
ਪੰਜਾਬ ਪੁਲਿਸ ਦੇ ਅਧਿਕਾਰੀ ਨੇ ਇਕ ਵਿਅਕਤੀ ਨੂੰ ਕਰਫਿਊ ਦਾ ਉਲੰਘਣ ਕਰਦੇ ਹੋਏ ਉਸ ਸਮੇਂ ਫੜ੍ਹ ਲਿਆ ਜਦੋਂ ਉਹ ਦੋ ਬੱਚਿਆਂ ਨੂੰ ਟਿਊਸ਼ਨ ਕਲਾਸ ਤੋਂ ਵਾਪਸ ਲੈ ਕੇ ਆ ਰਿਹਾ ਸੀ।
ਚੰਡੀਗੜ੍ਹ: ਪੰਜਾਬ ਪੁਲਿਸ ਦੇ ਅਧਿਕਾਰੀ ਨੇ ਇਕ ਵਿਅਕਤੀ ਨੂੰ ਕਰਫਿਊ ਦਾ ਉਲੰਘਣ ਕਰਦੇ ਹੋਏ ਉਸ ਸਮੇਂ ਫੜ੍ਹ ਲਿਆ ਜਦੋਂ ਉਹ ਦੋ ਬੱਚਿਆਂ ਨੂੰ ਟਿਊਸ਼ਨ ਕਲਾਸ ਤੋਂ ਵਾਪਸ ਲੈ ਕੇ ਆ ਰਿਹਾ ਸੀ।
Photo
ਜਦੋਂ ਪੁਲਿਸ ਨੇ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਤਾਂ 5 ਸਾਲ ਦੇ ਬੱਚੇ ਨੇ ਤੁਰੰਤ ਅਪਣੀ ਟਿਊਸ਼ਨ ਟੀਚਰ ਦਾ ਪਤਾ ਦੱਸ ਦਿੱਤਾ। ਸ਼ਨੀਵਾਰ ਨੂੰ ਹੋਈ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਦੋਂ ਪੁਲਿਸ ਕਰਮਚਾਰੀ ਨੇ ਵਿਅਕਤੀ ਕੋਲੋਂ ਟਿਊਸ਼ਨ ਪੜ੍ਹਾਉਣ ਵਾਲੀ ਟੀਚਰ ਬਾਰੇ ਪੁੱਛਿਆ ਤਾਂ ਬੱਚੇ ਨੇ ਉਸ ਦਾ ਨਾਂਅ ਲੈ ਦਿੱਤਾ।
Photo
ਬੱਚਾ ਪੁਲਿਸ ਨੂੰ ਖੁਦ ਅਪਣੀ ਅਧਿਆਪਕ ਦੇ ਘਰ ਲੈ ਕੇ ਗਿਆ। ਬੱਚੇ ਵੱਲੋਂ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਬਟਾਲਾ ਇਲਾਕੇ ਦੇ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਲੌਕਡਾਊਨ ਦੌਰਾਨ ਟਿਊਸ਼ਨ ਪੜ੍ਹਾਉਣ ਵਾਲੇ ਅਧਿਆਪਕ ਦੀ ਕਲਾਸ ਲਗਾਈ ਅਤੇ ਬੱਚਿਆਂ ਨੂੰ ਲਿਆਉਣ ਵਾਲੇ ਵਿਅਕਤੀ ਦੀ ਵੀ ਕਲਾਸ ਲਗਾਈ।
Photo
ਇਸ ਤੋਂ ਬਾਅਦ ਡੀਐਸਪੀ ਨੇ ਲੋਕਾਂ ਨੂੰ ਕਰਫਿਊ ਦੀ ਉਲੰਘਣਾ ਨਾ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਦੱਸਿਆ ਕਿ ਬੱਚਿਆਂ ਨੂੰ ਟਿਊਸ਼ਨ ਲਈ ਲਿਆਉਣ ਵਾਲੇ ਵਿਅਕਤੀ ਨੇ ਮਾਫੀ ਵੀ ਮੰਗੀ ਤੇ ਫਿਰ ਤੋਂ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ।
Photo
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਲੌਕਡਾਊਨ ਹਨ, ਇਸ ਦੇ ਨਾਲ ਹੀ ਭਾਰਤ ਵਿਚ ਵੀ 3 ਮਈ ਤੱਕ ਲੌਕਡਾਊਨ ਦਾ ਐਲ਼ਾਨ ਕੀਤਾ ਗਿਆ ਹੈ। ਪਰ ਇਸ ਦੇ ਬਾਵਜੂਦ ਵੀ ਕਈ ਲੋਕ ਕਰਫਿਊ/ਲੌਕਡਾਊਨ ਦਾ ਉਲੰਘਣ ਕਰਦੇ ਹਨ।