
ਰਾਹਗੀਰਾਂ ਦਾ ਦੱਸਣਾ ਹੈ ਕਿ ਇਸ ਪੁੱਲ ਦੀ ਹਾਲਤ ਸੁਧਾਰਨ...
ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਵਿਚ ਖੇਮਕਰਨ ਤੋਂ ਮਹੀਪੁਰ ਨੂੰ ਇਕ ਸੜਕ ਤੇ ਪੁੱਲ ਆਉਂਦਾ ਹੈ ਜਿਸ ਦੀ ਹਾਲਤ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ। ਇਸ ਪੁੱਲ ਦੀ ਸਮਰੱਥਾ 24 ਟਨ ਲਿਖੀ ਹੋਈ ਹੈ। ਇਸ ਦੇ ਪਾਸਿਆਂ ਦੀ ਮਜ਼ਬੂਤੀ ਤਾਂ ਠੀਕ ਹੈ ਪਰ ਇਸ ਦੀ ਜਿਹੜੀ ਲੋਹੇ ਦੀ ਚਾਦਰ ਪਾਈ ਗਈ ਹੈ ਉਹ ਬਹੁਤ ਹੀ ਕਮਜ਼ੋਰ ਹੋ ਚੁੱਕੀ ਹੈ।
Taran Tarn
ਰਾਹਗੀਰਾਂ ਦਾ ਦੱਸਣਾ ਹੈ ਕਿ ਇਸ ਪੁੱਲ ਦੀ ਹਾਲਤ ਸੁਧਾਰਨ ਲਈ ਉਹਨਾਂ ਵੱਲੋਂ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਪਰ ਉਹ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ। ਵੋਟਾਂ ਸਮੇਂ ਤਾਂ ਸਰਕਾਰਾਂ ਦੇ ਬਹੁਤ ਵਾਅਦੇ ਹੁੰਦੇ ਹਨ ਪਰ ਜ਼ਮੀਨੀ ਪੱਧਰ ਤੇ ਇਹ ਵਾਅਦੇ ਖੋਖਲੇ ਨਜ਼ਰ ਆਉਂਦੇ ਹਨ।
Taran Tarn
ਉੱਥੇ ਹੀ ਮੌਜੂਦ ਰਾਹਗੀਰਾਂ ਦਾ ਕਹਿਣਾ ਹੈ ਕਿ ਪਹਿਲਾਂ ਇੱਥੇ ਫੱਟੀਆਂ ਵਾਲਾ ਪੁੱਲ ਹੁੰਦਾ ਸੀ ਉਸ ਦੀਆਂ ਫੱਟੀਆਂ ਟੁੱਟ ਜਾਂਦੀਆਂ ਸਨ। ਉਸ ਤੋਂ ਬਾਅਦ ਆਰਮੀ ਨੇ ਇਸ ਦੀਆਂ ਫੱਟੀਆਂ ਬਦਲ ਕੇ ਲੋਹੇ ਦੀਆਂ ਚਾਦਰਾਂ ਪਾ ਦਿੱਤੀਆਂ। ਉਹਨਾਂ ਵੱਲੋਂ ਲੀਡਰਾਂ ਨੂੰ ਇਹੀ ਮੰਗ ਕੀਤੀ ਜਾਂਦੀ ਹੈ ਕਿ ਪੁੱਲ ਦੀ ਮੁਰੰਮਤ ਕਰਵਾਈ ਜਾਵੇ।
Taran Tarn
ਇਸ ਦੀਆਂ ਚਾਦਰਾਂ ਵਿਚ ਟੋਏ ਪੈਣ ਕਾਰਨ ਇੱਥੇ ਕਈ ਦੁਰਘਟਨਾਵਾਂ ਵੀ ਹੋਈਆਂ ਹਨ। ਇਸ ਪ੍ਰਤੀ ਉਹ ਆਪ ਹੀ ਇਸ ਦੀ ਮੁਰੰਮਤ ਕਰਦੇ ਹਨ ਸਰਕਾਰ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ।
Taran Tarn
ਲੋਕਾਂ ਨੇ ਸਰਕਾਰ ਤੋਂ ਇਹੋ ਮੰਗ ਕੀਤੀ ਹੈ ਕਿ ਇਸ ਪੁੱਲ ਦੀ ਜਲਦ ਤੋਂ ਜਲਦ ਮੁਰੰਮਤ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਆਵਾਜਾਈ ਵਿਚ ਪਰੇਸ਼ਾਨੀ ਨਾ ਹੋਵੇ। ਸੋ ਦੇਖਣਾ ਹੋਵੇਗਾ ਕਿ ਸਰਕਾਰ ਕਦੋਂ ਇਹਨਾਂ ਲੋਕਾਂ ਦੀ ਮੰਗ ਨੂੰ ਪੂਰਾ ਕਰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।