸਨ। ਉਸ ਦੇ ਸਰਕਾਰੀ ਘਰ ਦੀ ਤਲਾਸ਼ੀ ਵੀ ਲਈ ਗਈ ਹੈ। ਵਿਜੀਲੈਂਸ ਇੱਥੇ ਸੀਸੀਟੀਵੀ ਫੁਟੇਜ ਵੀ ਚੈੱਕ ਕਰੇਗੀ। ਜਿਸ ਤੋਂ ਪਤਾ ਚੱਲ ਸਕੇਗਾ ਕਿ ਮੰਤਰੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕੌਣ-ਕੌਣ ਮਿਲਣ ਆਇਆ ਸੀ। ਮੰਤਰੀ ਦੇ 2 ਮਹੀਨਿਆਂ ਦੇ ਕਾਲ ਡਿਟੇਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ।


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement