ਜੇਲ੍ਹ ਦੀਆਂ ਸਲਾਖਾਂ ਦੇ ਨਾਲ-ਨਾਲ ‘ਕਾਲੇ ਪੀਲੀਏ’ ਨੇ ਜਕੜੇ ਅੰਮ੍ਰਿਤਸਰ ਜੇਲ੍ਹ ਦੇ 2000 ਕੈਦੀ
Published : Jun 24, 2019, 1:44 pm IST
Updated : Jun 24, 2019, 1:44 pm IST
SHARE ARTICLE
Central Jail Amritsar
Central Jail Amritsar

ਸਿਹਤ ਵਿਭਾਗ ਨੇ ਕੀਤੇ ਮੁਫ਼ਤ ਇਲਾਜ ਦੇ ਪ੍ਰਬੰਧ

ਅੰਮ੍ਰਿਤਸਰ: ਵੱਖ-ਵੱਖ ਮਾਮਲਿਆਂ ਤਹਿਤ ਜੇਲ੍ਹ ’ਚ ਬੰਦ ਕੈਦੀਆਂ ’ਤੇ ਕਾਲਾ ਪੀਲੀਆ ਸਮੇਤ ਕਈ ਭਿਆਨਕ ਬੀਮਾਰੀਆਂ ਦਾ ਖ਼ਤਰਾ ਮੰਡਰਾ ਰਿਹਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਕੇਂਦਰੀ ਜੇਲ੍ਹ ਅੰਮ੍ਰਿਤਸਰ ’ਚ ਬੰਦ 3600 ਕੈਦੀਆਂ ਵਿਚੋਂ 2000 ਕੈਦੀ ਕਾਲਾ ਪੀਲੀਆ ਦੇ ਸ਼ਿਕਾਰ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਕੈਦੀ ਨਸ਼ੇ ਦੇ ਆਦੀ ਵੀ ਦੱਸੇ ਜਾ ਰਹੇ ਹਨ। ਕੈਦੀਆਂ ਦੀ ਦਿਨੋਂ-ਦਿਨ ਵਿਗੜਦੀ ਹਾਲਤ ਵੇਖ ਜੇਲ੍ਹ ਪ੍ਰਸ਼ਾਸਨ ਨੇ ਕੈਦੀਆਂ ਦੇ ਇਲਾਜ ਲਈ ਸਿਹਤ ਵਿਭਾਗ ਤੋਂ ਮਦਦ ਮੰਗੀ ਹੈ।

PrisonerPrisoner

ਮਿਲੀ ਜਾਣਕਾਰੀ ਮੁਤਾਬਕ, ਕੈਦੀਆਂ ਨੂੰ ਭੁੱਖ ਨਾ ਲੱਗਣਾ, ਕਮਜ਼ੋਰੀ, ਬੁਖ਼ਾਰ, ਉਲਟੀਆਂ, ਭਾਰ ਘੱਟ ਹੋਣ, ਪੇਟ ’ਚ ਪਾਣੀ ਭਰ ਜਾਣਾ, ਖੂਨ ਦੀਆਂ ਉਲਟੀਆਂ ਆਉਣਾ ਆਦਿ ਜਿਹੀਆਂ ਸਰੀਰਕ ਸਮੱਸਿਆਵਾਂ ਆ ਰਹੀਆਂ ਹਨ। ਜੇਲ੍ਹ ਦੇ ਡਾਕਟਰਾਂ ਦੀ ਦਵਾਈ ਦਾ ਵੀ ਕੈਦੀਆਂ ’ਤੇ ਕੋਈ ਅਸਰ ਨਹੀਂ ਹੋ ਰਿਹਾ। ਅਜਿਹੀ ਸਥਿਤੀ ਵਿਚ ਜੇਲ੍ਹ ਪ੍ਰਸ਼ਾਸਨ ਨੇ ਸਿਵਲ ਸਰਜਨ ਦਫ਼ਤਰ ਨੂੰ ਚਿੱਠੀ ਲਿਖ ਕੇ ਕੈਦੀਆਂ ਦੀ ਡਾਕਟਰੀ ਜਾਂਚ ਕਰਵਾਉਣ ਦੀ ਬੇਨਤੀ ਕੀਤੀ,

ਜਿਸ ਮਗਰੋਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਜੇਲ੍ਹ ’ਚ ਜਾ ਕੇ ਕੈਦੀਆਂ ਦੀ ਜਾਂਚ ਕੀਤੀ। ਪਹਿਲੀ ਜਾਂਚ ਵਿਚ ਇਹ ਪਾਇਆ ਗਿਆ ਕਿ 2000 ਕੈਦੀ ਕਾਲਾ ਪੀਲੀਆ ਦਾ ਸ਼ਿਕਾਰ ਹਨ। ਇਨ੍ਹਾਂ ਕੈਦੀਆਂ ਦਾ ਐਚ.ਆਈ.ਵੀ. ਟੈਸਟ ਵੀ ਕੀਤਾ ਗਿਆ। ਡਾਕਟਰਾਂ ਨੇ ਕੈਦੀਆਂ ਦਾ ਸੈਂਪਲ ਲਿਆ ਤੇ ਵਾਇਰਲ ਲੋਡ ਟੈਸਟ ਵੀ ਕਰਵਾਇਆ। ਵਾਇਰਲ ਲੋਡ ਲੈਬ ਦੀ ਰਿਪੋਰਟ ਵਿਚ ਇਹ ਖ਼ੁਲਾਸਾ ਹੋਇਆ ਕਿ 2000 ਕੈਦੀ ਕਾਲਾ ਪੀਲੀਆ ਬੀਮਾਰੀ ਤੋਂ ਪੀੜਤ ਹਨ। ਡਾਕਟਰਾਂ ਨੇ ਕੈਦੀਆਂ ਦੀ ਰਿਪੋਰਟ ਸਿਵਲ ਸਰਜਨ ਦਫ਼ਤਰ ਵਿਚ ਜਮ੍ਹਾ ਕਰਵਾ ਦਿਤੀ ਹੈ।

ਇਸ ਤੋਂ ਇਲਾਵਾ ਸਿਹਤ ਵਿਭਾਗ ਨੇ ਇਨ੍ਹਾਂ ਕੈਦੀਆਂ ਦੇ ਮੁਫ਼ਤ ਇਲਾਜ ਕਰਨ ਦੇ ਪ੍ਰਬੰਧ ਕੀਤੇ ਹਨ। ਹਾਲਾਂਕਿ ਇਸ ਬੀਮਾਰੀ ਦਾ ਇਲਾਜ ਕਾਫ਼ੀ ਮਹਿੰਗਾ ਹੈ। ਅਜਿਹੇ ਵਿਚ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਸਿਹਤ ਵਿਭਾਗ ਨੂੰ ਚਿੱਠੀ ਲਿਖ ਕੇ ਦਵਾਈਆਂ ਦਾ ਜ਼ਿਆਦਾ ਸਟਾਕ ਮੰਗਵਾਇਆ ਹੈ। ਦਵਾਈ ਦਾ ਕੋਰਸ ਪੂਰਾ ਹੋਣ ਤੋਂ ਬਾਅਦ ਇਨ੍ਹਾਂ ਕੈਦੀਆਂ ਦਾ ਵਾਇਰਲ ਲੋਡ ਟੈਸਟ ਹੋਵੇਗਾ, ਜਿਸ ਮਗਰੋਂ ਉਨ੍ਹਾਂ ਨੂੰ ਰੋਗ ਮੁਕਤ ਸਰਟੀਫਿਕੇਟ ਮਿਲੇਗਾ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement