ਕੇਂਦਰੀ ਜੇਲ੍ਹ ਬਠਿੰਡਾ ‘ਚ ਕੈਦੀ ਨੇ ਚਾੜ੍ਹਿਆ ਵਾਰਡਨ ਦਾ ਕੁਟਾਪਾ
Published : Jun 26, 2019, 6:04 pm IST
Updated : Jun 26, 2019, 6:10 pm IST
SHARE ARTICLE
Bathinda Central Jail
Bathinda Central Jail

ਕੇਂਦਰੀ ਜੇਲ੍ਹ ਵਿਚ ਬੰਦ ਇੱਕ ਗੈਂਗਸਟਰ ਕਰਮਜੀਤ ਸਿੰਘ ਨੇ ਵਾਰਡਨ ਨਾਲ ਹੱਥੋਪਾਈ ਕੀਤੀ ਅਤੇ ਉਸ ਦੀ ਵਰਦੀ ਵੀ ਪਾੜ ਦਿੱਤੀ...

ਬਠਿੰਡਾ: ਕੇਂਦਰੀ ਜੇਲ੍ਹ ਵਿਚ ਬੰਦ ਇੱਕ ਗੈਂਗਸਟਰ ਕਰਮਜੀਤ ਸਿੰਘ ਨੇ ਵਾਰਡਨ ਨਾਲ ਹੱਥੋਪਾਈ ਕੀਤੀ ਅਤੇ ਉਸ ਦੀ ਵਰਦੀ ਵੀ ਪਾੜ ਦਿੱਤੀ। ਇੰਨਾ ਹੀ ਨਹੀਂ ਜਦ ਉਥੇ ਤੈਨਾਤ ਹੋਰ ਸੁਰੱਖਿਆ ਕਰਮੀ ਵਾਰਡਨ ਨੂੰ ਛੁਡਾਉਣ ਆਏ ਤਾਂ ਮੁਲਜ਼ਮ ਨੇ ਉਨ੍ਹਾਂ ਦੇ ਨਾਲ ਹੀ ਝਗੜਾ ਕੀਤਾ। ਜ਼ਿਕਰਯੋਗ ਹੈ ਕਿ ਗੈਂਗਸਟਰ ਕਰਮਜੀਤ ਸਿੰਘ ਹੱਤਿਆ ਅਤੇ  ਤਪਾ ਗੰਨ ਹਾਊਸ ਲੁੱਟਣ ਸਣੇ ਕਰੀਬ ਇੱਕ ਦਰਜਨ ਅਪਰਾਧਕ ਮਾਮਲਿਆਂ ਵਿਚ ਨਾਮਜ਼ਦ ਖੂੰਖਾਰ ਗੈਂਗਸਟਰ ਜਾਮਨ ਸਿੰਘ ਦਾ ਸਾਥੀ ਹੈ।

JailsJails

ਜਿਸ ਨੂੰ ਬੀਤੀ 31 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਟਾਣਾ ਖੁਰਦ ਵਿਚ ਬਠਿੰਡਾ ਅਤੇ ਮਾਨਸਾ ਪੁਲਿਸ ਦੇ ਜਵਾਇੰਟ ਆਪਰੇਸ਼ਨ ਦੌਰਾਨ ਮੁਠਭੇੜ ਦੌਰਾਨ  ਪੁਲਿਸ ਨੇ ਕਾਬੂ ਕੀਤਾ ਸੀ। ਥਾਣਾ ਕੈਂਟ ਪੁਲਿਸ ਨੇ ਦਰਜ ਕਰਾਈ ਸ਼ਿਕਾਇਤ ਵਿਚ ਜੋਗਿੰਦਰ ਸਿੰਘ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਕੈਦੀ ਕਰਮਜੀਤ ਸਿੰਘ ਹੱਤਿਆ ਮਾਮਲੇ ਵਿਚ ਉਮਰ ਕੈਦ ਕੱਟ ਰਿਹਾ ਹੈ। 23 ਜੂਨ ਦੀ ਦੁਪਹਿਰ ਕਰੀਬ 12 ਵਜੇ ਕਰਮਜੀਤ ਸਿੰਘ ਕੰਟੀਨ ਜਾਣ ਦਾ ਬਹਾਨਾ ਬਣਾ ਬੈਰਕ ਨੰਬਰ 4 ਵੱਲ ਚਲਾ ਗਿਆ।

ਸ਼ੱਕ 'ਤੇ ਜਦ ਉਸ ਦਾ ਪਿੱਛਾ ਕੀਤਾ ਤਾਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਵਿਰੋਧ ਕਰਨ 'ਤੇ ਹੱਥੋਪਾਈ ਸ਼ੁਰੂ ਕਰ ਦਿੱਤੀ। ਉਸ ਦੇ ਨਾਲ ਮਾਰਕੁੱਟ ਵੀ ਕੀਤੀ। ਇਸ ਦੌਰਾਨ ਕਰਮਜੀਤ ਨੇ ਜੇਲ੍ਹ ਵਾਰਡਨ ਜਗਦੇਵ ਸਿੰਘ ਦੀ ਵਰਦੀ ਪਾੜ ਦਿੱਤੀ। ਬਚਾਉਣ ਆਏ ਸੁਰੱਖਿਆ ਕਰਮੀਆਂ ਨਾਲ ਵੀ ਝਗੜਾ ਕੀਤਾ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement