
ਪੁਲਿਸ ਵੱਲੋਂ ਦਿਨ ਰਾਤ ਕੀਤੀ ਜਾ ਰਹੀ ਛਾਪੇਮਾਰੀ !
ਮੁਕਤਸਰ: ਦੀਵਾਲੀ ਨੂੰ ਲੈ ਕੇ ਜਿੱਥੇ ਲੋਕਾਂ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਪੁਲਿਸ ਪ੍ਰਸਾਸ਼ਨ ਵੱਲੋਂ ਵੀ ਪਟਾਕਿਆਂ ਨੂੰ ਲੈ ਕੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦਰਅਸਲ ਦੀਵਾਲੀ ਦੇ ਤਿਉਹਾਰ ਤੋਂ ਪਹਿਲਾ ਹਰਕਤ 'ਚ ਆਈ ਮੁਕਤਸਰ ਦੀ ਪੁਲਿਸ ਵੱਲੋਂ ਅੱਜ ਥਾਣਾ ਸਿਟੀ ਅਤੇ ਫ਼ਾਇਰ ਬ੍ਰਿਗੇਡ ਸਟੇਸ਼ਨ ਤੋਂ ਮਹਿਜ ਕੁੱਝ ਕੁ ਦੂਰੀ 'ਤੇ ਸਥਿਤ ਪਟਾਕਾ ਹੋਲਸੇਲਰ ਦੀ ਦੁਕਾਨ 'ਤੇ ਅਚਨਚੇਤ ਛਾਪੇਮਾਰੀ ਕੀਤੀ ਗਈ।
SHO Ashok Kumar
ਉੱਥੇ ਹੀ ਇਸ ਛਾਪੇਮਾਰੀ ਦੌਰਾਨ ਪਿਲਸ ਨੂੰ ਵੱਖ-ਵੱਖ ਪਟਾਕਿਆਂ ਦਾ ਵੱਡਾ ਜਖੀਰਾ ਬਰਾਮਦ ਹੋਇਆ। ਜਿਸ ਨੂੰ ਥਾਣਾ ਸਿਟੀ ਐੱਸ.ਐੱਚ.ਓ. ਅਸ਼ੋਕ ਕੁਮਾਰ ਦੀ ਅਗਵਾਈ 'ਚ ਜ਼ਬਤ ਕਰ ਲਿਆ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਚ.ਓ. ਅਸ਼ੋਕ ਕੁਮਾਰ ਨੇ ਦਸਿਆ ਕਿ ਉਹਨਾਂ ਨੂੰ ਜਾਣਕਾਰੀ ਪ੍ਰਾਪਤ ਹੋਈ ਸੀ ਕਿ ਗੁਪਤਾ ਵੂਲ ਸਟੋਰ ਤੇ ਪਟਾਕਿਆਂ ਦਾ ਵਪਾਰ ਕੀਤਾ ਜਾ ਰਿਹਾ ਹੈ।
Muktsar ਇਹ ਦੁਕਾਨ ਖਿਡੌਣਿਆਂ ਦੀ ਹੈ ਪਰ ਇਸ ਵਕਤ ਇਸ ਵਿਚ ਪਟਾਕੇ ਸਟੋਰ ਕਰ ਕ ਰੱਖੇ ਹੋਏ ਸਨ। ਕਾਬਲੇਗੌਰ ਹੈ ਕਿ ਜਿਸ ਗਲੀ 'ਚ ਇਹ ਸਟੋਰ ਬਣਾਇਆ ਗਿਆ ਹੈ, ਉਥੇ ਕੋਈ ਵੀ ਘਟਨਾ ਵਾਪਰਨ 'ਤੇ ਫਾਇਰ ਬ੍ਰਿਗੇਡ ਦੀ ਗੱਡੀ ਦਾਖਿਲ ਨਹੀਂ ਹੋ ਸਕਦੀ।ਇਸ ਤੋਂ ਇਲਾਵਾ ਥਾਣਾ ਸਿਟੀ ਦੇ ਨੇੜੇ ਗਲੀ 'ਚ ਬਣੇ ਖਿਡੌਣਾ ਸਟੋਰ ਦੇ ਮਾਲਕਾਂ ਵਲੋਂ ਪਟਾਕਾ ਹੋਲਸੇਲ ਦਾ ਕੰਮ ਵੀ ਕੀਤਾ ਜਾ ਰਿਹਾ ਸੀ।
Muktsarਮੀਡੀਆ ਦੁਆਰਾ ਇਹ ਮਾਮਲਾ ਬੀਤੇ ਇੱਕ ਹਫ਼ਤੇ ਤੋਂ ਸੀਨੀਅਰ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਜਾ ਰਿਹਾ ਸੀ। ਜਿਸ ਤੋਂ ਬਾਅਦ ਆਖ਼ਿਰ ਪੁਲਿਸ ਨੂੰ ਇਹ ਕਾਰਵਾਈ ਕਰਨੀਂ ਹੀ ਪਈ।
Muktsarਦੱਸ ਦੇਈਏ ਕਿ ਲਗਾਤਾਰ ਵੱਧ ਰਹੇ ਪਰਦੂਸ਼ਣ ਨੂੰ ਰੋਕਣ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ 'ਤੇ ਪਟਾਕੇ ਚਲਾਉਣ, ਵੇਚਣ, ਖਰਦਿਣ 'ਤੇ ਪਾਬੰਦੀ ਲਗਾਈ ਗਈ ਹੈ ਜਿਸ ਦੇ ਮੱਦੇਨਜ਼ਰ ਪੁਲਿਸ ਪ੍ਰਸਾਸ਼ਨ ਵੱਲੋਂ ਲਗਾਤਾਰ ਸਖ਼ਤੀ ਵਰਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।