ਪੀ.ਟੀ.ਯੂ. ਨੇ ਕੋਰਸਾਂ ਦੀ ਮੈਪਿੰਗ ਕੀਤੀ ਸ਼ੁਰੂ
Published : Aug 26, 2018, 6:27 am IST
Updated : Aug 26, 2018, 6:27 am IST
SHARE ARTICLE
PTU
PTU

ਪੰਜਾਬ ਤਕਨੀਕੀ ਯੂਨੀਵਰਸਟੀ (ਪੀ ਟੀ ਯੂ) ਨੇ ਇਕ ਵੱਡਾ ਕਦਮ ਚੁਕਦਿਆਂ ਕਈ ਵਿਦੇਸ਼ੀ ਯੂਨੀਵਰਸਟੀਆਂ ਨਾਲ ਅਪਣੇ ਕੋਰਸਾਂ ਦੀ ਮੈਪਿੰਗ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ...........

ਚੰਡੀਗੜ੍ਹ: ਪੰਜਾਬ ਤਕਨੀਕੀ ਯੂਨੀਵਰਸਟੀ (ਪੀ ਟੀ ਯੂ) ਨੇ ਇਕ ਵੱਡਾ ਕਦਮ ਚੁਕਦਿਆਂ ਕਈ ਵਿਦੇਸ਼ੀ ਯੂਨੀਵਰਸਟੀਆਂ ਨਾਲ ਅਪਣੇ ਕੋਰਸਾਂ ਦੀ ਮੈਪਿੰਗ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਯੂਨੀਵਰਸਟੀ ਦੇ ਡੀਨ ਡਾਕਟਰ ਐਮਪੀ ਸਿੰਘ ਨੇ ਅੱਜ 'ਸਪੋਕਸਮੈਨ ਟੀਵੀ' ਨਾਲ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਇਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦਸਿਆ ਕਿ ਅਕਸਰ ਹੀ ਵਿਦਿਆਰਥੀਆਂ ਨੂੰ ਬਾਹਰਲੇ ਦੇਸ਼ਾਂ ਦੀਆਂ ਯੂਨੀਵਰਸਟੀਆਂ 'ਚ ਪੜ੍ਹਾਈ ਕਰਨ ਸਮੇਂ ਪਿਛਲੀ ਪੜ੍ਹਾਈ ਦੇ ਫ਼ਰਕ ਕਾਰਨ ਔਕੜਾਂ ਆਉਂਦੀਆਂ ਹਨ। ਪੰਜਾਬ ਤਕਨੀਕੀ ਯੂਨੀਵਰਸਟੀ ਨੇ ਇਸ ਸਬੰਧੀ ਵਿਸ਼ਵ ਦੀਆਂ ਕਈ ਨਾਮੀ ਯੂਨੀਵਰਸਟੀਆਂ ਨਾਲ ਸੰਪਰਕ ਕੀਤਾ।

ਇਸ ਸਿਲਸਿਲੇ ਵਿਚ ਪੰਜਾਬ ਸਰਕਾਰ ਦਾ ਵੀ ਇਕ ਵਫ਼ਦ ਇਕ ਦਰਜਨ ਤੋਂ ਵੱਧ ਵਿਦੇਸ਼ੀ ਯੂਨੀਵਰਸਟੀਆਂ ਦਾ ਦੌਰਾ ਕਰ ਕੇ ਆਇਆ ਹੈ। ਇਸ ਸਬੰਧੀ ਦੂਜੀਆਂ ਯੂਨੀਵਰਸਟੀਆਂ ਨੂੰ ਪੀਟੀਯੂ ਦਾ ਸਿਲੇਬਸ ਮੁਹਈਆ ਕਰਵਾਉਂਦੇ ਹੋਏ ਉਨ੍ਹਾਂ ਦਾ ਸਿਲੇਬਸ ਵੀ ਲਿਆ ਗਿਆ ਹੈ। ਦੋਵਾਂ ਸਿਲੇਬਸਾਂ ਦਾ ਮਿਲਾਣ ਕਰ ਇਨ੍ਹਾਂ ਵਿਚ ਇਸ ਤਰੀਕੇ ਨਾਲ ਇਕਸਾਰਤਾ ਲਿਆਂਦੀ ਜਾ ਰਹੀ ਹੈ ਕਿ ਵਿਦਿਆਰਥੀ ਨੂੰ ਪੀਟੀਯੂ ਤੋਂ ਦੂਜੀਆਂ ਵਿਦੇਸ਼ੀ ਯੂਨੀਵਰਸਟੀਆਂ ਚ ਅਗਲੇਰੀ ਪੜ੍ਹਾਈ ਲਈ ਦਾਖ਼ਲਾ ਲੈਣ ਉਤੇ ਪੜ੍ਹਾਈ ਖਾਸਕਰ ਸਿਲੇਬਸ ਪੱਖੋਂ ਕੋਈ ਫ਼ਰਕ ਹੀ ਮਹਿਸੂਸ ਨਾ ਹੋਵੇ।

ਇਸ ਸਬੰਧ ਵਿਚ ਫਰੇਜ਼ਰ ਵੈਲੀ ਅਤੇ ਥਾਮਸਨ ਰਿਵਰ ਯੂਨੀਵਰਸਟੀਆਂ ਨਾਲ ਕਰਾਰ ਵੀ ਹੋ ਚੁੱਕਾ ਹੈ। ਜਿਸ ਤਹਿਤ ਵਰਕ ਪਰਮਿਟ ਤਕ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀਟੀਯੂ ਪੰਜਾਬ ਵਿਚ ਨਿਜੀ ਯੂਨੀਵਰਸਟੀਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਣ ਦੇ ਬਾਵਜੂਦ ਵੀ ਅਪਣਾ ਮਿਆਰ ਕਾਇਮ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਪੀਟੀਯੂ ਦਾ ਮੁੱਖ ਮਨੋਰਥ ਵਿਦਿਆਰਥੀਆਂ ਲਈ ਪੜ੍ਹਾਈ ਦਾ ਮਿਆਰ ਉੱਤਮ ਰਖਣਾ ਹੈ ਅਤੇ ਰੁਜ਼ਗਾਰ ਮੁਖੀ ਕੋਰਸਾਂ ਨੂੰ ਵਿਦੇਸ਼ ਯੂਨੀਵਰਸਟੀਆਂ ਨਾਲ ਮੇਲ ਕੇ ਵਿਦਿਆਰਥੀਆਂ ਦਾ ਭਵਿੱਖ ਸੁਰਖਿਅਤ ਕਰਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement