ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਬਿੱਟੂ ਦੇ ਕਤਲ ਮਗਰੋਂ ਡੇਰਾ ਪ੍ਰੇਮੀਆਂ ’ਚ ਬਣਿਆ ਡਰ

ਸਪੋਕਸਮੈਨ ਸਮਾਚਾਰ ਸੇਵਾ | Edited by : ਗੁਰਤੇਜ ਸਿੰਘ
Published Jun 26, 2019, 2:25 pm IST
Updated Jun 26, 2019, 2:25 pm IST
ਕੈਪਟਨ ਸਰਕਾਰ ਨੇ ਵਧਾਈ ਸੁਰੱਖਿਆ
Punjab Govt. increase secuirty of Dera followers
 Punjab Govt. increase secuirty of Dera followers

ਫ਼ਰੀਦਕੋਟ: ਨਾਭਾ ਦੀ ਨਵੀਂ ਬਣੀ ਜ਼ਿਲ੍ਹਾ ਜੇਲ੍ਹ ’ਚ ਡੇਰਾ ਪ੍ਰੇਮੀ ਤੇ ਬਰਗਾੜੀ ਬੇਅਦਬੀ ਮਾਮਲੇ ’ਚ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਡੇਰਾ ਪ੍ਰੇਮੀਆਂ ਵਿਚ ਡਰ ਬਣ ਗਿਆ ਹੈ। ਘਟਨਾ ਤੋਂ ਬਾਅਦ ਕੈਪਟਨ ਸਰਕਾਰ ਨੇ ਬਿੱਟੂ ਦੇ ਪਰਵਾਰ ਨੂੰ ਸੁਰੱਖਿਆ ਮੁਹੱਈਆ ਕਰਵਾ ਦਿਤੀ ਹੈ। ਇਸ ਦੇ ਨਾਲ ਹੀ ਬੇਅਦਬੀ ਮਾਮਲਿਆਂ ’ਚ ਬਿੱਟੂ ਦੇ ਨਾਲ ਹੀ ਗ੍ਰਿਫ਼ਤਾਰ 3 ਹੋਰ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਦੇ ਪ੍ਰਬੰਧ ਵੀ ਕਰ ਦਿਤੇ ਗਏ ਹਨ।

Punjab Govt. increase secuirty of Dera followersPunjab Govt. increase secuirty of Dera followers

Advertisement

ਦੱਸ ਦਈਏ ਕਿ ਬਿੱਟੂ ਦੇ ਨਾਲ ਸ਼ਕਤੀ ਸਿੰਘ ਵਾਸੀ ਡੱਗੋਰੋਮਾਣਾ (ਫ਼ਰੀਦਕੋਟ) ਤੇ ਸੁਖਵਿੰਦਰ ਸਿੰਘ ਵਾਸੀ ਕੋਟਕਪੂਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਨੂੰ ਕੁਝ ਚਿਰ ਪਹਿਲਾਂ ਹੀ ਜ਼ਮਾਨਤ ਮਿਲੀ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਨ੍ਹਾਂ ਦੋਵਾਂ ’ਤੇ ਜਾਨਲੇਵਾ ਹਮਲਾ ਹੋ ਸਕਦਾ ਹੈ, ਜਿਸ ਮਗਰੋਂ ਪੁਲਿਸ ਨੇ ਸ਼ਕਤੀ ਸਿੰਘ ਤੇ ਸੁਖਵਿੰਦਰ ਸਿੰਘ ਦੇ ਘਰ ਦੇ ਬਾਹਰ 5-5 ਕਮਾਂਡੋ ਤੈਨਾਤ ਕਰ ਦਿਤੇ ਹਨ।

ਬਿੱਟੂ ਦੇ ਨਾਭਾ ਜੇਲ੍ਹ ’ਚ ਕਤਲ ਤੋਂ ਬਾਅਦ ਡੇਰਾ ਪ੍ਰੇਮੀ ਕਾਫ਼ੀ ਸਹਿਮ ਵਿਚ ਹਨ। ਬਿੱਟੂ ਦੀ ਮੌਤ ਤੋਂ ਬਾਅਦ ਸ਼ਕਤੀ ਸਿੰਘ ਘਰੋਂ ਕਿਤੇ ਪਾਸੇ ਚਲਾ ਗਿਆ ਸੀ, ਹੁਣ ਪੁਲਿਸ ਸੁਰੱਖਿਆ ਮਿਲਣ ਤੋਂ ਬਾਅਦ ਉਹ ਫਿਰ ਘਰ ਵਾਪਸ ਆ ਗਿਆ ਹੈ। ਸ਼ਕਤੀ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੁਰੱਖਿਆਂ ਲੋਕਾਂ ਆਸਰੇ ਹੈ। ਸ਼ਕਤੀ ਸਿੰਘ ਨੇ ਦਾਅਵਾ ਕੀਤਾ ਹੈ ਕਿ ਬੇਅਦਬੀ ਕਾਂਡ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ ਤੇ ਪੁਲਿਸ ਗਲਤ ਤਰੀਕੇ ਨਾਲ ਉਸ ਦਾ ਨਾਂਅ ਬੇਅਦਬੀ ਕਾਂਡ ਨਾਲ ਜੋੜ ਕੇ ਉਨ੍ਹਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਦਾ ਕਹਿਣਾ ਹੈ ਕਿ ਡੇਰਾ ਪ੍ਰੇਮੀਆਂ ਨੂੰ ਸੁਰੱਖਿਆ ਮੁਹੱਈਆ ਕਰਵਾ ਦਿਤੀ ਗਈ ਹੈ ਤੇ ਪੁਲਿਸ ਅਮਨ ਕਾਨੂੰਨ ਮਾਮਲੇ ਵਿਚ ਪੂਰੀ ਤਰ੍ਹਾਂ ਚੌਕਸ ਹੈ।

Location: India, Punjab
Advertisement

 

Advertisement
Advertisement