ਪੁਲਿਸ ਰਿਮਾਂਡ ਦੌਰਾਨ ਸਨਪ੍ਰੀਤ ਦੇ ਕਾਤਲਾਂ ਨੇ ਇਕ ਹੋਰ ਕਤਲ ਦਾ ਕੀਤਾ ਖ਼ੁਲਾਸਾ
Published : May 27, 2020, 5:42 am IST
Updated : May 27, 2020, 5:42 am IST
SHARE ARTICLE
File Photo
File Photo

ਜੇਕਰ ਗਰੋਹ ਸਮੇਂ ਸਿਰ ਪੁਲਿਸ ਦੇ ਹੱਥ ਨਾ ਆਉਂਦਾ ਤਾਂ ਹੋਰ ਵੱਡੀਆਂ ਘਟਨਾਵਾਂ ਨੂੰ ਦੇ ਸਕਦਾ ਸੀ ਅੰਜਾਮ

ਨਵਾਂਸ਼ਹਿਰ, 26 ਮਈ (ਅਮਰੀਕ ਸਿੰਘ ਢੀਂਡਸਾ): ਸਨਪ੍ਰੀਤ ਸਿੰਘ ਮਾਂਗਟ ਦੇ ਕਾਤਲਾਂ ਨੇ ਪੁਲਿਸ ਰਿਮਾਂਡ ਦੌਰਾਨ ਇਕ ਹੋਰ ਵਿਅਕਤੀ ਨੂੰ ਕਤਲ ਕਰਨ ਦਾ ਖੁਲਾਸਾ ਕੀਤਾ ਹੈ। ਇਨ੍ਹਾਂ 6 ਦੋਸ਼ੀਆਂ 'ਚ ਸ਼ਾਮਲ ਜਗਦੀਪ ਸਿੰਘ, ਹਰਸ਼ ਨੇ ਅਪਣੇ ਦੋ ਹੋਰ ਨਾਬਾਲਗ਼ ਸਾਥੀਆਂ ਨਾਲ ਮਿਲ ਕੇ ਜਸਵੀਰ ਸਿੰਘ ਪੁੱਤਰ ਤਾਰਾ ਸਿੰਘ ਦਾ ਬੀਤੀ 21 ਮਾਰਚ ਨੂੰ ਲੁੱਟ-ਖੋਹ ਦੀ ਨੀਯਤ ਨਾਲ ਕਤਲ ਕਰ ਦਿਤਾ ਸੀ। ਐਸ.ਐਸ.ਪੀ. ਅਲਕਾ ਮੀਨਾ ਨੇ ਦਸਿਆ ਕਿ ਉਕਤ ਗ੍ਰੰਥੀ ਜਸਵੀਰ ਸਿੰਘ ਘਟਨਾ ਦੀ ਰਾਤ ਨੂੰ  ਕਰੀਬ 8:30 ਵਜੇ ਥਾਣਾ ਰਾਹੋਂ ਦੇ ਪਿੰਡ ਸੁਲਤਾਨਪੁਰ ਤੋਂ ਪਾਠ ਦੀ ਰੌਲ ਲਗਾ ਕੇ ਅਪਣੇ ਘਰ ਸਕੂਟਰੀ 'ਤੇ ਵਾਪਸ ਜਾ ਰਿਹਾ ਸੀ ਜਦੋਂ ਇਨ੍ਹਾਂ ਮੁਲਜ਼ਮਾਂ ਨੇ ਉਸ ਨੂੰ ਰਸਤੇ 'ਚ ਲੁੱਟ ਦੀ ਨੀਯਤ ਨਾਲ ਘੇਰ ਲਿਆ ਅਤੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿਤਾ।

