Lok Sabha Elections: ਕਰਮਜੀਤ ਅਨਮੋਲ ਦੇ ਹੱਕ 'ਚ CM ਮਾਨ ਨੇ ਕੀਤਾ ਪ੍ਰਚਾਰ, ‘ਵਿਕਾਸ ਕਾਰਜਾਂ ਦੀ ਝੜੀ ਲਗਾ ਕੇ ਬਦਲਾਂਗੇ ਸੂਬੇ ਦੀ ਨੁਹਾਰ’
Published : Apr 27, 2024, 6:34 pm IST
Updated : Apr 27, 2024, 6:39 pm IST
SHARE ARTICLE
CM Mann campaigned in favor of Karamjit Anmol
CM Mann campaigned in favor of Karamjit Anmol

ਬਾਦਲਾਂ ਨੂੰ ਨਿਸ਼ਾਨੇ ਉਤੇ ਲੈਂਦਿਆਂ ਭਗਵੰਤ ਮਾਨ ਨੇ ਕਿਹਾ, ‘ਬਾਦਲਾਂ ਦੇ ਟੱਬਰ ਨੇ ਹਮੇਸ਼ਾ ਧਰਮ ਨੂੰ ਵਰਤਿਆ ਹੈ'

Lok Sabha Elections: ਲੋਕ ਸਭਾ ਚੋਣਾਂ ਵਿਚ ‘ਪੰਜਾਬ ਬਣੇਗਾ ਦੇਸ਼ ਦਾ ਹੀਰੋ, ਇਸ ਵਾਰ 13-0’ ਮਿਸ਼ਨ ਨੂੰ ਸਫਲ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿਚ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਨੇ ਬਾਘਾ ਪੁਰਾਣਾ ਵਿਚ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ਉਤੇ ਲੈਂਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਦਾ ਪੈਸਾ ਲੁੱਟ ਕੇ ਰਵਾਇਤੀ ਪਾਰਟੀਆਂ ਨੇ ਅਪਣੇ ਮਹਿਲ ਬਣਾ ਲਏ ਅਤੇ ਕਈ ਕੰਮ ਵਿਚ ਹਿੱਸਾ ਪਾ ਲਿਆ। ਉਨ੍ਹਾਂ ਨੂੰ ਗਰੀਬਾਂ ਦੀਆਂ ਬਦਦੁਆਵਾਂ ਨੇ ਹਰਾਇਆ ਹੈ, ਜਿਨ੍ਹਾਂ ਦੇ ਹੱਕ ਮਾਰੇ ਗਏ ਅਤੇ ਨੌਜਵਾਨਾਂ ਨੂੰ ਚਿੱਟੇ ਦਾ ਸ਼ਿਕਾਰ ਬਣਾਇਆ ਗਿਆ। ਹੁਣ ਇਹੀ ਲੋਕ ਪੰਜਾਬ ਬਚਾਉਣ ਦੀਆਂ ਗੱਲਾਂ ਕਰ ਰਹੇ ਹਨ, ਇਨ੍ਹਾਂ ਦੇ ਪਿੱਛੇ ਨਾ ਲੱਗਿਓ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਉਹ ਪੰਜਾਬ ਦੇ ਹੱਕ ਲਈ ਇਕੱਲੇ ਲੜ ਰਹੇ ਹਨ, ਜਦੋਂ ਉਨ੍ਹਾਂ ਨੂੰ 13 ਬਾਹਾਂ ਮਿਲ ਗਈਆਂ ਤਾਂ ਕੇਂਦਰ ਪੰਜਾਬ ਦਾ ਇਕ ਵੀ ਰੁਪਇਆ ਨਹੀਂ ਰੋਕ ਸਕੇਗੀ। ਇਕ ਵਾਰ ਕਰਮਜੀਤ ਅਨਮੋਲ ਨੂੰ ਸੰਸਦ ਦੀਆਂ ਪੌੜੀਆਂ ਚੜ੍ਹ ਦਿਓ, ਤੁਹਾਡਾ ਕੋਈ ਕੰਮ ਨਹੀਂ ਰੁਕੇਗਾ। ਇਸ ਤੋਂ ਬਾਅਦ ਸੱਭ ਦੇ ਮੂੰਹ ਬੰਦ ਹੋ ਜਾਣਗੇ, ਸਿਰਫ਼ ਕੰਮ ਕਰਨ ਵਾਲੇ ਲੋਕਾਂ ਦੀ ਆਵਾਜ਼ ਗੂੰਜੇਗੀ।

