
ਸ਼ਾਹਰੁਖ ਖ਼ਾਨ ਦੀ ਫ਼ਿਲਮ ਹੋਈ ਸੀ ਛੂਟ!
ਨਵੀਂ ਦਿੱਲੀ: ਰਾਮੇਸ਼ਵਰ ਨੂੰ ਭਾਰਤ ਦੀ ਮੁੱਖ ਭੂਮੀ ਨਾਲ ਜੋੜਨ ਵਾਲਾ ਪੰਬਨ ਪੁੱਲ ਹੁਣ ਕਾਫੀ ਪੁਰਾਣਾ ਹੋ ਚੁੱਕਿਆ ਹੈ। ਰੇਲਵੇ ਇਸ ਪੁੱਲ ਦੇ ਸਮਾਂਨਤਰ ਇਕ ਨਵਾਂ ਪੁਲ ਬਣਾਉਣ ਵਾਲਾ ਹੈ। ਇਸ ਪੁੱਲ ਨੂੰ ਅਗਲੇ 24 ਮਹੀਨਿਆਂ ਵਿਚ ਪੂਰਾ ਕਰਨ ਦਾ ਉਦੇਸ਼ ਰੱਖਿਆ ਗਿਆ ਹੈ।
Pamban Bridge ਪੰਬਨ ਪੁਲ ਭਾਰਤ ਦਾ ਪਹਿਲਾ ਸੀ ਪੁੱਲ ਹੈ ਜੋ ਦੋ ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। 6,776 ਫੁੱਟ ਲੰਬਾ ਪੰਬਨ ਪੁਲ 24 ਫਰਵਰੀ 1914 ਵਿਚ ਸ਼ੁਰੂ ਹੋਇਆ ਸੀ ਅਤੇ ਹੁਣ ਇਸ ਦੀ ਸਥਿਤੀ ਖ਼ਸਤਾ ਹੋ ਰਹੀ ਹੈ।
Pamban Bridgeਤਮਿਲਨਾਡੂ ਵਿਚ ਸਥਿਤ ਪੰਬਨ ਪੁੱਲ ਸਮੁੰਦਰ ਦੇ ਉਪਰ ਬਣਿਆ ਹੋਇਆ ਹੈ ਅਤੇ ਦੇਖਣ ਵਿਚ ਇਹ ਬਹੁਤ ਹੀ ਖੂਬਸੂਰਤ ਹੈ। ਇਸ ਪੁੱਲ ਤੇ ਸ਼ਾਹਰੁਖ ਖ਼ਾਨ ਦੀ ਫ਼ਿਲਮ ਚੇਨੱਈ ਐਕਸਪ੍ਰੈਸ ਦੀ ਸ਼ੂਟਿੰਗ ਹੋਈ ਸੀ।
Pamban Bridgeਇਸ ਪੁੱਲ ਦਾ ਨਿਰਮਾਣ ਬ੍ਰਿਟਿਸ਼ ਰੇਲਵੇ ਨੇ 1885 ਵਿਚ ਸ਼ੁਰੂ ਕੀਤਾ ਸੀ ਅਤੇ ਇਸ ਨੂੰ ਬਣਾਉਣ ਵਿਚ 29 ਸਾਲ ਲੱਗੇ ਸਨ। ਪਾਕ ਸਟ੍ਰੈਟ ਤੇ ਬਣਿਆ ਇਹ ਪੁੱਲ ਰਾਮੇਸ਼ਵਰ ਨੂੰ ਭਾਰਤ ਦੀ ਮੁੱਖ ਭੂਮੀ ਨਾਲ ਜੋੜਦਾ ਹੈ।
Pamban Bridge
ਇਹ ਕੰਕਰੀਟ ਦੇ 145 ਥੰਮ੍ਹਾਂ 'ਤੇ ਟਿਕਿਆ ਹੋਇਆ ਹੈ ਅਤੇ ਇਸ ਦੀਆਂ ਸਮੁੰਦਰੀ ਲਹਿਰਾਂ ਦੇ ਨਾਲ ਤੂਫਾਨਾਂ ਤੋਂ ਵੱਡਾ ਖ਼ਤਰਾ ਹੈ। ਸਮੁੰਦਰ ਦੀਆਂ ਲਹਿਰਾਂ ਵਿਚੋਂ ਨਿਕਲਦੀ ਟ੍ਰੇਨ ਦਾ ਦ੍ਰਿਸ਼ ਬਹੁਤ ਹੀ ਰੋਮਾਂਚਕ ਹੁੰਦਾ ਹੈ।
Pamban Bridgeਪਿਛਲੇ ਕੁੱਝ ਦਿਨਾਂ ਵਿਚ ਇਹ ਕਈ ਦਿਨ ਬੰਦ ਰਿਹਾ ਸੀ ਜਿਸ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।