
ਮਾਨਸੂਨ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।
ਨਵੀਂ ਦਿੱਲੀ: ਮਾਨਸੂਨ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਹੁਣ ਆਲੂ ਦੀਆਂ ਕੀਮਤਾਂ ਨੇ ਆਮ ਆਦਮੀ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਦੇਸ਼ ਦੇ ਕਈ ਸ਼ਹਿਰਾਂ ਵਿਚ ਆਲੂ ਹੁਣ 40 ਰੁਪਏ ਕਿਲੋ ਤੋਂ ਪਾਰ ਪਹੁੰਚ ਗਿਆ ਹੈ। ਵਪਾਰੀਆਂ ਮੁਤਾਬਕ ਜਦੋਂ ਤੱਕ ਨਵਾਂ ਆਲੂ ਬਜ਼ਾਰ ਵਿਚ ਨਹੀਂ ਆਉਂਦਾ ਹੈ ਉਦੋਂ ਤੱਕ ਕੀਮਤਾਂ ਘੱਟ ਨਹੀਂ ਹੋਣਗੀਆਂ।
Potato
ਕਈ ਸ਼ਹਿਰਾਂ ਵਿਚ ਆਲੂ 40 ਰੁਪਏ ਕਿਲੋ ਵਿਕ ਰਿਹਾ ਹੈ। ਮੁੰਬਈ ਵਿਚ ਆਲੂ ਦੀਆਂ ਕੀਮਤਾਂ 42 ਤੋਂ 45 ਰੁਪਏ ਕਿਲੋ ਹਨ। 1 ਮਹੀਨੇ ਵਿਚ ਆਲੂ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਨਵੇਂ ਆਲੂ ਦੀ ਆਮਦ ਤੋਂ ਬਾਅਦ ਹੀ ਕੀਮਤਾਂ ਘੱਟ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਪੰਜਾਬ ਤੋਂ ਆਲੂ ਦੀ ਫ਼ਸਲ ਅਕਤੂਬਰ ਵਿਚ ਆਉਣੀ ਸ਼ੁਰੂ ਹੋਵੇਗੀ। ਜਦਕਿ ਉੱਤਰ ਪ੍ਰਦੇਸ਼ ਤੋਂ ਨਵੰਬਰ ਵਿਚ ਆਲੂ ਦੀ ਫਸਲ ਆਉਣੀ ਸ਼ੁਰੂ ਹੋਵੇਗੀ।
Potato
ਦੱਸ ਦਈਏ ਕਿ ਦਿੱਲੀ ਵਿਚ ਰੋਜ਼ਾਨਾ ਆਲੂ ਦੇ 50 ਟਰੱਕਾਂ ਦੀ ਆਮਦ ਹੁੰਦੀ ਹੈ। ਆਲੂ ਦੀਆਂ ਕੀਮਤਾਂ ਵਿਚ ਉਛਾਲ ਦੇ ਚਲਦਿਆਂ ਬਾਕੀ ਸਬਜ਼ੀਆਂ ਵੀ ਮਹਿੰਗੀਆਂ ਹੋਈਆਂ ਹਨ। ਹੋਟਲ, ਰੈਸਟੋਰੈਂਟ ਅਤੇ ਢਾਬੇ ਬੰਦ ਹੋਣ ਦੇ ਬਾਵਜੂਦ ਵੀ ਆਲੂ ਮਹਿੰਗਾ ਹੋ ਰਿਹਾ ਹੈ।
Potato
ਕਿਸ ਸ਼ਹਿਰ ਵਿਚ ਕਿੰਨੀ ਕੀਮਤ
ਦਿੱਲੀ: 40-42
ਮੁੰਬਈ: 42-45
ਅਹਿਮਦਾਬਾਦ: 40-42
ਨਾਸਿਕ: 43