ਉਨ੍ਹਾਂ ਦਸਿਆ ਕਿ ਜਿਸ ਤਰ੍ਹਾਂ ਇਸ ਗਰੋਹ ਵਲੋਂ ਪੁੱਛ-ਗਿੱਛ 'ਚ ਖੁਲਾਸਾ ਕੀਤਾ ਜਾ ਰਿਹਾ ਹੈ, ਜੇਕਰ ਇਹ ਗਰੋਹ ਪੁਲਿਸ ਦੇ ਹੱਥ ਨਾ ਆਉਂਦਾ ਤਾਂ ਸਮਾਜ ਲਈ ਹੋਰ ਵੀ ਘਾਤਕ ਸਿੱਧ ਹੁੰਦਾ। ਉਨ੍ਹਾਂ ਦਸਿਆ ਕਿ ਬੱਬੂ ਪਾਸੋਂ ਬਰਾਮਦ ਤੇਜ਼ਧਾਰ ਹਥਿਆਰ ਦੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਜ਼ਖ਼ਮ ਨੂੰ ਦੇਖ ਕੇ ਪਹਿਲੀ ਨਜ਼ਰੇ ਇਹ ਜਾਪੇ ਕਿ ਜ਼ਖ਼ਮ ਹਾਦਸੇ ਦਾ ਹੈ ਪਰ ਅੰਦਰੋ ਸਰੀਰ ਬੁਰੀ ਤਰ੍ਹਾਂ ਕੱਟਿਆ ਜਾਂਦਾ ਹੈ। ਉਨ੍ਹਾਂ ਦਸਿਆ ਕਿ ਪੁਲਿਸ ਨੂੰ ਮ੍ਰਿਤਕ ਜਸਵੀਰ ਸਿੰਘ ਦੀ ਲਾਸ਼ ਸ਼ਮਸ਼ਾਨਘਾਟ ਪਿੰਡ ਰਾਮਗੜ੍ਹ ਜਾਡਲਾ ਰਾਹੋਂ ਰੋਡ ਤੋਂ ਮਿਲੀ ਸੀ, ਜਿਸ 'ਤੇ ਗੰਭੀਰ ਸੱਟਾਂ ਸਨ ਅਤੇ ਸੜਕ ਦੇ ਕਿਨਾਰੇ 'ਤੇ ਸਮੇਤ ਸਕੂਟਰੀ ਡਿੱਗਿਆ ਪਿਆ ਸੀ।
 ਇਸ ਸਬੰਧੀ ਥਾਣਾ ਸਦਰ ਨਵਾਂਸ਼ਹਿਰ ਪੁਲਿਸ ਵਲੋਂ ਦਰਬਾਰਾ ਸਿੰਘ ਵਲੋਂ ਦਿਤੇ ਗਏ ਬਿਆਨਾਂ ਦੇ ਅਧਾਰ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ।

ਉਨ੍ਹਾਂ ਦਸਿਆ ਕਿ ਉਸ ਮੌਕੇ ਮਾਮਲਾ ਪੂਰਾ ਸਪੱਸ਼ਟ ਨਾ ਹੋਣ ਕਾਰਨ,  ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟਮਾਰਟਮ ਕਰਵਾਇਆ ਗਿਆ ਸੀ। ਉਨ੍ਹਾਂ ਅੱਗੇ ਦਸਿਆ ਕਿ ਥਾਣਾ ਰਾਹੋਂ ਵਿਚ ਗ੍ਰਿਫ਼ਤਾਰ ਦੋਸ਼ੀਆਂ 'ਚੋਂ ਦੋ ਮੁਲਜ਼ਮਾਂ ਜਗਦੀਪ ਸਿੰਘਂ, ਹਰਸ਼ ਨੇ ਉਕਤ ਮ੍ਰਿਤਕ ਜਸਵੀਰ ਸਿੰਘ ਦਾ ਮਿਤੀ 21-03-2020 ਨੂੰ ਅਪਣੇ ਦੋ ਹੋਰ ਨਾਬਾਲਗ਼ ਸਾਥੀਆਂ ਨਾਲ ਮਿਲ ਕੇ ਲੁੱਟ-ਖੋਹ ਕਰਨ ਦੀ ਨੀਯਤ ਨਾਲ ਸਰੀਰਕ ਸੱਟਾਂ ਮਾਰ ਕੇ ਕਤਲ ਕਰਨ ਬਾਰੇ ਇੰਕਸ਼ਾਫ਼ ਕਰਨ ਅਤੇ ਮ੍ਰਿਤਕ ਜਸਵੀਰ ਸਿੰਘ ਦੀ ਮਿਤੀ 25-05-2020 ਦੀ ਪੋਸਟ ਮਾਰਟਮ ਦੀ ਰੀਪੋਰਟ 'ਚ ਡਾਕਟਰਾਂ ਵਲੋਂ ਮ੍ਰਿਤਕ ਦੇ 6 ਸੱਟਾਂ (3 ਛਾਤੀ, 2 ਸਿਰ ਅਤੇ ਇਕ ਹੱਥ) ਲੱਗਣੀਆਂ ਦਸੀਆ ਹਨ। ਉਨ੍ਹਾਂ ਦਸਿਆ ਕਿ ਦੋਵੇਂ ਨਾਬਾਲਗ਼ਾਂ ਨੂੰ ਅੱਜ ਜੁਵੇਨਾਈਲ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਵਲੋਂ ਉਨ੍ਹਾਂ ਨੂੰ 'ਅਬਜ਼ਰਵੇਸ਼ਨ ਹੋਮ' ਹੁਸ਼ਿਆਰਪੁਰ ਵਿਖੇ ਭੇਜ ਦਿਤਾ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM
Advertisement