ਸੀਐਮ ਨੇ ਕਿਹਾ ਕਿ ਪੰਜਾਬ 'ਚ ਤਾਂ ਪਹਿਲਾਂ ਹੀ ਤੁਸੀਂ 'ਆਪ' ਦੀ ਸਰਕਾਰ ਬਣਾ ਚੁੱਕੇ ਹੋ। ਐਤਕੀਂ ਕੇਂਦਰ ਦੀ ਤਾਕਤ ਵੀ ਦੇ ਦਿਓ, ਫ਼ਿਰ ਦੇਖਿਓ ਵਿਕਾਸ ਕਾਰਜਾਂ ਦੀ ਝੜੀ ਲਗਾ ਕੇ ਸੂਬੇ ਦੀ ਨੁਹਾਰ ਬਦਲ ਦਿਆਂਗੇ। ਬਾਦਲਾਂ ਨੂੰ ਨਿਸ਼ਾਨੇ ਉਤੇ ਲੈਂਦਿਆਂ ਭਗਵੰਤ ਮਾਨ ਨੇ ਕਿਹਾ, ‘ਬਾਦਲਾਂ ਦੇ ਟੱਬਰ ਨੇ ਹਮੇਸ਼ਾ ਧਰਮ ਨੂੰ ਵਰਤਿਆ ਹੈ, ਜਦੋਂ ਹਾਰ ਜਾਂਦੇ ਹਨ ਤਾਂ ਧਰਮ ਦੇ ਨਾਂਅ ਉਤੇ ਸਿਆਸਤ ਕਰਨ ਲੱਗ ਜਾਂਦੇ ਹਨ। ਇਨ੍ਹਾਂ ਨੇ ਗੁਰੂਆਂ ਦੀ ਬਾਣੀ ਨੂੰ ਰੌਲਿਆ ਅਤੇ ਉਸੇ ਦਾ ਨਤੀਜਾ ਭੁਗਤ ਰਹੇ ਹਨ। ਇਨ੍ਹਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ’। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਂਗਰਸ ਦੀ ਅੰਦਰੂਨੀ ਜੰਗ ਨੂੰ ਲੈ ਕੇ ਵੀ ਤੰਜ਼ ਕੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੂਚੀ ਅੱਧੀ ਰਾਤ ਨੂੰ ਜਾਰੀ ਹੁੰਦੀ ਹੈ ਤਾਂ ਕਿ ਇਕ ਦਿਨ ਬਿਨਾਂ ਲੜੇ ਲੰਘ ਸਕੇ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਫਿਰੋਜ਼ਪੁਰ ਵਿਖੇ ਰੋਡ ਸ਼ੋਅ ਕੱਢਿਆ ਗਿਆ। ਇਥੋਂ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲੋਕ ਉਨ੍ਹਾਂ ਨੂੰ ਜੋ ਪਿਆਰ ਦੇ ਰਹੇ ਹਨ, ਇਹ ਇੰਝ ਹੀ ਨਹੀਂ ਮਿਲਦਾ, ਸਗੋਂ ਕਿਸੇ ਗੱਲ ਨਾਲ ਮਿਲਦਾ ਹੈ। ਪਿਆਰ ਕਮਾਉਣ ਲਈ ਪਹਿਲਾਂ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣੀ ਪੈਂਦੀ ਹੈ।

ਉਨ੍ਹਾਂ ਕਿਹਾ, “ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਰਹੇ ਸੁਖਬੀਰ ਬਾਦਲ ਅਪਣੇ ਹਲਕੇ 'ਚ ਤਾਂ ਛੱਡੋ...ਕਦੇ ਸੰਸਦ 'ਚ ਵੀ ਨਹੀਂ ਆਏ। ਇਨ੍ਹਾਂ ਦੀ ਸੰਸਦ 'ਚ ਸੱਭ ਤੋਂ ਘੱਟ ਸਵਾਲ ਅਤੇ ਸੱਭ ਤੋਂ ਘੱਟ ਹਾਜ਼ਰੀ ਹੈ ਪਰ ਤੁਸੀਂ ਸਾਨੂੰ ਜਿੱਥੇ ਵੀ ਬੁਲਾਉਂਦੇ ਹੋ ਹਰ ਵੇਲੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ ਅਤੇ ਹੁੰਦੇ ਰਹਾਂਗੇ...”।

(For more Punjabi news apart from CM Mann campaigned in favor of Karamjit Anmolt, stay tuned to Rozana Spokesman)

 

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 31/07/2025

31 Jul 2025 6:39 PM

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM
Advertisement