ਬੇਅਦਬੀ ਮਾਮਲਾ: ਸਿੱਧੂ ਦਾ ਸੁਖਬੀਰ ਬਾਦਲ ਨੂੰ ਜਵਾਬ- ਸਿਆਸੀ ਦਖ਼ਲ ਕਾਰਨ ਇਨਸਾਫ਼ 'ਚ ਹੋਈ ਦੇਰੀ
Published : Jun 26, 2021, 11:13 am IST
Updated : Jun 26, 2021, 11:18 am IST
SHARE ARTICLE
Navjot Sidhu and Sukhbir Badal
Navjot Sidhu and Sukhbir Badal

ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ ਸਿੱਟ ਵਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਹੈ।

ਚੰਡੀਗੜ੍ਹ: ਕੋਟਕਪੂਰਾ ਗੋਲੀ ਕਾਂਡ (Kotkapura firing incident) ਮਾਮਲੇ 'ਚ ਸਿੱਟ ਵਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir singh badal) ਨੂੰ ਤਲਬ ਕੀਤਾ ਗਿਆ ਹੈ। ਇਸ ਦੌਰਾਨ ਕਾਂਗਰਸ ਆਗੂ ਨਵਜੋਤ ਸਿੱਧੂ (Navjot Singh Sidhu) ਨੇ ਟਵੀਟ ਕੀਤਾ ਹੈ। ਸਿੱਧੂ ਨੇ ਸੁਖਬੀਰ ਬਾਦਲ ਨੂੰ ਜਵਾਬ ਦਿੰਦਿਆਂ ਕਿਹਾ ਕਿ ਬੇਅਦਬੀ ਮਾਮਲੇ (Guru Granth Sahib desecration) ਨੂੰ ਛੇ ਸਾਲ ਹੋ ਚੁੱਕੇ ਹਨ ਪਰ ਇੰਨੇ ਸਾਲਾਂ ਬਾਅਦ ਵੀ ਇਨਸਾਫ ਨਹੀਂ ਮਿਲਿਆ।

Navjot Sidhu Navjot Sidhu

ਹੋਰ ਪੜ੍ਹੋ: ਕਿਸਾਨ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸੋਚ ਸਮਝ ਕੇ ਫ਼ੈਸਲਾ ਕਰਨਗੇ : ਨਰੇਸ਼ ਟਿਕੈਤ

ਹੁਣ ਜਦੋਂ ਸਿੱਟ ਇਨਸਾਫ ਦੀ ਦਹਿਲੀਜ਼ ’ਤੇ ਪਹੁੰਚ ਗਈ ਹੈ ਤਾਂ ਸੁਖਬੀਰ ਬਾਦਲ ਸਿਆਸੀ ਦਖਲ ਦਾ ਢੰਡੋਰਾ ਪਿੱਟ ਰਹੇ ਹਨ। ਨਵਜੋਤ ਸਿੱਧੂ ਨੇ ਲਿਖਿਆ, ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਨੂੰ ਛੇ ਸਾਲ ਹੋ ਚੁੱਕੇ ਹਨ। ... ਨਾ ਤੁਹਾਡੇ 2 ਸਾਲ ਦੇ ਰਾਜ ਦੌਰਾਨ ਇਸ ਦਾ ਇਨਸਾਫ਼ ਹੋਇਆ ... ਨਾ ਹੀ ਅਗਲੇ ਸਾਢੇ 4 ਸਾਲਾਂ ਵਿਚ ਇਨਸਾਫ਼ ਹੋਇਆ ...’।

TweetTweet

ਹੋਰ ਪੜ੍ਹੋ: ਅੱਜ ਚੰਡੀਗੜ੍ਹ ਵੱਲ ਕੂਚ ਕਰ ਕੇ ਦੋਵੇਂ ਰਾਜ ਭਵਨਾਂ ਵੱਲ ਵਧਣਗੇ ਕਿਸਾਨ

ਉਹਨਾਂ ਅੱਗੇ ਕਿਹਾ, ‘ਅੱਜ ਹੁਣ ਜਦੋਂ ਨਵੀਂ ਸਿੱਟ ਪੰਜਾਬ ਦੀ ਰੂਹ 'ਤੇ ਹੋਏ ਹਮਲੇ ਦੇ ਇਨਸਾਫ਼ ਦੀ ਦਹਿਲੀਜ਼ 'ਤੇ ਪਹੁੰਚ ਗਈ ਹੈ ਤਾਂ ਤੂੰ ਰਾਜਨੀਤਿਕ ਦਖ਼ਲ ਦਾ ਢੰਡੋਰਾ ਪਿੱਟ ਰਿਹਾ ਏ ... ਰਾਜਨੀਤਿਕ ਦਖਲ ਤਾਂ ਉਹ ਸੀ ਜਿਸ ਕਰਕੇ ਇਨਸਾਫ਼ ਹੋਣ 'ਚ ਛੇ ਸਾਲ ਦੇਰੀ ਹੋਈ।‘

Sukhbir Badal Sukhbir Badal

ਇਹ ਵੀ ਪੜ੍ਹੋ:  ਐਤਵਾਰ ਦੇ ਮੁਕੰਮਲ ਕਰਫ਼ਿਊ ਸਮੇਤ ਪੰਜਾਬ ਵਿਚ ਪਾਬੰਦੀਆਂ 30 ਜੂਨ ਤਕ ਵਧੀਆਂ

ਇਸ ਤੋਂ ਪਹਿਲਾਂ ਬੀਤੇ ਦਿਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ (Punjab Government) ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜਿੱਥੇ ਕਿਸਾਨ ਮੁਸ਼ਕਲਾਂ ਝੱਲ ਰਹੇ ਹਨ, ਉਥੇ ਹੀ ਮੁੱਖ ਮੰਤਰੀ ਗਾਂਧੀ ਪਰਿਵਾਰ (Gandhi family) ਨੂੰ ਖੁਸ਼ ਰੱਖਣ ਵਿਚ ਰੁੱਝੇ ਹਨ ਅਤੇ ਉਹਨਾਂ ਨੇ ਅਕਾਲੀ ਦਲ ਲੀਡਰਸ਼ਿਪ (Akali Dal leadership) ਨੂੰ ਝੂਠੇ ਕੇਸਾਂ 'ਚ ਫਸਾਉਣ ਲਈ ਰਾਹੁਲ ਗਾਂਧੀ (Rahul Gandhi) ਦੀ ਹਦਾਇਤ ਵੀ ਮੰਨ ਲਈ ਹੈ। ਉਹਨਾਂ ਕਿਹਾ ਕਿ ਪੁਰਾਣੀ ਸਿੱਟ (SIT) ਨੂੰ ਰਾਜਨੀਤਿਕ ਦਖਲਅੰਦਾਜ਼ੀ ਕਾਰਨ ਰੱਦ ਕਰਨ ਤੋਂ ਬਾਅਦ ਬਣਾਈ ਗਈ ਨਵੀਂ ਸਿੱਟ ਰਾਜ ਵਿਜੀਲੈਂਸ ਵਿਭਾਗ ਵੱਲੋਂ ਚਲਾਈ ਜਾ ਰਹੀ ਹੈ, ਇਸ ਲਈ ਕੁਝ ਵੀ ਨਹੀਂ ਬਦਲਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement